ਚੰਡੀਗੜ੍ਹ (ਸੁਸ਼ੀਲ) - ਸੈਕਟਰ-52 ਪਾਰਕ 'ਚ ਧਰਮਿੰਦਰ ਨਾਂ ਦੇ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਪੁਲਸ ਨੇ ਉਸਦੀ ਪਤਨੀ ਸੀਮਾ, ਪਤਨੀ ਦੇ ਚਚੇਰੇ ਭਰਾ ਲਵ ਤੇ ਸੈਕਟਰ-52 ਨਿਵਾਸੀ ਓਂਕਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਰਾਮ ਕੁਮਾਰ ਤੇ ਸੀਮਾ ਵਿਚਕਾਰ ਨਾਜਾਇਜ਼ ਸਬੰਧ ਸਨ। ਇਸ ਕਾਰਨ ਰਾਮ ਕੁਮਾਰ ਨੇ ਵਿਚੋਂ ਹਟਾਉਣ ਲਈ ਧਰਮਿੰਦਰ ਦਾ ਗਲਾ ਘੁੱਟ ਕੇ ਕਤਲ ਕੀਤਾ ਸੀ। ਸੈਕਟਰ-36 ਥਾਣਾ ਪੁਲਸ ਨੇ ਰਾਮ ਕੁਮਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਸਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਰਿਮਾਂਡ ਮਿਲਣ ਤੋਂ ਬਾਅਦ ਹੀ ਪੁਲਸ ਨੇ ਬੁੱਧਵਾਰ ਸ਼ਾਮ ਨੂੰ ਮ੍ਰਿਤਕ ਦੀ ਪਤਨੀ ਸੀਮਾ ਤੇ ਓਂਕਾਰ ਨੂੰ ਦਬੋਚ ਲਿਆ। ਪੁਲਸ ਨੇ ਮ੍ਰਿਤਕ ਧਰਮਿੰਦਰ ਦੇ ਖੂਨ ਵਾਲੀ ਰਾਮ ਕੁਮਾਰ ਦੀ ਕਮੀਜ਼ ਵੀ ਬਰਾਮਦ ਕਰ ਲਈ ਹੈ।
ਵਾਰਦਾਤ ਨੂੰ ਇਸ ਤਰ੍ਹਾਂ ਦਿੱਤਾ ਅੰਜਾਮ
ਸੈਕਟਰ-36 ਥਾਣਾ ਇਚਾਰਜ ਨਸੀਬ ਸਿੰਘ ਨੇ ਦੱਸਿਆ ਕਿ ਸੈਕਟਰ-52 ਨਿਵਾਸੀ ਧਰਮਿੰਦਰ ਦੀ ਪਤਨੀ ਸੀਮਾ ਦੇ ਕਾਫੀ ਦਿਨਾਂ ਤੋਂ ਉਸਦੇ ਧਨਾਸ ਨਿਵਾਸੀ ਚਚੇਰੇ ਭਰਾ ਰਾਜ ਕੁਮਾਰ ਨਾਲ ਨਾਜਾਇਜ਼ ਸਬੰਧ ਸਨ। ਇਸ ਕਾਰਨ ਧਰਮਿੰਦਰ ਆਪਣੀ ਪਤਨੀ ਸੀਮਾ ਦੀ ਕੁੱਟ-ਮਾਰ ਕਰਦਾ ਸੀ। ਰਾਮ ਕੁਮਾਰ, ਉਸਦੇ ਦੋਸਤ ਓਂਕਾਰ ਤੇ ਸੀਮਾ ਨੇ ਧਰਮਿੰਦਰ ਨੂੰ ਰਸਤੇ 'ਚੋਂ ਹਟਾਉਣ ਲਈ ਸੋਮਵਾਰ ਨੂੰ ਦਿਨੇ ਉਸਦਾ ਕਤਲ ਕਰਨ ਦੀ ਯੋਜਨਾ ਬਣਾਈ ਸੀ। ਯੋਜਨਾ ਤਹਿਤ ਧਰਮਿੰਦਰ ਨੂੰ ਪਾਰਕ 'ਚ ਲੈ ਕੇ ਆਉਣ ਦੀ ਜਿੰਮੇਵਾਰੀ ਓਂਕਾਰ ਦੀ ਲਾਈ ਗਈ ਸੀ, ਜਦੋਂਕਿ ਪਾਰਕ 'ਚ ਮੌਜੂਦ ਰਾਮ ਕੁਮਾਰ ਨੇ ਧਰਮਿੰਦਰ ਦਾ ਕਤਲ ਕਰਨਾ ਸੀ। ਇਸ ਤੋਂ ਬਾਅਦ ਉਸਦੀ ਪਤਨੀ ਸੀਮਾ ਨੇ ਪੁਲਸ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਸੀ, ਤਾਂ ਕਿ ਬਾਅਦ 'ਚ ਉਹ ਰਾਮ ਕੁਮਾਰ ਦੇ ਨਾਲ ਰਹਿ ਸਕੇ। ਯੋਜਨਾ ਤਹਿਤ ਹੀ ਸੋਮਵਾਰ ਰਾਤ 8 ਵਜੇ ਓਂਕਾਰ ਸਿੰਘ ਸੈਰ ਕਰਨ ਬਹਾਨੇ ਧਰਮਿੰਦਰ ਨੂੰ ਪਾਰਕ 'ਚ ਲੈ ਕੇ ਆਇਆ। ਹਨੇਰੇ ਦਾ ਫਾਇਦਾ ਚੁਕਦਿਆਂ ਰਾਮ ਕੁਮਾਰ ਨੇ ਪਾਰਕ 'ਚ ਧਰਮਿੰਦਰ ਦੀ ਕੁੱਟ-ਮਾਰ ਕੀਤੀ ਤੇ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਇਸ ਦੌਰਾਨ ਲਵ ਦੀ ਕਮੀਜ਼ 'ਤੇ ਧਰਮਿੰਦਰ ਦੇ ਕੰਨ ਤੇ ਨੱਕ 'ਚੋਂ ਨਿਕਲਿਆ ਖੂਨ ਲਗ ਗਿਆ ਸੀ। ਰਾਮ ਕੁਮਾਰ ਨੇ ਕਮੀਜ਼ ਬਦਲਣ ਲਈ ਓਂਕਾਰ ਤੋਂ ਦੂਜੀ ਕਮੀਜ਼ ਮੰਗਵਾਈ ਸੀ। ਓਂਕਾਰ ਕਮੀਜ਼ ਲੈ ਕੇ ਪਾਰਕ 'ਚ ਆਇਆ ਤੇ ਉਸਤੋਂ ਬਾਅਦ ਦੋਵੇਂ ਫਰਾਰ ਹੋ ਗਏ ਸਨ। ਧਰਮਿੰਦਰ ਦੇ ਕਤਲ ਦਾ ਪਤਾ ਲਗਦਿਆਂ ਹੀ ਪੁਲਸ ਨੇ ਜਦੋਂ ਉਸਦੀ ਪਤਨੀ ਸੀਮਾ ਤੋਂ ਕਤਲ ਬਾਰੇ ਪੁੱਛਿਆ ਤਾਂ ਉਹ ਪੁਲਸ ਨੂੰ ਕਾਫੀ ਦੇਰ ਤਕ ਗੁੰਮਰਾਹ ਕਰਦੀ ਰਹੀ।
ਪੁਲਸ ਰਿਮਾਂਡ ਦੌਰਾਨ ਹੋਇਆ ਹੱਤਿਆ ਦਾ ਖੁਲਾਸਾ
ਰਾਮ ਕੁਮਾਰ ਦੇ ਫੜੇ ਜਾਣ ਨਾਲ ਕਤਲ ਦਾ ਖੁਲਾਸਾ ਹੋਇਆ। ਰਾਮ ਕੁਮਾਰ ਨੇ ਰਿਮਾਂਡ ਦੌਰਾਨ ਪੁਲਸ ਨੂੰ ਦੱਸਿਆ ਕਿ ਉਸਨੇ ਧਰਮਿੰਦਰ ਦਾ ਕਤਲ ਸੀਮਾ ਨਾਲ ਨਾਜਾਇਜ਼ ਸਬੰੰਧਾਂ ਕਾਰਨ ਕੀਤਾ ਹੈ। ਧਿਆਨ ਰਹੇ ਕਿ ਸੈਕਟਰ-52 ਦੇ ਪਾਰਕ 'ਚ ਮੰਗਲਵਾਰ ਸਵੇਰੇ ਧਰਮਿੰਦਰ ਲਹੂ-ਲੁਹਾਨ ਹਾਲਤ ਵਿਚ ਪਿਆ ਸੀ। ਉਸਦੇ ਮੂੰਹ ਤੇ ਕੰਨ 'ਚੋਂ ਖੂਨ ਨਿਕਲ ਰਿਹਾ ਸੀ। ਇਸ ਤੋਂ ਇਲਾਵਾ ਧਰਮਿੰਦਰ ਦੇ ਗਲੇ 'ਤੇ ਉਂਗਲੀਆਂ ਦੇ ਨਿਸ਼ਾਨ ਸਨ।
ਸੀ. ਟੀ. ਯੂ. ਰਾਜਸਥਾਨ ਤੇ ਪੰਜਾਬ ਦੇ ਬਾਕੀ ਜ਼ਿਲਿਆਂ 'ਚ ਏ. ਸੀ. ਬੱਸ ਸੇਵਾ ਕਰੇਗਾ ਸ਼ੁਰੂ
NEXT STORY