ਟਾਂਡਾ ਉੜਮੁੜ (ਵਰਿੰਦਰ ਪੰਡਿਤ, ਜਸਵਿੰਦਰ)-ਪਿੰਡ ਕੋਟਲੀ (ਬੋਦਲ) ’ਚ ਬੀਤੇ ਦਿਨ ਗੈਂਗਰੇਪ ਤੋਂ ਬਾਅਦ ਔਰਤ ਦੇ ਕਤਲ ਲਈ ਜ਼ਿੰਮੇਵਾਰ 3 ਮੁਲਜ਼ਮਾਂ ’ਚੋਂ 2 ਨੂੰ ਟਾਂਡਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਆਪਣੇ ਪੇਕੇ ਪਿੰਡ ’ਚ ਨਵਜੋਤ ਕੌਰ ਜੋਤੀ ਪਤਨੀ ਨੀਟਾ ਵਾਸੀ ਡੱਫਰ ਦੇ ਕਤਲ ਤੋਂ ਬਾਅਦ ਟਾਂਡਾ ਪੁਲਸ ਨੇ ਬੀਤੀ ਰਾਤ ਉਸ ਦੇ ਹੀ ਸ਼ਰੀਕੇ ਨਾਲ ਸਬੰਧਿਤ ਦੋ ਭਰਾਵਾਂ ਰਜਿੰਦਰ ਕੁਮਾਰ ਬੰਟੂ ਅਤੇ ਕਰਨ ਕੁਮਾਰ ਪੁੱਤਰ ਰਾਜ ਕੁਮਾਰ ਅਤੇ ਉਨ੍ਹਾਂ ਦੇ ਸਾਥੀ ਸੰਦੀਪ ਪੁੱਤਰ ਮੰਗਾ ਵਾਸੀ ਨੰਗਲ ਖੁੰਗਾ ਦੇ ਖ਼ਿਲਾਫ਼ ਕਤਲ ਅਤੇ ਜਬਰਜ਼ਿਨਾਹ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਰਜਿੰਦਰ ਅਤੇ ਕਰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ. ਐੱਸ. ਪੀ. ਕੁਲਵੰਤ ਸਿੰਘ ਅਤੇ ਥਾਣਾ ਮੁਖੀ ਮਲਕੀਅਤ ਸਿੰਘ ਨੇ ਦੱਸਿਆ ਕਿ ਜਲਦ ਤੀਜੇ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਦਰਮਿਆਨ CM ਮਾਨ ਦਾ ਅਹਿਮ ਬਿਆਨ, ਕਹੀਆਂ ਇਹ ਗੱਲਾਂ
ਉਨ੍ਹਾਂ ਦੱਸਿਆ ਕਿ ਮੌਤ ਦਾ ਸ਼ਿਕਾਰ ਹੋਈ ਔਰਤ ਦੇ ਪਿਤਾ ਕਿਸ਼ਨ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਉਸ ਦੀ ਧੀ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਸ ਦੇ ਹੱਥ-ਪੈਰ ਬੰਨ੍ਹੇ ਅਤੇ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਮਨਸ਼ਾ ਨਾਲ ਉਸ ਨੂੰ ਪੇਟੀ ’ਚ ਕੱਪੜਿਆਂ ਥੱਲੇ ਲੁਕੋ ਦਿੱਤਾ ਸੀ। ਜ਼ਿਕਰਯੋਗ ਹੈ ਕਿ ਜੋਤੀ ਦੇ ਭਰਾ ਦੀ ਵੀ ਕੁਝ ਮਹੀਨੇ ਪਹਿਲਾਂ ਮਾਹਿਲਪੁਰ ਨਜ਼ਦੀਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਉਹੀ ਘਰ ’ਚ ਇਕੱਲੇ ਰਹਿੰਦੇ ਆਪਣੇ ਪਿਤਾ ਦਾ ਸਹਾਰਾ ਸੀ।
ਇਹ ਖ਼ਬਰ ਵੀ ਪੜ੍ਹੋ : ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਨਵਜੋਤ ਸਿੱਧੂ ਨੇ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ
ਨੌਜਵਾਨ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ, ਦੋ ਭੈਣਾਂ ਦਾ ਸੀ ਇਕਲੌਤਾ ਭਰਾ
NEXT STORY