ਲੁਧਿਆਣਾ(ਹਿਤੇਸ਼)-ਨਗਰ ਨਿਗਮ ਦੀ ਲਾਈਟ ਸ਼ਾਖਾ 'ਚ ਟੈਂਡਰ ਲਾਉਣ ਦੀ ਜਗ੍ਹਾ ਨੂੰ ਸੈਂਕਸ਼ਨ ਬਣਾ ਕੇ ਪ੍ਰਚੇਜ਼ ਕੀਤੇ ਜਾਣ ਵਰਗਾ ਵੱਡਾ ਘਪਲਾ ਸਾਹਮਣੇ ਆਇਆ ਹੈ। ਨਗਰ ਨਿਗਮ ਦੀ ਲਾਈਟ ਸ਼ਾਖਾ ਵਲੋਂ ਪਿਛਲੇ ਕੁੱਝ ਸਮੇਂ ਦੌਰਾਨ ਸਟ੍ਰੀਟ ਲਾਈਟ ਸਿਸਟਮ ਨਾਲ ਜੁੜੇ ਅਜਿਹੇ ਕਾਫੀ ਜ਼ਿਆਦਾ ਮਟੀਰੀਅਲ ਦੀ ਖਰੀਦ ਕੀਤੀ ਹੈ ਜੋ ਇਕ ਹੀ ਕੈਟਾਗਰੀ ਦਾ ਸੀ ਪਰ ਉਸ ਦੇ ਲਈ ਇਕੱਠਾ ਟੈਂਡਰ ਲਾਉਣ ਦੀ ਜਗ੍ਹਾ 2-2 ਲੱਖ ਦੀ ਸੈਂਕਸ਼ਨ ਬਣਾਈ ਗਈ, ਜਿਸ ਨੂੰ ਲੈ ਕੇ ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਏਰੀਆ ਲਈ ਇਕ ਹੀ ਕੈਟਾਗਰੀ ਦਾ ਇਕੱਠਾ ਮਟੀਰੀਅਲ ਲੈਣਾ ਹੈ ਤਾਂ ਵੱਖ-ਵੱਖ ਸੈਂਕਸ਼ਨ ਬਣਾਉਣ ਦੀ ਜਗ੍ਹਾ ਟੈਂਡਰ ਲੱਗਣਾ ਜ਼ਰੂਰੀ ਹੈ, ਜਿਸ ਨੂੰ ਲੈੱਸ ਮਿਲਣ 'ਤੇ ਨਗਰ ਨਿਗਮ ਨੂੰ ਕਾਫੀ ਫਾਇਦਾ ਹੁੰਦਾ ਹੈ, ਜਦੋਂਕਿ ਅਜਿਹਾ ਨਾ ਹੋਣ ਨਾਲ ਨਗਰ ਨਿਗਮ ਨੂੰ ਨੁਕਸਾਨ ਪਹੁੰਚਿਆ ਹੈ। ਇਸ ਨਾਲ ਸਬੰਧਤ ਅਫਸਰ ਅਤੇ ਠੇਕੇਦਾਰ ਮਾਲਾਮਾਲ ਹੋ ਰਹੇ ਹਨ, ਕਿਉਂਕਿ ਇਕ ਹੀ ਕੈਟਾਗਰੀ ਦਾ ਸਾਮਾਨ ਖਰੀਦਣ ਲਈ ਟੈਂਡਰ ਜਿੰਨਾ ਛੋਟ ਨਾਲ ਮਿਲਦਾ ਹੈ।
ਚੋਣਾਂ ਦੇ ਮੌਸਮ 'ਚ ਦਬਾਅ ਦਾ ਦਿੱਤਾ ਜਾ ਰਿਹਾ ਹੈ ਹਵਾਲਾ
ਇਸ ਤਰ੍ਹਾਂ ਟੈਂਡਰ ਲਾਉਣ ਦੀ ਜਗ੍ਹਾ ਸੈਂਕਸ਼ਨ ਬਣਾ ਕੇ ਸਟ੍ਰੀਟ ਲਾਈਟ ਸਿਸਟਮ ਨਾਲ ਜੁੜੇ ਸਾਮਾਨ ਦੀ ਖਰੀਦ ਨੂੰ ਲੈ ਕੇ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਚੋਣਾਂ ਦੇ ਮੌਸਮ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਮੁਤਾਬਕ ਸੱਤਾਧਾਰੀ ਪਾਰਟੀ ਦੇ ਨੇਤਾ ਉਨ੍ਹਾਂ 'ਤੇ ਜਲਦ ਮਟੀਰੀਅਲ ਖਰੀਦ ਕੇ ਦੇਣ ਦਾ ਦਬਾਅ ਬਣਾ ਰਹੇ ਹਨ ਤੇ ਇਸੇ ਲਈ ਟੈਂਡਰ ਲਾਉਣ 'ਚ ਕਾਫੀ ਸਮਾਂ ਲੱਗਣ ਦੇ ਮੱਦੇਨਜ਼ਰ ਸੈਂਕਸ਼ਨ ਬਣਾ ਕੇ ਪ੍ਰਚੇਜ਼ ਕੀਤੀ ਜਾ ਰਹੀ ਹੈ ਪਰ ਇਸ ਚੱਕਰ 'ਚ ਨਿਯਮਾਂ ਦੀ ਉਲੰਘਣਾ ਹੋਣ ਬਾਰੇ ਨਗਰ ਨਿਗਮ ਅਫਸਰ ਕੋਲ ਕੋਈ ਜਵਾਬ ਨਹੀਂ ਹੈ।
ਈ-ਟੈਂਡਰਿੰਗ ਸਿਸਟਮ ਦੀ ਨਿਕਲੀ ਹਵਾ
ਸਰਕਾਰ ਵਲੋਂ ਪਾਰਦਰਸ਼ਤਾ ਦੇ ਨਾਂ 'ਤੇ ਜੋ ਈ-ਟੈਂਡਰਿੰਗ ਸਿਸਟਮ ਲਾਗੂ ਕੀਤਾ ਹੋਇਆ ਹੈ, ਉਸ ਦੀ ਵੀ ਨਗਰ ਨਿਗਮ ਦੀ ਲਾਈਟ ਸ਼ਾਖਾ ਦੇ ਅਧਿਕਾਰੀਆਂ ਵਲੋਂ ਮਟੀਰੀਅਲ ਖਰੀਦਣ ਦੇ ਲਈ ਸੈਂਕਸ਼ਨ ਬਣਾਉਣ ਨੂੰ ਪਹਿਲ ਦੇਣ ਕਾਰਨ ਹਵਾ ਨਿਕਲ ਗਈ ਹੈ, ਕਿਉਂਕਿ ਸੈਂਕਸ਼ਨ ਰਾਹੀਂ ਹੋਣ ਵਾਲੀ ਖਰੀਦ ਲਈ ਪੇਪਰ 'ਚ ਇਸ਼ਤਿਹਾਰ ਦੇਣ ਦੀ ਜਗ੍ਹਾ ਅੰਦਰਖਾਤੇ ਨੋਟਿਸ ਜਾਰੀ ਕਰਨ ਦੀ ਖਾਨਾਪੂਰਤੀ ਕਰ ਲਈ ਜਾਂਦੀ ਹੈ, ਜਿਸ ਨਾਲ ਜ਼ਿਆਦਾਤਰ ਠੇਕੇਦਾਰਾਂ ਨੂੰ ਪਤਾ ਨਾ ਲੱਗਣ ਨਾਲ ਉਹ ਟੈਂਡਰ ਨਹੀਂ ਪਾ ਸਕਦੇ ਅਤੇਉਸ ਨਾਲ ਕੰਪੀਟੀਸ਼ਨ ਨਾ ਹੋਣ ਕਾਰਨ ਲੈੱਸ ਵੀ ਬਹੁਤ ਘੱਟ ਮਿਲਦਾ ਹੈ।
ਟੈਕਨੀਕਲ ਐਡਵਾਈਜ਼ਰੀ ਕਮੇਟੀ 'ਚ ਲੱਗ ਚੁੱਕਾ ਹੈ ਇਤਰਾਜ਼
ਨਗਰ ਨਿਗਮ ਦੀ ਲਾਈਟ ਸ਼ਾਖਾ ਦੇ ਅਧਿਕਾਰੀਆਂ ਵਲੋਂ ਟੈਂਡਰ ਲਾਉਣ ਦੀ ਜਗ੍ਹਾ ਸੈਂਕਸ਼ਨ ਬਣਾ ਕੇ ਮਟੀਰੀਅਲ ਦੀ ਖਰੀਦ ਕਰਨ ਦੀ ਖ਼ਬਰ ਥੱਲੇ ਤੋਂ ਉੱਪਰ ਤੱਕ ਦੇ ਅਫਸਰ ਨੂੰ ਹੈ, ਕਿਉਂਕਿ ਅਜਿਹੇ ਲਗਾਤਾਰ ਪਹੁੰਚਣ 'ਤੇ ਟੈਕਨੀਕਲ ਐਡਵਾਈਜ਼ਰੀ ਕਮੇਟੀ ਦੇ ਕੋਲ ਵੀ ਪੁੱਜ ਰਹੇ ਸਨ, ਜਿਨ੍ਹਾਂ ਨੂੰ ਸ਼ੁਰੂਆਤੀ ਦੌਰ 'ਚ ਮਨਜ਼ੂਰੀ ਦੇਣ ਤੋਂ ਬਆਦ ਕੁਝ ਕੇਸਾਂ 'ਚ ਇਕੱਠਾ ਮਟੀਰੀਅਲ ਖਰੀਦਣ ਲਈ ਟੈਂਡਰ ਲਾਉਣ ਦੇ ਹੁਕਮ ਦਿੱਤੇ ਗਏ।
ਫਰਜ਼ੀ ਦਸਤਾਵੇਜ਼ਾਂ ਦਾ ਲਿਆ ਜਾ ਰਿਹਾ ਸਹਾਰਾ
ਨਗਰ ਨਿਗਮ ਦੀ ਲਾਈਟ ਸ਼ਾਖਾ ਵਿਚ ਹੋ ਰਹੀ ਮਟੀਰੀਅਲ ਦੀ ਖਰੀਦ ਲਈ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕੀਤੇ ਜਾਣ ਦੀ ਚਰਚਾ ਵੀ ਚੱਲ ਰਹੀ ਹੈ, ਜਿਸ ਤਹਿਤ ਸਾਰੇ ਪ੍ਰਚੇਜ਼ ਆਰਡਰ ਇਕ ਹੀ ਕੰਪਨੀ ਨੂੰ ਮਿਲ ਰਹੇ ਹਨ, ਉਹ ਕੰਪਨੀ ਤਿੰਨ ਟੈਂਡਰ ਪੂਰੇ ਕਰਨ ਲਈ ਫਰਜ਼ੀਵਾੜਾ ਕਰ ਰਹੀ ਹੈ, ਜਿਨ੍ਹਾਂ ਦੀ ਨਗਰ ਨਿਗਮ 'ਚ ਰਜਿਸਟ੍ਰੇਸ਼ਨ ਹੋਣ ਤੋਂ ਇਲਾਵਾ ਜੀ. ਐੱਸ. ਟੀ. ਨੰਬਰ ਹੋਣ ਬਾਰੇ ਵੀ ਕੋਈ ਚੈਕਿੰਗ ਨਹੀਂ ਕੀਤੀ ਜਾ ਰਹੀ ਹੈ। ਇਥੋਂ ਤਕ ਕਿ ਕਈ ਵਾਰ ਤਾਂ ਬਲੈਕ ਲਿਸਟ ਕੰਪਨੀ ਦੇ ਨਾਂ ਟੈਂਡਰ ਪਾਇਆ ਜਾ ਚੁੱਕਾ ਹੈ।
ਵਿਜੀਲੈਂਸ 'ਚ ਪੁੱਜ ਚੁੱਕਾ ਹੈ ਸੈਂਕਸ਼ਨਾਂ ਦਾ ਮਾਮਲਾ
ਨਗਰ ਨਿਗਮ 'ਚ ਮਟੀਰੀਅਲ ਦੀ ਖਰੀਦ ਲਈ ਟੈਂਡਰ ਲਾਉਣ ਦੀ ਜਗ੍ਹਾ ਸੈਂਕਸ਼ਨ ਬਣਾਉਣ ਦਾ ਮਾਮਲਾ ਵਿਜੀਲੈਂਸ ਵਿਚ ਵੀ ਪੁੱਜ ਚੁੱਕਾ ਹੈ, ਜਿਸ ਵਿਚ ਬੀ. ਐਂਡ ਆਰ. ਅਤੇ ਓ. ਐਂਡ ਐੱਮ. ਸੈੱਲ ਦੇ ਕੇਸ ਵੀ ਸ਼ਾਮਲ ਹਨ, ਜਿਸ ਵਿਚ ਮੁੱਖ ਰੂਪ ਨਾਲ ਕਾਗਜ਼ਾਂ 'ਚ ਸਾਮਾਨ ਦੀ ਖਰੀਦ ਦਿਖਾ ਕੇ ਗਰਾਊਂਡ 'ਤੇ ਲਾਉਣ ਦੀ ਜਗ੍ਹਾ ਬਿੱਲ ਬਣਾ ਕੇ ਪੇਮੈਂਟ ਕਰਨ ਦੇ ਪਹਿਲੂ ਦੀ ਜਾਂਚ ਹੋ ਰਹੀ ਹੈ।
ਕਿੱਥੇ ਗਿਆ ਪੁਰਾਣਾ ਮਟੀਰੀਅਲ
ਨਗਰ ਨਿਗਮ ਵਲੋਂ ਬਣਾਈਆਂ ਜਾ ਰਹੀਆਂ ਸੈਂਕਸ਼ਨਾਂ ਰਾਹੀਂ ਕਈ ਅਜਿਹੀਆਂ ਥਾਵਾਂ ਲਈ ਵੀ ਮਟੀਰੀਅਲ ਦੀ ਖਰੀਦ ਕੀਤੀ ਜਾ ਰਹੀ ਹੈ, ਜਿੱਥੇ ਪਹਿਲਾਂ ਹੀ ਸਟ੍ਰੀਟ ਲਾਈਟ ਲੱਗੀ ਹੋਈ ਹੈ। ਅਜਿਹੇ ਵਿਚ ਉੱਥੇ ਹੋਰ ਲਾਈਟ ਲਾਉਣ ਕਾਰਨ ਐਸਟੀਮੇਟ ਬਣਾਉਣ ਤੋਂ ਲੈ ਕੇ ਪਾਸ ਕਰਨ ਵਾਲੇ ਅਫਸਰ ਨਹੀਂ ਦੱਸ ਰਹੇ ਹਨ, ਜਿਸ ਤੋਂ ਸਾਫ ਹੁੰਦਾ ਹੈ ਕਿ ਜਾਂ ਤਾਂ ਬਿਨਾਂ ਸਾਮਾਨ ਲਏ ਹੀ ਬਿੱਲ ਬਣਾ ਕੇ ਅਦਾਇਗੀ ਕੀਤੀ ਜਾ ਰਹੀ ਹੈ ਜਾਂ ਫਿਰ ਸਾਮਾਨ ਦੀ ਖਰੀਦ ਕਿਸੇ ਹੋਰ ਜਗ੍ਹਾ ਦੇ ਨਾਂ 'ਤੇ ਹੋ ਰਹੀ ਹੈ ਅਤੇ ਲੱਗ ਕਿਸੇ ਹੋਰ ਜਗ੍ਹਾ ਰਹੀ ਹੈ।
ਮੇਨਟੀਨੈਂਸ ਠੇਕੇਦਾਰਾਂ ਦੀ ਲੱਗੀ ਮੌਜ
ਨਗਰ ਨਿਗਮ ਵਿਚ ਟੈਂਡਰ ਲਾਉਣ ਦੀ ਜਗ੍ਹਾ ਸੈਂਕਸ਼ਨ ਬਣਾ ਕੇ ਮਟੀਰੀਅਲ ਦੀ ਖਰੀਦ ਹੋਣ ਦੇ ਰੂਪ ਵਿਚ ਚੱਲ ਰਹੀ ਧਾਂਦਲੀ ਦਾ ਸਭ ਤੋਂ ਜ਼ਿਆਦਾ ਫਾਇਦਾ ਸਟ੍ਰੀਟ ਲਾਈਟ ਦੀ ਮੇਨਟੀਨੈਂਸ ਦੇ ਠੇਕੇਦਾਰਾਂ ਨੂੰ ਹੋ ਰਿਹਾ ਹੈ, ਕਿਉਂਕਿ ਉਹ ਪਹਿਲਾਂ ਹੀ ਕੰਮ ਕੀਤੇ ਬਿਨਾਂ ਹੀ ਬੰਦ ਪਈ ਲਾਈਟ ਬਦਲੇ ਵੀ ਬਿੱਲ ਬਣਾ ਕੇ ਅਦਾਇਗੀ ਲੈ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਹੀ ਸੈਂਕਸ਼ਨ ਰਾਹੀਂ ਸਾਮਾਨ ਸਪਲਾਈ ਕਰਨ ਦੀ ਜ਼ਿੰਮੇਦਾਰੀ ਵੀ ਮਿਲ ਰਹੀ ਹੈ, ਜਿਸ ਦਾ ਫਾਇਦਾ ਲੈ ਕੇ ਇਹ ਠੇਕੇਦਾਰ ਸਰਕਾਰੀ ਮਟੀਰੀਅਲ ਦੀ ਵਰਤੋਂ ਦੇ ਨਾਲ ਸਟ੍ਰੀਟ ਲਾਈਟ ਦੀ ਰਿਪੇਅਰ ਵੀ ਕਰ ਰਹੇ ਹਨ।
ਨਕਲੀ ਸਾਮਾਨ ਦੀ ਸਪਲਾਈ ਦੀ ਨਹੀਂ ਹੋ ਰਹੀ ਚੈਕਿੰਗ
ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਟੈਂਡਰ ਲਾਉਣ ਦੀ ਜਗ੍ਹਾ ਜੋ ਸੈਂਕਸ਼ਨ ਬਣਾ ਕੇ ਮਟੀਰੀਅਲ ਦੀ ਖਰੀਦ ਕੀਤੀ ਜਾ ਰਹੀ ਹੈ, ਉਸ ਵਿਚ ਜ਼ਿਆਦਾਤਰ ਐੱਲ. ਈ. ਡੀ. ਲਾਈਟਾਂ ਸ਼ਾਮਲ ਹਨ, ਜਿਨ੍ਹਾਂ ਨੂੰ ਪਹਿਲਾਂ ਹੀ ਸਟ੍ਰੀਟ ਲਾਈਟਾਂ ਲੱਗੀਆਂ ਹੋਣ ਵਾਲੇ ਇਲਾਕੇ ਤੋਂ ਇਲਾਵਾ ਪਾਰਕ 'ਚ ਲਾਉਣ ਦੇ ਨਾਂ 'ਤੇ ਖਰੀਦਿਆ ਜਾ ਰਿਹਾ ਹੈ ਪਰ ਇਹ ਕੋਈ ਚੈਕਿੰਗ ਨਹੀਂ ਕਰ ਰਿਹਾ ਹੈ ਕਿ ਸਾਮਾਨ ਅਸਲੀ ਹੈ ਜਾਂ ਨਹੀਂ। ਜਦੋਂਕਿ ਅਸਲੀ ਅਤੇ ਨਕਲੀ ਸਾਮਾਨ ਵਿਚ ਇਕ ਚੌਥਾਈ ਰੇਟ ਦਾ ਫਰਕ ਹੈ, ਜਿਸ ਨਾਲ ਨਗਰ ਨਿਗਮ ਨੂੰ ਟੈਂਡਰ ਵਿਚ ਲੈੱਸ ਨਾ ਮਿਲਣ ਤੋਂ ਇਲਾਵਾ ਨਕਲੀ ਸਾਮਾਨ ਲੱਗਣ ਕਾਰਨ ਵੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਕੂਲ ਸਟਾਫ ਤੇ ਵਿਦਿਆਰਥੀਆਂ ਨੇ ਪਛਾਣੀ ਆਡੀਓ 'ਚ ਗੱਲ ਕਰਨ ਵਾਲੇ ਅਧਿਆਪਕਾਂ ਦੀ ਆਵਾਜ਼
NEXT STORY