ਫਿਰੋਜ਼ਪੁਰ(ਹਰਚਰਨ, ਬਿੱਟੂ)-ਬੁੱਕਣ ਖਾਂ ਵਾਲਾ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੇ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੰਨੂੰ ਪੁੱਤਰ ਜਲੇਬੀ ਰਿਸ਼ੀ ਵਾਸੀ ਬੇਲਾ ਗੋਬਿੰਦ ਥਾਣਾ ਸਰਸੀ ਜ਼ਿਲਾ ਪੂਰਨੀਆ (ਬਿਹਾਰ) ਪਿਛਲੇ 3 ਸਾਲਾਂ ਤੋਂ ਬੇਅੰਤ ਸਿੰਘ ਪੁੱਤਰ ਮੁਖਤਿਆਰ ਸਿੰਘ ਪਿੰਡ ਬੁੱਕਣ ਖਾਂ ਵਾਲਾ ਕੋਲ ਕੰਮ ਕਰਦਾ ਸੀ। 25-26 ਜੁਲਾਈ ਦੀ ਰਾਤ ਉਹ ਪਿੰਡ ਤੋਂ ਕੁਝ ਦੂਰ ਮੋਟਰ ’ਤੇ ਆਪਣੇ ਇਕ ਹੋਰ ਸਾਥੀ ਨਾਲ ਰਾਤ ਰੁਕ ਗਿਆ। ਉਥੇ ਇਕ ਹੋਰ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰ ਨਾਲ ਸਾਈਕਲ ’ਤੇ ਆਇਆ ਅਤੇ ਇਨ੍ਹਾਂ ਸਾਰਿਆਂ ਨੇ ਇੱਕਠੇ ਨੇ ਸ਼ਾਰਬ ਪੀਤੀ ਅਤੇ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ’ਚ ਝਗਡ਼ਾ ਹੋ ਗਿਆ, ਜਿਸ ਦੌਰਾਨ ਮੰਨੂੰ ਦੀ ਬਾਹਰੋਂ ਆਏ ਪ੍ਰਵਾਸੀ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ, ਜਿਸ ਨਾਲ ੳੁਸ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਮੰਨੂੰ ਦਾ ਸਾਥੀ ਇਸ ਲਡ਼ਾਈ ਤੋਂ ਬਚਦਾ ਨਾਲ ਹੀ ਕਿਸੇ ਹੋਰ ਮੋਟਰ ’ਤੇ ਜਾ ਕੇ ਸੌਂ ਗਿਆ। ਸਵੇਰੇ ਜਦੋਂ ਬੇਅੰਤ ਸਿੰਘ ਨਾਲ ਹਿੱਸੇ ’ਤੇ ਖੇਤੀ ਕਰਦਾ ਕਿੱਕਰ ਸਿੰਘ ਮੰਨੂੰ ਦੀ ਚਾਹ ਲੈ ਕੇ ਆਇਆ ਤਾਂ ਉਸ ਦੀ ਲਾਸ਼ ਮੋਟਰ ’ਚ ਖੂਨ ਨਾਲ ਲੱਥਪੱਥ ਸੀ। ਉਸ ਨੇ ਇਸ ਸਬੰਧੀ ਮਾਲਕਾਂ ਨੂੰ ਸੂਚਿਤ ਕੀਤਾ ਤਾਂ ਪਿੰਡ ਵਾਲਿਅਾਂ ਨੇ ਮੌਕੇ ’ਤੇ ਪਹੁੰਚੇ ਦੇਖਿਆ ਕਿ ਮੰਨੂੰ ਮਜ਼ਦੂਰ ਦੀ ਮੌਤ ਹੋ ਚੁੱਕੀ ਸੀ ਤੇ ਉਸ ਦਾ ਸਾਥੀ ਦੂਸਰੀ ਮੋਟਰ ’ਤੇ ਸੁੱਤਾ ਪਿਆ ਸੀ। ਇਸ ਸਬੰਧੀ ਥਾਣਾ ਕੁਲਗਡ਼੍ਹੀ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਲਖਬੀਰ ਸਿੰਘ ਡੀ. ਐੱਸ. ਐੱਸ. ਪੀ., ਐੱਸ. ਐੱਚ. ਓ. ਜਸਵੰਤ ਸਿੰਘ ਭੱਟੀ, ਏ. ਐੱਸ. ਆਈ. ਸਤਪਾਲ ਸਿੰਘ ਆਪਣੀ ਪੁਲਸ ਪਾਰਟੀ ਨਾਲ ਮੌਕੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮੰਨੂੰ ਦੇ ਸਾਥੀ ਨੇ ਦੱਸਿਆ ਕਿ ਦੋਸ਼ੀ ਦੀਆਂ ਸੱਜੇ ਹੱਥ ਦੀਆਂ ਉਂਗਲਾਂ ਕੱਟੀਆਂ ਹੋਈਆਂ ਤੇੇ ਉਸ ਦੀ ਉਮਰ 35 ਕੁ ਸਾਲ ਹੈ।
ਨਗਰ ਕੌਂਸਲ ਨੇ ਨਾਜਾਇਜ਼ ਕਬਜ਼ੇ ਕਰਨ ਵਾਲਿਆ ’ਤੇ ਕੱਸਿਅਾ ਸ਼ਿਕੰਜਾ
NEXT STORY