ਭੋਗਪੁਰ (ਅਰੋੜਾ)— ਨਗਰ ਕੌਂਸਲ ਦੀ 17 ਦਸੰਬਰ ਨੂੰ ਹੋ ਰਹੀ ਚੋਣ ਸਬੰਧੀ ਭੋਗਪੁਰ ਦੇ 13 ਵਾਰਡਾਂ ਨੂੰ ਹੀ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਚੋਣ ਕਮਿਸ਼ਨ ਵੱਲੋਂ ਇਸ ਨੂੰ ਲੈ ਕੇ ਪੂਰੇ ਪ੍ਰਬੰਧ ਕੀਤੇ ਗਏ ਹਨ। ਭੋਗਪੁਰ ਪੁਲਸ ਤੋਂ ਇਲਾਵਾ ਬਾਹਰੋਂ ਵੀ ਪੰਜਾਬ ਪੁਲਸ ਨੇ ਮੁਲਾਜ਼ਮ ਮੰਗਵਾਏ ਹਨ।
ਦੱਸਿਆ ਜਾ ਰਿਹਾ ਹੈ ਕਿ ਕਰੀਬ 90 ਪੁਲਸ ਦੇ ਜਵਾਨ ਭੋਗਪੁਰ ਇਲਾਕੇ 'ਚ ਤਾਇਨਾਤ ਕਰ ਦਿੱਤੇ ਗਏ ਹਨ। ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੇ ਬਾਵਜੂਦ ਅਜੇ ਤੱਕ 50 ਫੀਸਦੀ ਦੇ ਕਰੀਬ ਅਸਲਾ ਲੋਕਾਂ ਨੇ ਆਪਣੇ ਕੋਲ ਸੰਭਾਲ ਕੇ ਰੱਖਿਆ ਹੋਇਆ ਹੈ। ਨਗਰ ਕੌਂਸਲ ਦੀਆਂ 13 ਵਾਰਡਾਂ ਦੀਆਂ ਕੁਲ 9778 ਵੋਟਾਂ ਹਨ। ਕਈ ਦਿੱਗਜ਼ ਨੇਤਾ ਚੋਣ ਮੈਦਾਨ ਵਿਚ ਡਟੇ ਹੋਏ ਹਨ।
ਬਿਨਾਂ ਖਰਚੇ-ਪਾਣੀ ਦੇ ਰਵਾਨਾ ਹੋਣਗੀਆਂ ਪੋਲਿੰਗ ਪਾਰਟੀਆਂ
NEXT STORY