ਪਾਸਟਰ ਹੱਤਿਆਕਾਂਡ ਦੇ ਦੂਜੇ ਦਿਨ ਪਟਿਆਲਾ ਰੋਡ 'ਤੇ ਸੀ ਸ਼ੇਰਾ
ਲੁਧਿਆਣਾ(ਪੰਕਜ)-ਪੰਜਾਬ 'ਚ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਦਾ ਮੁੱਖ ਦੋਸ਼ੀ ਹਰਦੀਪ ਸਿੰਘ ਸ਼ੇਰਾ 15 ਜੁਲਾਈ ਨੂੰ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਦੇ ਦੋ ਦਿਨ ਬਾਅਦ ਪਟਿਆਲਾ-ਰਾਜਪੁਰਾ ਰੋਡ 'ਤੇ ਵੀ ਸਰਗਰਮ ਸੀ, ਜਿਸ ਦੀ ਪੁਸ਼ਟੀ ਪੁਲਸ ਵਲੋਂ ਉਸ ਦੇ ਮੋਬਾਇਲ ਕਾਲ ਦੀ ਡਿਟੇਲ ਖੰਗਾਲਣ ਦੌਰਾਨ ਹੋਈ ਹੈ। ਜਾਣਕਾਰੀ ਅਨੁਸਾਰ ਸ਼ੇਰਾ ਦੀ ਕਾਲ ਡਿਟੇਲ ਖੰਗਾਲਣ 'ਚ ਜੁਟੀ ਪੁਲਸ ਨੇ 17 ਜੁਲਾਈ ਦੀ ਰਾਤ 10.45 ਦੇ ਕਰੀਬ ਪਟਿਆਲਾ ਰੋਡ ਤੋਂ ਲੁਧਿਆਣਾ ਦੇ ਦੁੱਗਰੀ ਰੋਡ 'ਚ ਕੋਰੀਅਰ ਕੰਪਨੀ ਚਲਾਉਣ ਵਾਲੇ ਇਕ ਨੌਜਵਾਨ ਦੇ ਮੋਬਾਇਲ 'ਤੇ ਸ਼ੇਰਾ ਦੇ ਫੋਨ ਤੋਂ ਆਈ ਕਾਲ ਦੀ ਸੱਚਾਈ ਜਾਨਣ ਦੇ ਲਈ ਨੌਜਵਾਨ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਪੁਲਸ ਨੂੰ ਉਕਤ ਕਾਲ ਦੀ ਜਾਣਕਾਰੀ ਦਿੰਦੇ ਹੋਏ ਕੋਰੀਅਰ ਕੰਪਨੀ ਦੇ ਸੰਚਾਲਕ ਨੇ ਦੱਸਿਆ ਕਿ 17 ਜੁਲਾਈ ਦੀ ਰਾਤ ਪਟਿਆਲਾ ਤੋਂ ਲੁਧਿਆਣਾ ਆ ਰਹੀ ਉਸ ਦੀ ਕੰਪਨੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ। ਜਿਸ 'ਤੇ ਉਸ ਦੇ ਡਰਾਈਵਰ ਨੇ ਘਟਨਾ ਦੀ ਜਾਣਕਾਰੀ ਦੇਣ ਲਈ ਉਸ ਨੰਬਰ ਤੋਂ ਕਾਲ ਕੀਤੀ ਸੀ। ਉਧਰ ਕਿਸੇ ਵੀ ਗੱਲ ਤੋਂ ਅਣਜਾਣ ਡਰਾਈਵਰ ਨੇ ਦੱਸਿਆ ਕਿ ਗੱਡੀ ਪਲਟ ਜਾਣ ਕਾਰਨ ਉਸਨੇ ਉਥੇ ਖੜ੍ਹੇ ਇਕ ਨੌਜਵਾਨ ਨੂੰ ਆਪਣੇ ਫੋਨ ਤੋਂ ਕਾਲ ਕਰਵਾਉਣ ਦੀ ਬੇਨਤੀ ਕੀਤੀ ਸੀ। ਇਹ ਨੌਜਵਾਨ ਕੋਈ ਹੋਰ ਨਹੀਂ ਸ਼ਾਰਪ ਸ਼ੂਟਰ ਸ਼ੇਰਾ ਸੀ। 15 ਜੁਲਾਈ ਨੂੰ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਕਰਨ ਵਾਲਾ ਸ਼ੇਰਾ 17 ਜੁਲਾਈ ਦੀ ਰਾਤ ਪਟਿਆਲਾ ਰੋਡ 'ਤੇ ਕੀ ਕਰ ਰਿਹਾ ਸੀ। ਸੂਤਰਾਂ ਦੀ ਮੰਨੀਏ ਤਾਂ ਇਸ ਤੋਂ ਇਲਾਵਾ ਵੀ ਸ਼ੇਰਾ ਦੇ ਫੋਨ ਤੋਂ ਇਕ ਵੈਸਟਰਨ ਮਨੀ ਸੰਚਾਲਕ ਸਮੇਤ ਮੋਗਾ ਤੇ ਰਾਏਕੋਟ 'ਚ ਵੀ ਕਾਲ ਕੀਤੀ ਗਈ ਸੀ। ਪੁਲਸ ਗੰਭੀਰਤਾ ਨਾਲ ਇਸ ਦੀ ਜਾਂਚ 'ਚ ਜੁਟੀ ਹੋਈ ਹੈ।
ਕੀ ਸੀ ਰਾਜ਼
ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਦੇ ਤੀਜੇ ਦਿਨ ਸ਼ੇਰਾ ਪਟਿਆਲਾ-ਰਾਜਪੁਰਾ ਰੋਡ 'ਤੇ ਕੀ ਕਰਨ ਗਿਆ ਸੀ। ਉਹ ਵੀ ਰਾਤ 10.45 ਵਜੇ, ਇਸ ਦੀ ਪੁਲਸ ਜਾਂਚ ਕਰ ਰਹੀ ਹੈ। ਸ਼ੇਰਾ ਅਤੇ ਰਮਨਦੀਪ ਨੂੰ ਅਗਲਾ ਟਾਸਕ ਮਿਲਿਆ ਸੀ। ਇਸ ਸਵਾਲ ਦਾ ਵੀ ਪੁਲਸ ਜਵਾਬ ਲੱਭਣ 'ਚ ਲੱਗੀ ਹੋਈ ਹੈ।
ਕੁੱਟਮਾਰ ਕਰਨ ਦੇ ਦੋਸ਼ 'ਚ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ
NEXT STORY