ਜਲੰਧਰ (ਖੁਰਾਣਾ, ਸੋਨੂੰ)— ਸ਼ਹਿਰ ਦੇ ਮਿਲਾਪ ਚੌਕ ਨਾਲ ਲੱਗਦੇ ਨਯਾ ਬਾਜ਼ਾਰ 'ਚ ਇਕ ਵਾਰ ਫਿਰ ਨਗਰ-ਨਿਗਮ ਦੇ ਬਿਲਡਿੰਗ ਵਿਭਾਗ ਵੱਲੋਂ ਬੁੱਧਵਾਰ ਸਵੇਰੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਤੋੜਨ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਭਾਰੀ ਮਾਤਰਾ 'ਚ ਪੁਲਸ ਫੋਰਸ ਵੀ ਮੌਜੂਦ ਹੈ।
ਜਾਣਕਾਰੀ ਦੇ ਮੁਤਾਬਕ ਕਈ ਮਹੀਨੇ ਪਹਿਲਾਂ ਅਦਾਲਤੀ ਨਿਰਦੇਸ਼ਾਂ 'ਤੇ ਨਗਰ-ਨਿਗਮ ਭਿਵਾਗ ਨੇ ਮਿਲਾਪ ਚੌਕ ਦੇ ਨਾਲ ਲੱਗਦੇ ਨਯਾ ਬਾਜ਼ਾਰ 'ਚ ਡਿੱਚ ਮਸ਼ੀਨਾਂ ਨਾਲ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਸੀ, ਜਿਸ ਦੌਰਾਨ 80 ਦੇ ਕਰੀਬ ਕਬਜ਼ੇ ਤੋੜ ਦਿੱਤੇ ਗਏ ਸਨ। ਉਦੋਂ ਦਰਜਨ ਭਰ ਦੁਕਾਨਦਾਰ ਇਸ ਕਾਰਵਾਈ ਤੋਂ ਬੱਚ ਗਏ ਸਨ ਅਤੇ ਉਨ੍ਹਾਂ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਸ਼ਰਨ ਲਈ ਸੀ। ਦੱਸਣਯੋਗ ਹੈ ਕਿ ਕੌਂਸਲਰ ਹਾਊਸ ਦੀ ਮੰਗਲਵਾਰ ਹੋਈ ਮੀਟਿੰਗ ਦੌਰਾਨ ਖੇਤਰ ਦੇ ਕਾਂਦਰਸੀ ਸ਼ੈਰੀ ਚੱਢਾ ਅਤੇ ਰਾਧਿਕਾ ਪਾਠਕ ਨੇ ਇਨ੍ਹਾਂ ਦੁਕਾਨਦਾਰਾਂ ਨੂੰ ਰਾਹਤ ਦੇਣ ਅਤੇ ਇਨ੍ਹਾਂ ਦੀਆਂ ਦੁਕਾਨਾਂ ਰੈਗੂਲਰ ਕਰਨ ਦੀ ਮੰਗ ਰੱਖੀ ਸੀ।
ਗੈਂਗਸਟਰ ਦਿਲਪ੍ਰੀਤ ਦੀ ਸਿਹਤ ਵਿਗੜੀ, ਲਿਜਾਇਆ ਗਿਆ ਪੀ. ਜੀ. ਆਈ.
NEXT STORY