ਫ਼ਿਰੋਜ਼ਪੁਰ (ਕੁਮਾਰ) - ਮਾਰਨ ਦੀ ਨੀਅਤ ਨਾਲ ਇਕ ਔਰਤ ਨੂੰ ਲੱਕੜ ਦੇ ਬਾਲੇ ਨਾਲ ਸਿਰ ਵਿਚ ਸੱਟਾਂ ਮਾਰਨ ਅਤੇ ਉਸ ਔਰਤ ਦੀ ਮੌਤ ਹੋ ਜਾਣ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਇਕ ਵਿਅਕਤੀ ਦੇ ਖਿਲਾਫ ਕਤਲ ਦੇ ਜੁਰਮਾ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਤੀ ਰੇਸ਼ਮ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾ ਕਿਹਾ ਕਿ ਜਦ ਆਪਣੀ ਪਤਨੀ ਜਸਵੀਰ ਕੌਰ ਨਾਲ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਗਿਆਨ ਸਿੰਘ ਆਪਣੇ ਘਰੋਂ ਲੱਕੜ ਦਾ ਬਾਲਾ ਲੈ ਕੇ ਬਾਹਰ ਨਿਕਲਿਆ ਤੇ ਉਸਦੀ ਪਤਨੀ ਦੇ ਸਿਰ ਵਿਚ ਮਾਰਿਆ, ਜਿਸ ਨਾਲ ਉਸਦੀ ਪਤਨੀ ਸੜਕ 'ਤੇ ਡਿੱਗ ਪਈ ਤੇ ਨਾਮਜਦ ਵਿਅਕਤੀ ਨੇ, ਮਾਰ ਦੇਣ ਦੀ ਨੀਅਤ ਨਾਲ 2-3 ਹੋਰ ਵਾਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਜਸਵੀਰ ਕੌਰ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਦੌਰਾਨ ਇਲਾਜ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨਾਮਜਦ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਕਰਾਟੇ ਖਿਡਾਰਨ ਦੀ ਭੈਣ ਦੇ ਬਿਆਨ : ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕੀ ਕੁਲਦੀਪ
NEXT STORY