ਪਟਿਆਲਾ (ਬਰਜਿੰਦਰ) — ਪੰਜਾਬ 'ਚ ਨਗਰ ਨਿਗਮ ਚੋਣਾਂ ਦੇ ਲਈ ਮਤਦਾਨ ਸ਼ੁਰੂ ਹੋ ਚੁੱਕਾ ਹੈ। ਵੋਟਿੰਗ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਸ਼ਾਮ ਚਾਰ ਵਜੇ ਤਕ ਚਲੇਗਾ। ਵੋਟਾਂ ਦੀ ਗਿਣਤੀ ਅੱਜ ਸ਼ਾਮ ਹੀ ਹੋਵੇਗੀ ਤੇ ਨਤੀਜੇ ਦੇਰ ਸ਼ਾਮ ਐਲਾਨੇ ਜਾਣ ਦੀ ਉਮੀਦ ਹੈ। ਚੋਣਾਂ ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਨਗਰ ਨਿਗਮਾਂ ਤੇ 29 ਨਗਰ ਪਰਿਸ਼ਦਾਂ ਤੇ ਪੰਚਾਇਤਾਂ ਦੇ ਲਈ ਹੋ ਰਿਹਾ ਹੈ।
ਉਥੇ ਹੀ ਚੋਣਾਂ ਸ਼ੁਰੂ ਹੁੰਦੇ ਹੀ ਪਟਿਆਲਾ ਦੇ ਵਾਰਡ ਨੰ 58 'ਚ ਅਕਾਲੀ ਦਲ ਦਾ ਬੂਥ ਉਖਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਅਕਾਲੀ ਦਲ ਨੇ ਕਾਂਗਰਸ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਉਂਦੇ ਹੋਏ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਅਕਾਲੀ ਉਮੀਦਵਾਰ ਗੁਰਮੁੱਖ ਸਿੰਘ ਢਿਲੋਂ ਆਪਣੇ ਸਮਰਥਕਾਂ ਦੇ ਨਾਲ ਧਰਨੇ ਬੈਠ ਗਏ ਹਨ। ਵਾਰਡ ਨੰ 32 'ਚ ਵਿਵਾਦ ਦੇ ਆਸਾਰ ਸਾਹਮਣੇ ਆਏ। ਵਾਰਡ ਨੰ 52 'ਚ ਵੀ ਹੱਥੋਪਾਈ ਦੀ ਖਬਰ ਹੈ। ਵਾਰਡ ਨੰ 14 'ਚ ਮੀਡੀਆ ਨਾਲ ਮਾੜਾ ਵਤੀਰਾ ਕਰ ਫੋਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।
ਰਾਹੁਲ ਗਾਂਧੀ ਕਾਂਗਰਸ ਪਾਰਟੀ 'ਚ ਕਰਨਗੇ ਨਵ ਊਰਜਾ ਦਾ ਸੰਚਾਰ –ਰਿੰਕੂ ਢਿੱਲੋਂ
NEXT STORY