ਜਲੰਧਰ (ਖੁਰਾਣਾ, ਸੋਨੂੰ)— ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸਖਤੀ ਤੋਂ ਬਾਅਦ ਹੁਣ ਸਟੇਟ ਵਿਜੀਲੈਂਸ ਨੇ ਵੀ ਜਲੰਧਰ 'ਚ ਬਣੀਆਂ ਗੈਰ-ਕਾਨੂੰਨੀ ਬਿਲਡਿੰਗਾਂ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਟੇਟ ਵਿਜੀਲੈਂਸ ਦੇ ਜਲੰਧਰ ਯੂਨਿਟ ਦੀ ਇਕ ਟੀਮ ਨੇ ਬੀਤੇ ਦਿਨ ਨਗਰ-ਨਿਗਮ 'ਚ ਰੇਡ ਕਰਨ ਤੋਂ ਬਾਅਦ ਸਰਵੋਦਿਅ ਹਸਪਤਾਲ ਦੀ ਗੈਰ-ਕਾਨੂੰਨੀ ਦੀ ਪੈਮਾਇਸ਼ ਕੀਤੀ ਸੀ। ਜਲੰਧਰ ਨਗਰ-ਨਿਗਮ 'ਤੇ ਰੇਡ ਕਰਨ ਤੋਂ ਬਾਅਦ ਮੰਗਲਵਾਰ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਨੇ ਵਿਰਾਸਤ ਹਵੇਲੀ 'ਤੇ ਛਾਪਾ ਮਾਰਿਆ ਗਿਆ। ਇਹ ਰੇਡ ਕਿਉਂ ਕੀਤੀ ਗਈ ਇਸ ਬਾਰੇ ਟੀਮ ਦੇ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਦੱਸ ਦਈਏ ਕਿ ਸੋਮਵਾਰ ਵਿਜੀਲੈਂਸ ਨੇ ਨਗਰ ਨਿਗਮ 'ਚ ਰੇਡ ਕੀਤੀ ਸੀ, ਜਿਸ ਦੌਰਾਨ ਟੀਮ ਨੇ ਰਿਕਾਰਡ ਦੀ ਜਾਂਚ-ਪੜ੍ਹਤਾਲ ਕੀਤੀ ਸੀ।

ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਦੀ ਇਹ ਕਾਰਵਾਈ ਨਾਜਾਇਜ਼ ਉਸਾਰੀਆਂ ਦੇ ਮਾਮਲੇ ਨਾਲ ਜੁੜੀ ਹੋ ਸਕਦੀ ਹੈ| ਦੱਸਿਆ ਇਹ ਵੀ ਜਾ ਰਿਹਾ ਹੈ ਕਿ ਵਿਜੀਲੈਂਸ ਵਿਭਾਗ ਦੀ ਟੀਮ ਨੇ ਇਕ ਵਾਰ ਫਿਰ ਤੋਂ ਜਲੰਧਰ ਨਗਰ ਨਿਗਮ 'ਚ ਵੀ ਰੇਡ ਕੀਤੀ। ਛਾਪੇਮਾਰੀ ਦੌਰਾਨ ਟੀਮ ਨੇ ਜਿੱਥੇ ਪੁਰਾਣੇ ਰਿਕਾਰਡ ਨੂੰ ਚੈੱਕ ਕੀਤਾ, ਉਥੇ ਹੀ ਪਿਛਲੇ ਸਾਲ ਦੀਆਂ ਕੁਝ ਫਾਈਲਾਂ ਨੂੰ ਆਪਣੇ ਕਬਜ਼ੇ 'ਚ ਲਿਆ ਹੈ ਹਾਲਾਂਕਿ ਇਹ ਛਾਪੇਮਾਰੀ ਕਿਸ ਮਕਸਦ ਨਾਲ ਹੋਈ, ਇਸ ਬਾਰੇ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਪਰ ਪਿਛਲੇ ਕੁਝ ਸਮੇਂ ਤੋਂ ਜਲੰਧਰ 'ਚ ਨਾਜਾਇਜ਼ ਉਸਾਰੀਆਂ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ ਤਾਂ ਸੰਭਵ ਹੈ ਕਿ ਇਹ ਕਾਰਾਵਈ ਉਸੇ ਨੂੰ ਲੈ ਕੇ ਹੋਈ ਹੋ ਸਕਦੀ ਹੈ।
ਅੰਮ੍ਰਿਤਸਰ: ਕੱਪੜਾ ਫੈਕਟਰੀ 'ਚ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ (ਵੀਡੀਓ)
NEXT STORY