ਲੁਧਿਆਣਾ (ਹਿਤੇਸ਼) : ਨਗਰ ਨਿਗਮ ਚੋਣਾਂ ਤੋਂ ਪਹਿਲਾਂ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਦੌਰਾਨ ਵਾਰਡਾਂ ਦੀ ਬਾਊਂਡਰੀ ਤੋਂ ਇਲਾਵਾ ਰਿਜ਼ਰਵੇਸ਼ਨ ’ਚ ਬਦਲਾਅ ਕਰਨ ਨੂੰ ਲੈ ਕੇ ਜਿੱਥੇ ਵਿਰੋਧੀ ਦਲਾਂ ਵਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ, ਉੱਥੇ ਆਮ ਆਦਮੀ ਪਾਰਟੀ ਦੇ ਪੁਰਾਣੇ ਨੇਤਾਵਾਂ ’ਚ ਵੀ ਵਿਧਾਇਕਾਂ ਦੇ ਪ੍ਰਤੀ ਅਸੰਤੋਸ਼ ਹੈ। ਇਸ ਦੀ ਵਜ੍ਹਾ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਜੋ ਪੁਰਾਣੇ ਨੇਤਾ ਨਗਰ ਨਿਗਮ ਚੋਣ ਲੜਨ ਲਈ ਲੰਮੇ ਸਮੇਂ ਤੋਂ ਤਿਆਰੀਆਂ ਕਰ ਰਹੇ ਸਨ, ਉਨ੍ਹਾਂ ਨੂੰ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ ਤੋਂ ਪਹਿਲਾਂ ਵਿਸ਼ਵਾਸ ’ਚ ਨਹੀਂ ਲਿਆ ਗਿਆ। ਜਿਸ ਕਾਰਨ ਵਾਰਡਾਂ ਦੀ ਰਿਜ਼ਰਵੇਸ਼ਨ ’ਚ ਬਦਲਾਅ ਹੋਣ ਤੋਂ ਬਾਅਦ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਵੀ ਸਿਆਸੀ ਜ਼ਮੀਨ ਖੁੱਸ ਗਈ ਹੈ। ਭਾਵੇਂ ਆਮ ਆਦਮੀ ਪਾਰਟੀ ਦੇ ਕੁਝ ਨੇਤਾਵਾਂ ਵਲੋਂ ਵਾਰਡ ਲੇਡੀਜ਼ ਲਈ ਰਿਜ਼ਰਵ ਹੋਣ ਤੋਂ ਬਾਅਦ ਆਪਣੀ ਪਤਨੀ ਦੇ ਨਾਂ ’ਤੇ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕਰ ਦਿੱਤੀ ਗਈ ਹੈ ਪਰ ਕਈ ਵਾਰਡ ਐੱਸ. ਸੀ. ਕੈਟਾਗਿਰੀ ਦੇ ਲਈ ਰਿਜ਼ਰਵ ਹੋਣ ਤੋਂ ਬਾਅਦ ਉੱਥੇ ਪਹਿਲਾਂ ਤੋਂ ਸਰਗਰਮ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਕੋਲ ਦੂਜੀਆਂ ਪਾਰਟੀਆਂ ਦੇ ਦਿੱਗਜਾਂ ਦੀ ਤਰ੍ਹਾਂ ਏਰੀਆ ਬਦਲਣ ਦਾ ਬਦਲ ਵੀ ਨਹੀਂ ਹੈ। ਇਸ ਹਾਲਾਤ ਦਾ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ਦੇ ਕੁਝ ਨੇਤਾਵਾਂ ਵਲੋਂ ਹਾਈਕਮਾਨ ਕੋਲ ਸ਼ਿਕਾਇਤ ਕਰਨ ਦੀ ਸੂਚਨਾ ਹੈ, ਜਿਸ ’ਚ ਵਿਧਾਇਕਾਂ ਵਲੋਂ ਆਪਣੇ ਕਾਰੋਬਾਰੀਆਂ ਅਤੇ ਦੂਜੀਆਂ ਪਾਰਟੀਆਂ ’ਚੋਂ ਸ਼ਾਮਲ ਕੀਤੇ ਗਏ ਨੇਤਾਵਾਂ ਦੀ ਸੁਵਿਧਾ ਮੁਤਾਬਕ ਵਾਰਡਾਂ ਦੀ ਬਾਊਂਡਰੀ ਤੋਂ ਇਲਾਵਾ ਰਿਜ਼ਰਵੇਸ਼ਨ ’ਚ ਬਦਲਾਅ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਸਾਈਬਰ ਕ੍ਰਿਮੀਨਲਾਂ ਦਾ ਨਵਾਂ ਕਾਰਨਾਮਾ : ਡੀ. ਪੀ. ’ਤੇ ਪੁਲਸ ਕਮਿਸ਼ਨਰ ਦੀ ਫੋਟੋ ਲਗਾ ਕੇ ਮਾਰ ਰਹੇ ਠੱਗੀ
ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਹੋਣ ਤੋਂ ਬਾਅਦ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਸਾਹਮਣੇ ਨਵੇਂ ਚਿਹਰਿਆਂ ਦੀ ਤਲਾਸ਼ ਕਰਨ ਦੀ ਚੁਣੌਤੀ ਆ ਗਈ ਹੈ ਕਿਉਂਕਿ ਇਨ੍ਹਾਂ ਤਿੰਨੇ ਹੀ ਪਾਰਟੀਆਂ ਦੇ ਕਈ ਮੌਜੂਦਾ ਅਤੇ ਸਾਬਕਾ ਕੌਂਸਲਰ ਹਾਲ ਹੀ ਵਿਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਕਾਫੀ ਵਾਰਡ ਖਾਲੀ ਪਏ ਹੋਏ ਹਨ। ਜਿਸ ਤੋਂ ਬਾਅਦ ਜਿਨ੍ਹਾਂ ਨਵੇਂ ਚਿਹਰਿਆਂ ਨੂੰ ਨਗਰ ਨਿਗਮ ਚੋਣ ਲੜਨ ਲਈ ਤਿਆਰ ਕੀਤਾ ਗਿਆ ਸੀ, ਹੁਣ ਉਨ੍ਹਾਂ ’ਚੋਂ ਕਈ ਨੇਤਾ ਵਾਰਡਾਂ ਦੀ ਬਾਊਂਡਰੀ ਤੋਂ ਇਲਾਵਾ ਰਿਜ਼ਰਵੇਸ਼ਨ ਵਿਚ ਬਦਲਾਅ ਹੋਣ ਤੋਂ ਬਾਅਦ ਉਸ ਏਰੀਆ ਤੋਂ ਚੋਣ ਨਹੀਂ ਲੜ ਸਕਦੇ ਹਨ, ਜਿਸ ਦੇ ਮੱਦੇਨਜ਼ਰ ਤਿੰਨੇ ਪਾਰਟੀਆਂ ਨੂੰ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਮੁਤਾਬਕ ਨਵੇਂ ਚਿਹਰਿਆਂ ਦੀ ਤਲਾਸ਼ ਕਰਨ ਲਈ ਸਖਤ ਮੁਸ਼ੱਕਤ ਕਰਨੀ ਹੋਵੇਗੀ। ਇਸੇ ਤਰ੍ਹਾਂ ਵਾਰਡਾਂ ਦੀ ਬਾਊਂਡਰੀ ਤੋਂ ਇਲਾਵਾ ਰਿਜ਼ਰਵੇਸ਼ਨ ’ਚ ਬਦਲਾਅ ਤੋਂ ਬਾਅਦ ਦੂਜੀਆਂ ਪਾਰਟੀਆਂ ਦੇ ਕਈ ਦਿੱਗਜਾਂ ਵਲੋਂ ਵੀ ਨਵੇਂ ਏਰੀਆ ’ਚ ਐਂਟਰੀ ਲਈ ਜ਼ੋਰ-ਅਜਮਾਇਸ਼ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਦਿੱਲੀ ਆਰਡੀਨੈਂਸ ਬਿੱਲ ਦਾ ਮਕਸਦ ਸਿਰਫ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰੋਕਣਾ : ‘ਆਪ’
ਕਾਂਗਰਸ ਸਰਕਾਰ ਵਲੋਂ ਗਲਤ ਤਰੀਕੇ ਨਾਲ ਕੀਤੀ ਗਈ ਵਾਰਡਬੰਦੀ ’ਚ ਮੌਜੂਦਾ ਖਾਮੀਆਂ ’ਚ ਸੁਧਾਰ ਕਰਨ ਲਈ ਨਵੇਂ ਸਿਰੇ ਤੋਂ ਵਾਰਡਬੰਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਵਾਰਡਬੰਦੀ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਕੀਤੀ ਗਈ ਹੈ, ਜਿਸ ’ਚ ਵਾਰਡਾਂ ਦੀ ਗਿਣਤੀ ’ਚ ਕੋਈ ਫ਼ੇਰਬਦਲ ਨਹੀਂ ਕੀਤਾ ਗਿਆ ਅਤੇ ਐੱਸ. ਸੀ., ਬੀ. ਸੀ. ਵਾਰਡਾਂ ਦੀ ਰਿਜ਼ਰਵੇਸ਼ਨ ਵੀ ਨਿਯਮਾਂ ਮੁਤਾਬਕ ਕੀਤੀ ਗਈ ਹੈ। ਜੇਕਰ ਕਿਸੇ ਨੂੰ ਨਵੀਂ ਵਾਰਡਬੰਦੀ ਦੇ ਡਰਾਫਟ ਤੋਂ ਕੋਈ ਸਮੱਸਿਆ ਹੈ ਤਾਂ ਉਸ ਨੂੰ ਫਾਈਨਲ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਆਪਣਾ ਇਤਰਾਜ਼ ਦਾਖਲ ਕਰਨ ਦਾ ਮੌਕਾ ਦਿੱਤਾ ਗਿਆ ਹੈ, ਜਿਸ ਦੇ ਮੁਤਾਬਕ ਵਾਰਡਬੰਦੀ ਵਿਚ ਕੋਈ ਬਦਲਾਅ ਕਰਨ ਦੀ ਜ਼ਰੂਰਤ ਦੇ ਮੱਦੇਨਜ਼ਰ ਫੈਸਲਾ ਕਰਨ ਦਾ ਅਧਿਕਾਰ ਐਕਟ ਅਧੀਨ ਨਗਰ ਨਿਗਮ ਅਤੇ ਲੋਕਲ ਬਾਡੀਜ਼ ਵਿਭਾਗ ਦੇ ਅਫਸਰਾਂ ਕੋਲ ਹੈ।
- ਵਿਧਾਇਕ ਗੁਰਪ੍ਰੀਤ ਗੋਗੀ
ਇਹ ਵੀ ਪੜ੍ਹੋ : ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ ਗੁਰਾਇਆ ’ਚ ਹਲਚਲ ਹੋਈ ਤੇਜ਼
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਸ਼ਿਆਰਪੁਰ 'ਚ ਨੈਸ਼ਨਲ ਹਾਈਵੇਅ 'ਤੇ ਪਲਟੀ PRTC ਦੀ ਬੱਸ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
NEXT STORY