ਮੋਗਾ, (ਸੰਦੀਪ)- ਸ਼ਹਿਰ ਦੇ ਕਈ ਮੁਹੱਲਿਆ ਅਤੇ ਸੰਘਣੀ ਆਬਾਦੀ ਵਾਲੇ ਇਲਾਕੀਆਂ ’ਚ ਸਥਿਤ ਪਸ਼ੂ ਅਹਾਤਾ ਸੰਚਾਲਕਾਂ ਵੱਲੋਂ ਪਸ਼ੂਆਂ ਦੇ ਗੋਬਰ ਦੇ ਜਗ੍ਹਾ-ਜਗ੍ਹਾ ’ਤੇ ਲਾਏ ਗਏ ਢੇਰ ਜਿਥੇ ਵਾਤਾਵਰਨ ਨੂੰ ਦੁਸ਼ਿਤ ਅਤੇ ਬਦਬੂਦਾਰ ਬਣਾ ਰਹੇ ਹਨ, ਉੱਥੇ ਹੀ ਇਸ ਤਰ੍ਹਾਂ ਗੋਬਰ ਦੇ ਲੱਗੇ ਵੱਡੇ-ਵੱਡੇ ਢੇਰਾਂ ’ਤੇ ਮੱਖੀਆਂ-ਮੱਛਰ ਅਤੇ ਕਈ ਜ਼ਹਿਰੀਲੇ ਖਤਰਨਾਕ ਬੀਮਾਰੀਆਂ ਫੈਲਾਉਣ ਦਾ ਕਾਰਨ ਬਣ ਰਹੇ ਹਨ। ਪਹਿਲਾਂ ਹੀ ਜ਼ਿਲੇ ’ਚ ਡੇਂਗੂ ਨੇ ਦਸਤਕ ਦੇ ਦਿੱਤੀ ਹੈ ਅਤੇ ਇਕ 2 ਸਾਲ ਦੇ ਬੱਚੇ ਨੂੰ ਡੇਂਗੂ ਪੀਡ਼ਤ ਹੋਣ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਸਿੱਧੇ ਤੌਰ ’ਤੇ ਲੋਕਾਂ ਦੀ ਸਿਹਤ ਨਾਲ ਜੁਡ਼ੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ‘ਜਗ ਬਾਣੀ’ ਵੱਲੋਂ ਇਸ ਮਾਮਲੇ ਨੂੰ ਅਾਪਣੇ 24 ਜੁਲਾਈ ਦੇ ਅੰਕ ’ਚ ਪ੍ਰਮੁੱਖਤਾ ਨਾਲ ਛਾਪ ਕੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦਾ ਧਿਆਨ ਇਸ ਪਾਸੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦਾ ਅਸਰ ਮੰਗਲਵਾਰ ਦੁਪਹਿਰ ਤੋਂ ਹੀ ਸ਼ੁਰੂ ਹੋ ਗਿਆ ਅਤੇ ਬੁੱਧਵਾਰ ਨੂੰ ਵੀ ਨਗਰ ਨਿਗਮ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿਰੁੱਧ ਵਿਸ਼ੇਸ਼ ਮੁਹਿੰਮ ਜਾਰੀ ਰਹੀ। ਨਗਰ ਨਿਗਮ ਦੀ ਟੀਮ ਵੱਲੋਂ ਸ਼ਹਿਰ ਦੀ ਘਣੀ ਆਬਾਦੀ ਵਾਲੇ ਖੇਤਰ ’ਚ ਲੋਕਾਂ ਦੀ ਸਿਹਤ ਦੀ ਪ੍ਰਵਾਹ ਕੀਤੇ ਬਿਨਾਂ ਥਾਂ-ਥਾਂ ’ਤੇ ਗੋਬਰ ਦੇ ਢੇਰ ਲਾਉਣ ਵਾਲੇ ਪਸ਼ੂ ਅਹਾਤਾ ਸੰਚਾਲਕਾਂ ਦੇ ਚਲਾਨ ਕੱਟਣ ਸਮੇਤ ਸ਼ਹਿਰ ’ਚ ਕਈ ਥਾਵਾਂ ’ਤੇ ਸਾਫ-ਸਫਾਈ ਦੇ ਮਾਡ਼ੇ ਹਾਲਾਤਾਂ ਅਤੇ ਇਸ ਨਾਲ ਡੇਂਗੂ ਦੇ ਲਾਰਵੇ ਨੂੰ ਪੈਦਾ ਕਰਨ ’ਚ ਮੱਦਦ ਕਰਨ ਦੇ ਜ਼ਿੰਮੇਵਾਰ ਦੁਕਾਨਦਾਰਾਂ ਦੇ ਵੀ ਚਲਾਨ ਕੀਤੇ ਗਏ ਅਤੇ ਉਨ੍ਹਾਂ ਨੂੰ ਸਾਫ-ਸਫਾਈ ਬਾਰੇ ਚੇਤਾਵਨੀ ਵੀ ਦਿੱਤੀ ਗਈ।
ਫੈਕਟਰੀ ਕਾਰਨ ਖੂਹਾਂ ਦਾ ਪਾਣੀ ਜ਼ਹਿਰੀਲਾ!
NEXT STORY