ਨਾਭਾ (ਜੈਨ) : ਸਥਾਨਕ ਨਵੀਂ ਜ਼ਿਲ੍ਹਾ ਜੇ੍ਹ ਦੇ ਇਕ ਕੈਦੀ ਪਾਸੋਂ ਮੋਬਾਈਲ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਭਵਾਨੀਗਡ਼੍ਹ ਰੋਡ ਸਥਿਤ ਜੇਲ੍ਹ ਦੇ ਸਹਾਇਕ ਸੁਪਰਡੈਂਟ ਸ਼ਰੀਦ ਮੁਹੰਮਦ ਅਨੁਸਾਰ ਜੇਲ੍ਹ ਦੀ ਚੱਕੀ ਨੰ. 3 ਵਿਚ ਬੰਦ ਕੈਦੀ ਰਾਜਵੀਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਨਾਥਪੁਰ ਥਾਣਾ ਕਾਦੀਆਂ (ਗੁਰਦਾਸਪੁਰ) ਤੋਂ ਮੋਬਾਈਲ (ਨੀਲੇ ਰੰਗ ਦਾ ਟੱਚ ਸਕਰੀਨ ਵਾਲਾ) ਬਰਾਮਦ ਕੀਤਾ ਗਿਆ ਹੈ। ਇਕ ਕੈਦੀ ਰਾਤ ਸਮੇਂ ਮੋਬਾਈਲ ਦੀ ਵਰਤੋਂ ਕਰਦਾ ਸੀ। ਜੇਲ੍ਹ ਕਰਮਚਾਰੀਆਂ ਨੂੰ ਦੇਖ ਕੇ ਕੈਦੀ ਨੇ ਮੋਬਾਈਲ ਗੋਡੇ ਨਾਲ ਮਾਰ ਕੇ ਤੋਡ਼ ਦਿੱਤਾ। ਜੇਲ੍ਹ ਸਟਾਫ ਨੇ ਟੁੱਟੀ ਹਾਲਤ ਵਿਚ ਮੋਬਾਈਲ ਬਰਾਮਦ ਕਰ ਲਿਆ ਅਤੇ ਥਾਣਾ ਸਦਰ ਵਿਚ ਮਾਮਲਾ ਦਰਜ ਕਰਵਾ ਦਿੱਤਾ ਹੈ।
ਪੁਲਸ ਅਨੁਸਾਰ ਕੈਦੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ਵਿਚ ਲੈ ਕੇ ਜਾਂਚ ਪਡ਼੍ਹਤਾਲ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਪਿਛਲੇ ਇਕ ਸਾਲ ਦੌਰਾਨ 100 ਤੋਂ ਵੱਧ ਮੋਬਾਈਲ ਜੇਲ੍ਹ ਵਿਚੋਂ ਮਿਲ ਚੁੱਕੇ ਹਨ ਪਰ ਕਿਸੇ ਵੀ ਅਧਿਕਾਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਪ੍ਰਸ਼ਾਸ਼ਨ ਵਿਵਾਦਾਂ ਦੇ ਘੇਰੇ ਵਿਚ ਹੈ।
ਕੈਬਿਨਟ ਮੰਤਰੀ ਤਿ੍ਰਪਤ ਬਾਜਵਾ ਨੇ ਸਿਵਲ ਹਸਪਤਾਲ ਬਟਾਲਾ ਤੋਂ ਕੀਤੀ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ
NEXT STORY