ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਪਵਨ ਤਨੇਜਾ/ ਸੁਖਪਾਲ ਢਿੱਲੋਂ) - ਥਾਣਾ ਸਦਰ ਦੀ ਪੁਲਸ ਨੇ ਬੀਤੇ ਕਈ ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ ਨੂੰ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮਿਲੀ ਹੈ ਕਿ ਪਿੰਡ ਮਹਿਰਾਜਵਾਲਾ ਦੇ ਬਸੰਤ ਸਿੰਘ ਉਰਫ਼ ਬਿੱਲਾ ਪੁੱਤਰ ਕੌਰ ਸਿੰਘ, ਜਿਸ ਦਾ 15 ਜਨਵਰੀ 2018 ਨੂੰ ਕਤਲ ਹੋ ਗਿਆ ਸੀ, ਦਾ ਮਾਮਲਾ ਪੁਲਸ ਨੇ ਸੁਝਲਾ ਦਿੱਤਾ ਹੈ। ਪੁਲਸ ਨੇ ਇਸ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਕਤਲ ਦਾ ਕਾਰਨ ਨਜਾਇਜ ਸਬੰਧ ਦੱਸਿਆ ਗਿਆ ਹੈ।

ਅੱਜ ਥਾਣਾ ਸਦਰ ਵਿਖੇ ਐਸ. ਪੀ. ( ਡੀ) ਬਲਜੀਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਕੁਲਦੀਪ ਕੌਰ ਮ੍ਰਿਤਕ ਬਸੰਤ ਸਿੰਘ ਉਰਫ਼ ਬਿੱਲਾ ਦੀ ਪਤਨੀ ਹੈ। ਕੁਲਦੀਪ ਕੌਰ ਦੇ ਦੋਸ਼ੀ ਸਿਕੰਦਰ ਸਿੰਘ ਨਾਲ ਨਾਜਾਇਜ ਸਬੰਧ ਸਨ, ਜਿਸ ਦੇ ਬਾਰੇ ਬਸੰਤ ਸਿੰਘ ਨੂੰ ਪਤਾ ਲੱਗ ਗਿਆ ਸੀ। ਉਸ ਨੇ ਉਸ ਨੂੰ ਅਜਿਹਾ ਕਰਨ ਤੋਂ ਕਈ ਵਾਰ ਰੋਕਿਆ। ਗੁੱਸੇ 'ਚ ਆ ਕੇ ਸ਼ਿਕੰਦਰ ਸਿੰਘ ਨੇ ਕੁਲਦੀਪ ਕੌਰ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ 15 ਜਨਵਰੀ ਨੂੰ ਦੁਪਹਿਰ ਸਮੇਂ ਆਪਣੇ ਮੋਟਰਸਾਇਕਲ ਨੰਬਰ ਪੀ ਬੀ 13 ਏ ਏ 2759 ਉੱਪਰ ਬਸੰਤ ਸਿੰਘ ਨੂੰ ਬਿਠਾ ਕੇ ਲੈ ਗਿਆ। ਉਕਤ ਦੋਸ਼ੀਆਂ ਨੇ ਮਹਿਰਾਜਵਾਲਾ ਨਹਿਰ ਦੀ ਪੱਟੜੀ 'ਤੇ ਲਿਜਾ ਕੇ ਬਸੰਤ ਸਿੰਘ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਨਹਿਰ ਵਿਚ ਸੁੱਟ ਦਿੱਤਾ ਸੀ। ਪੁਲਸ ਨੇ ਦੋਸ਼ੀ ਸ਼ਿਕੰਦਰ ਸਿੰਘ ਉਰਫ਼ ਗੌਰੀ ਉਰਫ਼ ਬੰਟੀ ਪੁੱਤਰ ਪਾਲਾ ਸਿੰਘ, ਗਗਨਦੀਪ ਸਿੰਘ ਉਰਫ਼ ਗੱਗੀ ਪੁੱਤਰ ਗੇਜਾ ਸਿੰਘ, ਕੁਲਦੀਪ ਕੌਰ ਉਰਫ਼ ਅਮਨੀ ਅਤੇ ਇਕ ਨਬਾਲਿਗ ਲੜਕੇ ਨੂੰ ਕਾਬੂ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਨੇ ਪੁਲਸ ਪਾਰਟੀ ਸਮੇਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨਾਬਾਲਗ ਲੜਕੇ ਨੂੰ ਤਫ਼ਤੀਸ਼ ਵਿਚ ਸ਼ਾਮਿਲ ਕੀਤਾ ਹੈ। ਦੋਸ਼ੀਆਂ ਪਾਸੋ ਕਤਲ ਕਰਨ ਸਮੇਂ ਵਰਤੇ ਗਏ ਹਥਿਆਰ ਬਰਫ਼ ਤੋੜਨ ਵਾਲਾ ਸੂਆ ਆਦਿ ਬਰਾਮਦ ਕੀਤਾ ਗਿਆ। ਪ੍ਰੈਸ ਕਾਨਫਰੰਸ ਦੌਰਾਨ ਡੀ. ਐਸ .ਪੀ ਗੁਰਤੇਜ ਸਿੰਘ ਸੰਧੂ ਅਤੇ ਥਾਣਾ ਸਦਰ ਦੇ ਮੁਖੀ ਪੈਰੀਵਿੰਕਲ ਗਰੇਵਾਲ ਮੌਜੂਦ ਸਨ।
ਕਾਂਗਰਸੀ ਆਗੂ ਦਲਜੀਤ ਢਿੱਲੋਂ ਨੇ ਨੌਜਵਾਨਾਂ ਨੂੰ ਵੰਡੀਆਂ ਖੇਡ ਕਿੱਟਾਂ
NEXT STORY