ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ MP ਸਿਮਰਨਜੀਤ ਸਿੰਘ ਮਾਨ ਨੇ ਬੀਤੇ ਦਿਨ ਹਲਕੇ ਦੇ ਲੋਕਾਂ ਦੇ ਸੂਬਾ ਅਤੇ ਕੌਮੀ ਰਾਜ ਮਾਰਗਾਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਜੈਰਾਮ ਗਡਕਰੀ ਨਾਲ ਮੁਲਾਕਾਤ ਕੀਤੀ। ਇਹ ਜਾਣਕਾਰੀ ਐੱਮ. ਪੀ. ਮਾਨ ਨੇ ਖ਼ੁਦ ਸੰਗਰੂਰ ਸਥਿਤ ਦਫ਼ਤਰ ਰਾਹੀਂ ਸਾਂਝੀ ਕੀਤੀ। ਮੁਲਾਕਾਤ ਦੌਰਾਨ ਸਾਂਸਦ ਮਾਨ ਨੇ ਕੇਂਦਰੀ ਮੰਤਰੀ ਨੂੰ ਸੰਗਰੂਰ ਅਧੀਨ ਕਰੀਬ 80 ਲਿੰਕ ਸੜਕਾਂ ਦੇ ਨਿਰਮਾਣ, ਖਨੌਰੀ, ਭਵਾਨੀਗੜ੍ਹ ਅਤੇ ਰਈਆ ਵਿਖੇ ਬਣਨ ਵਾਲੇ ਓਵਰਬ੍ਰੀਜ਼ਾਂ ਸਮੇਤ ਹਾਈਵੇ ਨਾਲ ਸਬੰਧਤ ਵੱਖ-ਵੱਖ ਮਸਲਿਆਂ ''ਤੇ ਵਿਚਾਰ ਚਰਚਾ ਕੀਤੀ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੇ ਸਾਥੀਆਂ ਦੀ ਰਿਹਾਈ ਸਬੰਧੀ ਦਾਖ਼ਲ ਪਟੀਸ਼ਨ ਹਾਈਕੋਰਟ ਵੱਲੋਂ ਖ਼ਾਰਜ, ਵਕੀਲ ਨੂੰ ਪਾਈ ਝਾੜ
ਮਾਨ ਨੇ ਕੇਂਦਰੀ ਮੰਤਰੀ ਗਡਕਰੀ ਨੂੰ ਸਿਫਾਰਿਸ਼ ਕੀਤੀ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਨੂੰ ਜਾਂਦੀਆਂ ਅਨੇਕਾਂ ਲਿੰਕ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੜਕਾਂ ਦਾ ਨਵੇਂ ਸਿਰੇ ਤੋਂ ਨਿਰਮਾਣ ਕਰਨ ਅਤੇ ਕਈ ਸੜਕਾਂ ਦੀ ਮੁਰੰਮਤ ਕਰਨ ਦੀ ਜ਼ਰੂਰਤ ਹੈ। ਜੇਕਰ ਇਨ੍ਹਾਂ ਸੜਕਾਂ ਦਾ ਨਿਰਮਾਣ ਹੋ ਜਾਵੇ ਤਾਂ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਇਸੇ ਤਰ੍ਹਾਂ ਮਾਨ ਨੇ ਖਨੌਰੀ ਅਤੇ ਰਈਆ ਵਿਖੇ ਠੋਸ ਓਵਰਬ੍ਰੀਜ਼ ਬਣਾਉਣ ਦੀ ਥਾਂ ਪਿੱਲਰਾਂ ਵਾਲਾ ਓਵਰਬ੍ਰੀਜ਼ ਬਣਾਉਣ ਦੀ ਸਿਫਾਰਿਸ਼ ਵੀ ਕੀਤੀ, ਤਾਂ ਜੋ ਪੁੱਲ ਦੇ ਦੋਵੇ ਪਾਸੇ ਵਾਲੀ ਮਾਰਕਿਟ ਦੇ ਦੁਕਾਨਦਾਰਾਂ ਦਾ ਪੁੱਲ ਦੇ ਹੇਠੋਂ ਦੀ ਆਪਸ ਵਿੱਚ ਸੰਪਰਕ ਬਣਿਆ ਰਿਹਾ ਅਤੇ ਮਾਰਕਿਟ ਦੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਨਾ ਹੋਵੇ।
ਇਹ ਵੀ ਪੜ੍ਹੋ- ਢਾਈ ਸਾਲ ਪਹਿਲਾਂ ਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਲਗਾਏ ਵੱਡੇ ਦੋਸ਼
ਇਸ ਤੋਂ ਇਲਾਵਾ ਸਿਮਰਨਜੀਤ ਮਾਨ ਨੇ ਭਵਾਨੀਗੜ੍ਹ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਭਵਾਨੀਗੜ੍ਹ ਵਿਖੇ ਇੱਕ ਓਵਰਬ੍ਰੀਜ਼ ਬਣਾਉਣ ਦੀ ਸਿਫਾਰਿਸ਼ ਵੀ ਮੰਤਰੀ ਗਡਕਰੀ ਨੂੰ ਕੀਤੀ। ਉਨ੍ਹਾਂ ਵੱਲੋਂ ਆਪਣੇ ਲੋਕ ਸਭਾ ਹਲਕੇ ਦੇ ਉਠਾਏ ਗਏ ਇਨ੍ਹਾਂ ਮਸਲਿਆਂ ਨੂੰ ਪੂਰੀ ਧਿਆਨ ਨਾਲ ਸੁਣਨ ਉਪਰੰਤ ਕੇਂਦਰੀ ਮੰਤਰੀ ਗਡਕਰੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਉਪਰੋਕਤ ਮਸਲਿਆਂ ਦਾ ਹੱਲ ਜਲਦੀ ਤੋਂ ਜਲਦੀ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਹਲਕੇ ਅਧੀਨ ਜਿਨ੍ਹਾਂ ਨਵੀਆਂ ਸੜਕਾਂ ਦੇ ਨਿਰਮਾਣ ਦੀ ਸਿਫਾਰਿਸ਼ ਕੀਤੀ ਗਈ ਹੈ, ਉਸ ਨਾਲ ਹਲਕੇ ਦੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਦਾ ਐਮ.ਪੀ. ਹੋਣ ਦੇ ਨਾਤੇ ਮੇਰੀ ਇੱਛਾ ਹਲਕੇ ਨੂੰ ਨੰਬਰ ਇੱਕ ਹਲਕਾ ਬਣਾਉਣ ਦੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
5ਵੀਂ ’ਚ ਹੀ ਅਟਕੇ ਜ਼ਿਲ੍ਹੇ ਦੇ 219 ਵਿਦਿਆਰਥੀ, ਥੱਲਿਓਂ ਦੂਜੇ ਸਥਾਨ ’ਤੇ ਰਿਹਾ ਲੁਧਿਆਣਾ
NEXT STORY