ਜਲੰਧਰ (ਖੁਰਾਣਾ) - ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਅੱਜ ਤਿਉਹਾਰੀ ਸੀਜ਼ਨ ਦੀ ਪਰਵਾਹ ਨਾ ਕਰਦੇ ਹੋਏ ਨਯਾ ਬਾਜ਼ਾਰ ਵਿਖੇ ਡਿਚ ਮਸ਼ੀਨਾਂ ਚਲਾਈਆਂ ਅਤੇ ਇਸ ਮੁਹਿੰਮ ਤਹਿਤ ਕਈ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ਿਆਂ ਨੂੰ ਤੋੜਿਆ। ਜ਼ਿਆਦਾਤਰ ਦੁਕਾਨਦਾਰਾਂ ਨੇ ਅਜੇ ਵੀ ਆਪਣੇ ਥੜੇ ਅਤੇ ਸਨਸ਼ੈਡ ਵਧਾ ਰੱਖੇ ਸਨ, ਜਿਨ੍ਹਾਂ ਨੂੰ ਡਿਚ ਮਸ਼ੀਨਾਂ ਨਾਲ ਤੋੜ ਦਿੱਤਾ ਗਿਆ। ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਐੱਮ. ਟੀ. ਪੀ. ਮੇਹਰਬਾਨ ਸਿੰਘ ਅਤੇ ਏ. ਟੀ. ਪੀ. ਰਾਜਿੰਦਰ ਸ਼ਰਮਾ ਨੇ ਇਸ ਮੁਹਿੰਮ ਦੀ ਅਗਵਾਈ ਕੀਤੀ, ਜਿਸ ਦੌਰਾਨ ਭਾਰੀ ਗਿਣਤੀ ਵਿਚ ਪੁਲਸ ਫੋਰਸ ਮੌਕੇ 'ਤੇ ਮੌਜੂਦ ਸੀ। ਕਾਰਵਾਈ ਦੌਰਾਨ ਨਿਗਮ ਨੂੰ ਜ਼ਿਆਦਾ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਕੁਝ ਥਾਵਾਂ 'ਤੇ ਬਹਿਸ ਆਦਿ ਜ਼ਰੂਰ ਹੋਈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਨਗਰ ਨਿਗਮ ਕੁਝ ਮਹੀਨੇ ਪਹਿਲਾ ਨਯਾ ਬਾਜ਼ਾਰ ਤੋਂ ਦਰਜਨਾਂ ਕਬਜ਼ੇ ਹਟਾ ਚੁੱਕਾ ਹੈ।

ਅਦਾਲਤ ਜਾਣ ਵਾਲਿਆਂ 'ਤੇ ਹੁਣ ਹੋਵੇਗੀ ਕਾਰਵਾਈ : ਨਿਗਮ ਦੇ ਕਬਜ਼ਾ ਹਟਾਓ ਮੁਹਿੰਮ ਦੌਰਾਨ ਕੁਝ ਦੁਕਾਨਦਾਰ ਅਦਾਲਤ ਦੀ ਸ਼ਰਨ ਵਿਚ ਚੱਲੇ ਗਏ ਸਨ। ਹਾਈਕੋਰਟ ਤੋਂ ਬਾਅਦ ਅਜਿਹੇ ਦੁਕਾਨਦਾਰਾਂ ਨੇ ਸਥਾਨਕ ਅਦਾਲਤ ਦਾ ਰੁਖ ਕਰ ਲਿਆ ਸੀ। ਪਰ ਪਤਾ ਲੱਗਾ ਹੈ ਕਿ ਸਥਾਨਕ ਅਦਾਲਤ ਤੋਂ ਵੀ ਸਟੇਅ ਆਰਡਰ ਟੁੱਟ ਚੁੱਕਾ ਹੈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਅਦਾਲਤੀ ਹੁਕਮ ਦੀ ਕਾਪੀ ਮਿਲਦਿਆਂ ਹੀ ਅਜਿਹੇ ਕਰੀਬ 10 ਦੁਕਾਨਦਾਰਾਂ ਦੇ ਕਬਜ਼ਿਆਂ 'ਤੇ ਕਾਰਵਾਈ ਕੀਤੀ ਜਾਵੇਗੀ।
ਧੜਾਧੜ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ
ਨਯਾ ਬਾਜ਼ਾਰ ਵਿਖੇ ਹੋਈ ਤੋੜ-ਭੰਨ ਦਾ ਲਾਭ ਚੁੱਕ ਕੇ ਕਈ ਦੁਕਾਨਦਾਰਾਂ ਨੇ ਨਾਜਾਇਜ਼ ਤੌਰ 'ਤੇ ਦੁਕਾਨਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਕਈ ਮੰਜ਼ਿਲਾਂ ਖੜ੍ਹੀਆਂ ਵੀ ਕਰ ਲਈਆਂ ਹਨ। ਅੱਜ ਜਿਥੇ ਨਿਗਮ ਨੇ ਕਾਰਵਾਈ ਕੀਤੀ, ਉਥੇ ਨਾਲ ਲਗਦੀ ਦੁਕਾਨ 'ਤੇ ਨਾਜਾਇਜ਼ ਨਿਰਮਾਣ ਚੱਲ ਰਿਹਾ ਸੀ ਅਤੇ ਹੈਰਾਨੀ ਦੀ ਗੱਲ ਸੀ ਕਿ ਉਸ ਨਾਜਾÎਇਜ਼ ਨਿਰਮਾਣ ਦੀ ਪਹਿਲੀ ਮੰਜ਼ਿਲ ਨੂੰ ਕਰੀਬ 4 ਫੁੱਟ ਅੱਗੇ ਸੜਕ 'ਤੇ ਵੱਧਾ ਕੇ ਬਣਾਇਆ ਜਾ ਰਿਹਾ ਸੀ। ਇਸ ਨਾਜਾਇਜ਼ ਨਿਰਮਾਣ ਨੂੰ ਇਕ ਕਾਂਗਰਸੀ ਨੇਤਾ ਦਾ ਸੰਰਖਿਅਣ ਦੱਸਿਆ ਜਾ ਰਿਹਾ ਹੈ।

ਅਸਥਾਈ ਕਬਜ਼ਿਆਂ ਕਾਰਨ ਆਵੇਗੀ ਮੀਨਾ ਬਾਜ਼ਾਰ ਦੀ ਸ਼ਾਮਤ
ਨਗਰ ਨਿਗਮ ਨੇ ਮੀਨਾ ਬਾਜ਼ਾਰ ਦੀ ਪੈਮਾਇਸ਼ ਕਰਨ ਤੋਂ ਬਾਅਦ ਦਾਅਵਾ ਕੀਤਾ ਗਿਆ ਹੈ ਕਿ ਜ਼ਿਆਦਾਤਰ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਇੰਚਾਂ ਵਿਚ ਨਿਕਲੇ ਹਨ ਪਰ ਨਿਗਮ ਨੇ ਨਾਲੇ 'ਤੇ ਬਣੀਆ ਦੁਕਾਨਾਂ ਦੀ ਹਾਲੇ ਪੈਮਾਇਸ਼ ਨਹੀਂ ਕੀਤੀ ਹੈ, ਜਿਨ੍ਹਾਂ ਦਾ ਮਾਮਲਾ ਬਾਅਦ ਵਿਚ ਗਰਮਾਉਣ ਦੀ ਸੰਭਾਵਨਾ ਹੈ। ਫਿਲਹਾਲ ਮੰਨਿਆ ਜਾ ਰਿਹਾ ਹੈ ਕਿ ਮੀਨਾ ਬਾਜ਼ਾਰ ਵਿਚ ਹੋਏ ਅਸਥਾਈ ਕਬਜ਼ਿਆਂ ਕਾਰਨ ਨਿਗਮ ਇਥੇ ਸਖਤ ਕਾਰਵਾਈ ਕਰ ਸਕਦਾ ਹੈ।
ਲੋਕ ਸਭਾ ਜ਼ਿਮਨੀ ਚੋਣ ਦੀਆਂ ਤਿਆਰੀਆਂ ਸਬੰਧੀ ਐੱਸ. ਡੀ. ਐੱਮ. ਨੇ ਪਿੰਡਾਂ ਦੇ ਬੂਥਾਂ ਦਾ ਲਿਆ ਜਾਇਜ਼ਾ
NEXT STORY