ਨਾਭਾ (ਜੈਨ) — ਪਿਛਲੇ 2 ਸਾਲਾਂ ਤੋਂ ਦੇਸ਼ ਭਰ 'ਚ ਵਾਰਦਾਤਾਂ ਤੇ ਜੇਲ ਬ੍ਰੇਕ ਕਾਂਡ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਇਸ ਇਲਾਕੇ ਦੇ ਅਫਸਰਾਂ ਦੀ ਨੀਂਦ ਹਮੇਸ਼ਾ ਮੀਡੀਆ ਰਾਹੀਂ ਖੁਲ੍ਹਦੀ ਹੈ। ਸ਼ਹਿਰ ਦੀਆਂ ਸਰਕਾਰੀ ਕੰਧਾਂ/ਇਮਾਰਤਾਂ 'ਤੇ ਤਿੰਨ ਵਾਰੀ ਖਾਲਿਸਤਾਨੀ ਨਾਅਰੇ ਲਿਖੇ ਗਏ ਪਰ ਅਧਿਕਾਰੀਆਂ ਦੀ ਨਜ਼ਰ ਨਹੀਂ ਪਏ। 8 ਅਪ੍ਰੈਲ ਦੇ 'ਜਗ ਬਾਣੀ' ਤੇ 'ਪੰਜਾਬ ਕੇਸਰੀ' 'ਚ ਸ਼ਾਹੀ ਕਿਲਾ ਮੁਬਾਰਕ ਦੀਆਂ ਕੰਧਾਂ 'ਤੇ ਖਾਲਿਸਤਾਨੀ ਨਾਅਰਿਆਂ ਬਾਰੇ ਖਬਰ ਫੋਟੋ ਸਮੇਤ ਛਪੀ ਤਾਂ ਐੱਸ. ਡੀ. ਐੱਮ. ਨੇ ਤੁਰੰਤ ਐਕਸ਼ਨ ਲਿਆ। ਹੁਣ ਪ੍ਰਸ਼ਾਸਨ ਨੇ ਕੰਧਾਂ 'ਤੇ ਲਿਖੇ ਨਾਅਰਿਆਂ ਨੂੰ ਕਾਲਾ ਰੰਗ ਫੇਰ ਕੇ ਮਿਟਾ ਦਿੱਤਾ ਹੈ, ਜਿਸ ਦੀ ਇਲਾਕੇ 'ਚ ਚਰਚਾ ਹੈ।
ਲੋਕ ਕਹਿੰਦੇ ਸੁਣੇ ਜਾਂਦੇ ਹਨ ਕਿ ਇਥੇ ਪੁਲਸ/ਸਿਵਲ ਅਫਸਰਾਂ ਵਲੋਂ ਸ਼ਹਿਰ 'ਚ ਕਦੇ ਚੱਕਰ ਨਹੀਂ ਲਾਇਆ ਜਾਂਦਾ। ਨਾ ਹੀ ਸਥਾਨਕ ਸਰਕਾਰਾਂ ਕੋਠੀਆਂ 'ਚ ਕੋਫੀ ਅਫਸਰ ਰਹਿੰਦਾ ਹੈ। ਇਸ ਕਾਰਨ ਮਾੜੇ ਅਨਸਰ ਮਨਮਾਨੀਆਂ ਕਰ ਕੇ ਕੈਪਟਨ ਸਰਕਾਰ ਦੀ ਕਿਰਕਿਰੀ ਕਰ ਰਹੇ ਹਨ ਤੇ ਅਫਸਰਸ਼ਾਹੀ ਮੌਜਾ ਲੁੱਟ ਰਹੀ ਹੈ।
ਜਨਰਲ ਕੈਟਾਗਰੀ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਗੁਰਦਾਸਪੁਰ ਲਗਭਗ ਬੰਦ
NEXT STORY