ਲੁਧਿਆਣਾ(ਹਿਤੇਸ਼)-ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰੇਜ ਦੀ ਸਫਾਈ ਕਰਵਾਉਣ ਲਈ ਸਰਕਾਰ ਵਲੋਂ ਚੁਣੀ ਗਈ ਕੰਪਨੀ ਦੀ ਵਰਕਿੰਗ ਨਗਰ ਨਿਗਮ ਨੂੰ ਪਸੰਦ ਨਹੀਂ ਆਈ ਹੈ, ਜਿਸ ਦੇ ਤਹਿਤ ਢਿੱਲੀ ਪ੍ਰਫਾਰਮੈਂਸ ਕਾਰਨ ਕੰਪਨੀ ਨੂੰ ਨਵੇਂ ਕੰਮਾਂ ਦੀ ਅਲਾਟਮੈਂਟ 'ਤੇ ਰੋਕ ਲਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰੇਜ ਦੀ ਸਫਾਈ ਕਰਵਾਉਣ ਸਬੰਧੀ ਯੋਜਨਾ ਤਹਿਤ ਲੋਕਲ ਬਾਡੀਜ਼ ਵਿਭਾਗ ਨੇ ਪਿਛਲੇ ਸਮੇਂ ਦੌਰਾਨ ਪੂਰੇ ਪੰਜਾਬ ਦੇ ਲਈ ਟੈਂਡਰ ਲਾਏ ਸਨ, ਜਿਸ ਵਿਚ ਸਭ ਤੋਂ ਘੱਟ ਰੇਟ ਭਰਨ ਅਤੇ ਸ਼ਰਤ ਪੂਰੀ ਕਰਨ ਵਾਲੀਆਂ ਕੰਪਨੀਆਂ ਨੂੰ ਕੰਮ ਅਲਾਟ ਕਰ ਦਿੱਤਾ ਗਿਆ ਹੈ, ਜਿਸ ਦੇ ਕਾਰਨ ਰਾਜ 'ਚ ਕਿਤੇ ਵੀ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰੇਜ ਦੀ ਸਫਾਈ ਕਰਵਾਉਣ ਲਈ ਨਗਰ ਨਿਗਮਾਂ ਨੂੰ ਵੱਖਰੇ ਤੌਰ 'ਤੇ ਟੈਂਡਰ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ, ਸਿਰਫ ਅਸਟੀਮੇਟ ਪਾਸ ਕਰ ਕੇ ਕੰਪਨੀ ਨੂੰ ਵਰਕ ਆਰਡਰ ਜਾਰੀ ਹੋ ਜਾਵੇਗਾ ਪਰ ਲੁਧਿਆਣਾ ਲਈ ਜੋ ਕੰਪਨੀ ਚੁਣੀ ਗਈ ਹੈ, ਉਸ ਦੀ ਵਰਕਿੰਗ ਤੋਂ ਨਗਰ ਨਿਗਮ ਦੇ ਅਫਸਰ ਖੁਸ਼ ਨਹੀਂ ਹਨ, ਜਿਸ ਦਾ ਸਬੂਤ ਮੰਗਲਵਾਰ ਨੂੰ ਕਮਿਸ਼ਨਰ ਦੀ ਅਗਵਾਈ ਵਿਚ ਹੋਈ ਟੈਕਨੀਕਲ ਅਡਵਾਈਜ਼ਰੀ ਦੀ ਮੀਟਿੰਗ ਦੌਰਾਨ ਦੇਖਣ ਨੂੰ ਮਿਲਿਆ। ਜਦ ਕਈ ਇਲਾਕਿਆਂ 'ਚ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰੇਜ ਦੀ ਸਫਾਈ ਕਰਵਾਉਣ ਸਬੰਧੀ ਆਏ ਪ੍ਰਸਤਾਵਾਂ 'ਤੇ ਇਹ ਕਹਿ ਕੇ ਰੋਕ ਲਾ ਦਿੱਤੀ ਗਈ ਕਿ ਪਹਿਲਾਂ ਕੰਪਨੀ ਨੂੰ ਮੌਜੂਦਾ ਸਮੇਂ 'ਚ ਦਿੱਤੇ ਗਏ ਕੰਮ ਦੀ ਪ੍ਰਫਾਰਮੈਂਸ ਕਾਫੀ ਢਿੱਲੀ ਹੈ ਅਤੇ ਉਸ ਦੀ ਪ੍ਰੋਗਰੈੱਸ ਚੈੱਕ ਕਰਨ ਦੇ ਬਾਅਦ ਹੀ ਨਵਾਂ ਵਰਕ ਆਰਡਰ ਦਿੱਤਾ ਜਾਵੇਗਾ।
ਕਿਉਂ ਪਈ ਸੁਪਰ ਸਕਸ਼ਨ ਮਸ਼ੀਨਾਂ ਦੀ ਜ਼ਰੂਰਤ
ਸੀਵਰੇਜ 'ਚ ਮੈਨੂਅਲ ਸਫਾਈ ਦੇ ਲਈ ਉਤਰਨ ਦੇ ਦੌਰਾਨ ਗੈਸ ਚੜ੍ਹਨ ਨਾਲ ਸੀਵਰੇਜਮੈਨਾਂ ਦੇ ਗੰਭੀਰ ਰੂਪ 'ਚ ਜ਼ਖ਼ਮੀ ਜਾਂ ਮੌਤ ਹੋਣ ਦੇ ਮਾਮਲੇ ਵਿਚ ਜਦ ਵੱਡੀ ਗਿਣਤੀ 'ਚ ਸਾਹਮਣੇ ਤਾਂ ਸਰਕਾਰ ਦੇ ਇਲਾਵਾ ਕੋਰਟ ਨੇ ਸੀਵਰੇਜ ਦੀ ਮੈਨੂਅਲ ਸਫਾਈ 'ਤੇ ਰੋਕ ਲਾ ਦਿੱਤੀ। ਇਸ ਦੇ ਬਾਅਦ ਨਿਗਮ ਦੀਆਂ ਛੋਟੀਆਂ ਮਸ਼ੀਨਾਂ ਜਾਂ ਜੈਟਿੰਗ ਨਾਲ ਕੰਮ ਲਿਆ ਜਾ ਰਿਹਾ ਹੈ ਪਰ ਬੁਰੀ ਤਰ੍ਹਾਂ ਨਾਲ ਬੰਦ ਪਏ ਸੀਵਰੇਜਾਂ ਨੂੰ ਖੋਲ੍ਹਣ 'ਚ ਇਹ ਮਸ਼ੀਨਾਂ ਕਾਰਗਰ ਸਾਬਿਤ ਨਹੀਂ ਹੋ ਰਹੀਆਂ।
ਇਹ ਹੈ ਸੁਪਰ ਸਕਸ਼ਨ ਮਸ਼ੀਨਾਂ ਦੀ ਵਰਕਿੰਗ
ਸੁਪਰ ਸਕਸ਼ਨ ਤਕਨੀਕ ਤਹਿਤ ਸੀਵਰੇਜ ਦੇ ਕੁੱਝ ਹਿੱਸੇ 'ਚ ਪਾਣੀ ਰੋਕ ਕੇ ਉਸ ਦੀ ਗੰਦਗੀ ਨੂੰ ਮਸ਼ੀਨਾਂ 'ਚ ਭਰ ਕੇ ਨਾਲੇ 'ਚ ਜਾਂ ਡੰਪ 'ਤੇ ਛੱਡਿਆ ਜਾਂਦਾ ਹੈ। ਫਿਰ ਸੀਵਰੇਜ ਦੀ ਚੰਗੀ ਤਰ੍ਹਾਂ ਨਾਲ ਪਾਣੀ ਪਾ ਕੇ ਸਫਾਈ ਕੀਤੀ ਜਾਂਦੀ ਹੈ, ਜਿਸ ਦੀ ਬਾਕਾਇਦਾ ਸੀ. ਸੀ. ਟੀ. ਵੀ. ਕੈਮਰੇ ਦੇ ਜ਼ਰੀਏ ਰਿਕਾਰਡਿੰਗ ਚੈੱਕ ਕਰਵਾਉਣ ਦੇ ਬਾਅਦ ਹੀ ਅਗਲੇ ਹਿੱਸੇ ਦੀ ਸਫਾਈ ਸ਼ੁਰੂ ਹੁੰਦੀ ਹੈ ਅਤੇ ਉਸ ਦੇ ਆਧਾਰ 'ਤੇ ਪੇਮੈਂਟ ਲਈ ਬਿੱਲ ਵੀ ਬਣਦਾ ਹੈ।
ਕਾਂਗਰਸ ਵਿਰੋਧੀ ਲੋਕ ਸਿਆਸੀ ਪਾਰਟੀਆਂ ਦਾ ਗੱਠਜੋੜ
ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰੇਜ ਦੀ ਸਫਾਈ ਕਰਵਾਉਣ ਸਬੰਧੀ ਪੂਰੇ ਪੰਜਾਬ ਲਈ ਹੈੱਡ ਦਫਤਰ ਲੈਵਲ 'ਤੇ ਟੈਂਡਰ ਲਾਉਣ ਦੀ ਯੋਜਨਾ ਤਾਂ ਕਾਂਗਰਸ ਦੇ ਮੰਤਰੀ ਨਵਜੋਤ ਸਿੱਧੂ ਨੇ ਬਣਾਈ ਹੈ ਪਰ ਉਸ ਦਾ ਫਾਇਦਾ ਵਿਰੋਧੀਆਂ ਪਾਰਟੀਆਂ ਦੇ ਲੋਕ ਲੈਣ 'ਚ ਕਾਮਯਾਬ ਹੋ ਗਏ ਹਨ, ਜਿਸ ਦੇ ਤਹਿਤ ਜਲੰਧਰ ਦੇ ਇਕ ਠੇਕੇਦਾਰ ਦੀ ਬੈਕਗਰਾਊਂਡ ਅਕਾਲੀ ਦੇ ਨਾਲ ਜੁੜੀ ਹੋਈ ਹੈ ਤਾਂ ਉਸ ਦਾ ਪਾਰਟਨਰ ਖੁਦ ਈਮਾਨਦਾਰ ਕਹਿਣ ਵਾਲੀ ਪਾਰਟੀ ਦਾ ਕੈਸ਼ੀਅਰ ਹੈ।
ਗੁਰੂ ਤੇਗ ਬਹਾਦਰ ਡਰੱਗ ਸਟੋਰ ਦਾ ਸ਼ਟਰ ਤੋੜ ਕੇ 3.5 ਲੱਖ ਦੀ ਚੋਰੀ
NEXT STORY