ਜਲੰਧਰ, (ਸੁਧੀਰ)- ਚੋਣਾਂ ਦੇ ਸੀਜ਼ਨ ਵਿਚ ਵੀ ਕਮਿਸ਼ਨਰੇਟ ਪੁਲਸ ਦੀ ਸਖ਼ਤੀ ਨੂੰ ਖੁੱਲ੍ਹੇਆਮ ਚੁਣੌਤੀ ਦੇ ਕੇ ਮੋਟਰਸਾਈਕਲ ਸਵਾਰ ਲੁਟੇਰਾ ਐੱਨ. ਆਰ. ਆਈ. ਔਰਤ ਦੇ ਹੱਥੋਂ ਪਰਸ ਖੋਹ ਕੇ ਫਰਾਰ ਹੋ ਗਿਆ, ਜਿਸ ਵਿਚ ਕਰੀਬ 1800 ਪੌਂਡ, 16 ਹਜ਼ਾਰ ਭਾਰਤੀ ਕਰੰਸੀ, ਆਈਫੋਨ, ਇਕ ਘੜੀ, ਇਕ ਅੰਗੂਠੀ ਅਤੇ ਹੋਰ ਕੀਮਤੀ ਸਾਮਾਨ ਸੀ।
ਘਟਨਾ ਤੋਂ ਬਾਅਦ ਐੱਨ. ਆਰ. ਆਈ. ਔਰਤ ਸਹਿਮ ਗਈ, ਜਿਸ ਦੇ ਨਾਲ ਹੀ ਉਸ ਨੇ ਘਟਨਾ ਸਬੰਧੀ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਔਰਤ ਦੇ ਰਿਸ਼ਤੇਦਾਰ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਬੰਧੀ ਥਾਣਾ ਨੰਬਰ 4 ਦੀ ਪੁਲਸ ਨੂੰ ਸ਼ਿਕਾਇਤ ਕੀਤੀ। ਨਕੋਦਰ ਚੌਕ ਨੇੜੇ ਰਹਿਣ ਵਾਲੇ ਜਸਪ੍ਰੀਤ ਨੇ ਦੱਸਿਆ ਕਿ ਉਹ ਇਲੈਕਟ੍ਰਾਨਿਕ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਦੀ ਭੂਆ ਇੰਗਲੈਂਡ ਤੋਂ ਆਈ ਹੋਈ ਹੈ। ਉਹ ਅੱਜ ਆਪਣੀ ਭੈਣ ਦੇ ਨਾਲ ਰਿਕਸ਼ੇ 'ਤੇ ਨਕੋਦਰ ਚੌਕ ਨੇੜੇ ਇਕ ਬੁਟੀਕ 'ਤੇ ਗਈ ਸੀ, ਜਿਸ ਤੋਂ ਬਾਅਦ ਉਹ ਰਿਕਸ਼ੇ ਤੋਂ ਮਖਦੂਮਪੁਰਾ ਦੇ ਨੇੜੇ ਉਤਰੀ ਤਾਂ ਰਿਕਸ਼ਾ ਚਾਲਕ ਨੂੰ ਕਿਰਾਇਆ ਦੇਣ ਲੱਗੀ ਤਾਂ ਇੰਨੇ ਵਿਚ ਪਿੱਛਿਓਂ ਮੋਟਰਸਾਈਕਲ ਸਵਾਰ ਲੁਟੇਰਾ ਉਸ ਦੇ ਹੱਥੋਂ ਪਰਸ ਖੋਹ ਕੇ ਫਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਸ ਇਲਾਕੇ ਦੇ ਨੇੜੇ ਮੋਟਰਸਾਈਕਲ ਸਵਾਰ ਇਕ ਲੁਟੇਰੇ ਨੇ ਹੀ ਇਕ ਹੋਰ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
1040 ਨਸ਼ੀਲੀਆਂ ਗੋਲੀਆਂ ਤੇ 20 ਗ੍ਰਾਮ ਸਮੈਕ ਰੱਖਣ ਦੇ ਕੇਸ 'ਚੋਂ ਬਰੀ
NEXT STORY