ਲੁਧਿਆਣਾ (ਰਾਮ) : ਮਾਂ ਆਪਣੀ ਇਕ ਮਹੀਨੇ ਦੀ ਬੱਚੀ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕੀ ਤਾਂ ਉਸ ਨੇ ਵੀ ਦਮ ਤੋੜ ਦਿੱਤਾ। ਧੀ ਦੀ ਲਾਸ਼ ਦੇਖਦੇ ਹੀ ਮਾਂ ਨੇ ਵੀ ਪ੍ਰਾਣ ਤਿਆਗ ਦਿੱਤੇ। ਬੱਚੀ ਜਨਮ ਤੋਂ ਹੀ ਬੀਮਾਰੀਆਂ ਤੋਂ ਗ੍ਰਸਤ ਸੀ। ਦੋ ਪੁੱਤਰਾਂ ਤੋਂ ਬਾਅਦ ਵੱਡੇ ਆਪਰੇਸ਼ਨ ਨਾਲ ਉਸ ਦਾ ਜਨਮ ਹੋਇਆ ਸੀ ਪਰ ਉਹ ਇਕ ਮਹੀਨੇ ਬਾਅਦ ਹੀ ਦੁਨੀਆਂ ਨੂੰ ਅਲਵਿਦਾ ਆਖ ਗਈ। ਪਰਿਵਾਰ ਬੱਚੀ ਦੀ ਲਾਸ਼ ਹਸਪਤਾਲ ਤੋਂ ਘਰ ਲੈ ਕੇ ਪੁੱਜਾ ਤਾਂ ਧੀ ਦੀ ਲਾਸ਼ ਦੇਖ ਕੇ ਮਾਂ ਬੇਸੁੱਧ ਹੋ ਕੇ ਡਿੱਗ ਗਈ। ਉਸ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮਰਿਆ ਹੋਇਆ ਐਲਾਨ ਦਿੱਤਾ।
ਇਹ ਵੀ ਪੜ੍ਹੋ : ਰਾਇਲ ਐਨਫੀਲਡ ਦੀ ਨਵੀਂ ਹਿਮਾਲਿਅਨ 450 ਲਾਂਚ, ਮਿਲਣਗੇ ਕਈ ਫੀਚਰਜ਼, ਜਾਣੋ ਕੀ ਹੈ ਕੀਮਤ (ਤਸਵੀਰਾਂ)
ਮਾਂ-ਧੀ ਦੀ ਮੌਤ ਤੋਂ ਬਾਅਦ ਇਲਾਕੇ ’ਚ ਸੋਗ ਛਾ ਗਿਆ। ਲੋਕਾਂ ਨੇ ਹੀ ਇਸ ਦੀ ਸੂਚਨਾ ਥਾਣਾ ਜਮਾਲਪੁਰ ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪੁੱਜ ਕੇ ਔਰਤ ਦੀ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ। ਮ੍ਰਿਤਕਾ ਦੀ ਪਛਾਣ ਗੋਬਿੰਦ ਨਗਰ ਦੀ ਡਿੰਪਲ ਸ਼ਰਮਾ (34) ਵਜੋਂ ਹੋਈ ਹੈ। ਮ੍ਰਿਤਕਾ ਦੇ ਪਤੀ ਗੌਰਵ ਸ਼ਰਮਾ ਨੇ ਪੁਲਸ ਨੂੰ ਦੱਸਿਆ ਕਿ ਕਰੀਬ ਇਕ ਮਹੀਨੇ ਪਹਿਲਾਂ ਉਸ ਦੀ ਪਤਨੀ ਨੇ ਵੱਡੇ ਆਪਰੇਸ਼ਨ ਨਾਲ ਧੀ ਨੂੰ ਜਨਮ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਨਿੱਜੀ ਸਕੂਲ ਦੀ ਲਾਪਰਵਾਹੀ ਨੇ ਛੁਡਾਏ ਮਾਪਿਆਂ ਦੇ ਪਸੀਨੇ, ਛੁੱਟੀ ਮਗਰੋਂ ਘਰ ਨਹੀਂ ਪੁੱਜੇ ਬੱਚੇ!
ਜਨਮ ਤੋਂ ਬਾਅਦ ਬੀਮਾਰ ਰਹਿਣ ਲੱਗੀ ਸੀ ਧੀ
ਜਨਮ ਤੋਂ ਬਾਅਦ ਹੀ ਧੀ ਬੀਮਾਰ ਰਹਿਣ ਲੱਗੀ ਸੀ। ਧੀ ਦੀ ਸਿਹਤ ਬੁੱਧਵਾਰ ਨੂੰ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਰੋਡ ਸਥਿਤ ਫੋਰਟਿਸ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਬੱਚੀ ਨੂੰ ਮਰਿਆ ਹੋਇਆ ਐਲਾਨ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਧੀ ਦੀ ਲਾਸ਼ ਲੈ ਕੇ ਹਸਪਤਾਲ ਤੋਂ ਘਰ ਪੁੱਜੇ। ਡਿੰਪਲ ਨੂੰ ਬੱਚੀ ਦੀ ਮੌਤ ਬਾਰੇ ਦੱਸਿਆ ਗਿਆ ਤਾਂ ਉਹ ਬੱਚੀ ਨੂੰ ਗੋਦ ’ਚ ਲੈ ਕੇ ਜ਼ੋਰ-ਜ਼ੋਰ ਨਾਲ ਚੀਕਣ ਅਤੇ ਰੋਣ ਲੱਗੀ। ਇਸੇ ਦੌਰਾਨ ਉਹ ਬੇਸੁੱਧ ਹੋ ਗਈ, ਜਿਸ ਨੂੰ ਨੇੜੇ ਦੇ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮਰਿਆ ਹੋਇਆ ਐਲਾਨ ਦਿੱਤਾ। ਥਾਣਾ ਜਮਾਲਪੁਰ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਮਦਨ ਲਾਲ ਨੇ ਦੱਸਿਆ ਕਿ ਹਾਲ ਦੀ ਘੜੀ ਮ੍ਰਿਤਕਾ ਦੀ ਲਾਸ਼ ਦੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ। ਲਾਸ਼ ’ਚੋਂ ਵਿਸਰਾ ਕੱਢ ਕੇ ਫੋਰੈਂਸਿਕ ਲੈਬ ਵਿਖੇ ਜਾਂਚ ਲਈ ਭੇਜਿਆ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਬੇ ਨਾਨਕ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਜੈਕਾਰਿਆਂ ਦੀ ਗੂੰਜ ਨਾਲ ਪਾਕਿਸਤਾਨ ਲਈ ਰਵਾਨਾ
NEXT STORY