ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਡੀ. ਐਸ. ਪੀ. ਸਿਟੀ ਰਾਜੇਸ਼ ਛਿੱਬਰ ਦੀ ਯੋਗ ਅਗਵਾਈ ਹੇਠ ਥਾਣਾ ਸਿਟੀ ਬਰਨਾਲਾ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਮੋਟਰਸਾਇਕਲ ਚੋਰ ਗਿਰੋਹ ਦੇ ਤਿੰਨ ਮੈਂਬਰਾਂ 'ਚੋਂ ਇਕ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਮੁਦਈ ਜਸਵੀਰ ਸਿੰਘ ਉਰਫ ਬੱਗਾ ਪੁੱਤਰ ਗੁਰਦੇਵ ਸਿੰਘ ਵਾਸੀ ਨੇੜੇ ਜਿਮੀਂਦਾਰਾ ਧਰਮਸ਼ਾਲਾ ਪੱਖੋਕੇ, ਜੋ ਇਲਾਹਾਬਾਦ ਬੈਂਕ ਵਿਖੇ ਸਕਿਉਰਟੀ ਗਾਰਡ ਡਿਊਟੀ ਨਿਭਾ ਰਿਹਾ ਹੈ, ਦਾ ਪਿਛਲੀ ਦਿਨੀਂ ਮੋਟਰਸਾਇਕਲ ਬੈਂਕ ਦੇ ਬਾਹਰੋਂ ਚੋਰੀ ਹੋ ਗਿਆ। ਜਿਸ ਦੀ ਹੁਣ ਤੱਕ ਮੁਦਈ ਭਾਲ ਕਰਦਾ ਰਿਹਾ। ਭਾਲ ਕਰਨ ਤੋਂ ਬਾਅਦ ਮੁਦਈ ਨੂੰ ਪਤਾ ਲੱਗਾ ਕਿ ਦੋਸ਼ੀ ਜਤਿੰਦਰ ਕੁਮਾਰ ਜੇਠੀ ਉਰਫ ਵਿੱਕੀ ਪੁੱਤਰ ਗਿਆਨ ਚੰਦ ਜੇਠੀ ਵਾਸੀ ਨੇੜੇ ਗੁਰਦੁਆਰਾ ਸਾਹਿਬ ਧਨੌਲਾ ਖੁਰਦ ਚੋਰੀ ਕਰਕੇ ਧਰਿੰਦਰ ਸਿੰਘ ਪੁੱਤਰ ਸੁਰਿੰਦਰਪਾਲ ਵਾਸੀ ਬ੍ਰਿਜ ਲਾਲ ਭੀਮ ਵਾਲੀ ਗਲੀ ਬਰਨਾਲਾ ਰਾਹੀ ਮਾਨਸਾ ਦੇ ਕਵਾੜੀਏ ਕਪਿਲ ਬਾਂਸਲ ਉਰਫ ਸੋਨੂੰ ਪੁੱਤਰ ਵਿਨੋਦ ਕੁਮਾਰ ਬਾਂਸਲ ਵਾਸੀ ਵਾਰਡ ਨੰ: 21 ਗਲੀ ਨੰ: 14 ਨੇੜੇ ਭਗਤ ਸਿੰਘ ਲਾਇਬ੍ਰੇਰੀ ਮਾਨਸਾ ਨੂੰ ਵੇਚ ਦਿੱਤਾ ਹੈ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਪਿਲ ਬਾਂਸਲ ਨੂੰ ਕਾਬੂ ਕਰਕੇ ਬਾਕੀ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਆਦਮਪੁਰ ਏਅਰਪੋਰਟ ਤੋਂ ਫਲਾਈਟ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ
NEXT STORY