ਫਗਵਾੜਾ (ਜਲੋਟਾ)- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਦਾ ਅਰੰਭ ਇਤਿਹਾਸਕ ਅਸਥਾਨ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਜੀ. ਟੀ. ਰੋਡ ਚੱਕ ਹਕੀਮ ਫਗਵਾੜਾ ਤੋਂ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਹੋਇਆ।
![PunjabKesari](https://static.jagbani.com/multimedia/14_43_088993751untitled-24 copy-ll.jpg)
ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਵੱਲੋਂ ਥਾਂ-ਥਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਪਾਲਕੀ ਸਾਹਿਬ ਜੀ ਦਾ ਭਰਵਾਂ ਸਵਾਗਤ ਕੀਤਾ ਗਿਆ। ਸੰਗਤਾਂ ਨੂੰ ਸੇਵਾਦਾਰਾਂ ਵੱਲੋਂ ਲੱਡੂ ਅਤੇ ਫਰੂਟ ਆਦਿ ਲੰਗਰ ਵਰਤਾਏ ਗਏ। ਇਸ ਮੌਕੇ ਸੰਤਾਂ ਮਹਾਂਪੁਰਸ਼ਾਂ, ਵੱਖ ਪਾਰਟੀਆਂ ਦੇ ਆਗੂ ਸਹਿਬਾਨਾਂ, ਸਮਾਜ ਸੇਵੀਆ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਅਤੇ ਸਹਿਯੋਗ ਕਰਨ ਵਾਲਿਆਂ ਦਾ ਸ਼੍ਰੋਮਣੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਰਜਿ ਪੰਜਾਬ ਜੀ. ਟੀ. ਰੋਡ ਚੱਕ ਹਕੀਮ ਦੇ ਪ੍ਰਧਾਨ ਦਵਿੰਦਰ ਕੁਲਥਮ, ਕਿਸ਼ਨ ਦਾਸ ਛਿੰਦੀ, ਯਸ਼ ਬਰਨਾ, ਬਲਦੇਵ ਰਾਜ ਕੋਮਲ, ਅਸ਼ੋਕ ਭਾਟੀਆ, ਗੁਰਦਿਆਲ ਸੋਢੀ, ਸੀਟੂ ਬਾਈ ਅਤੇ ਮਕਬੂਲ ਆਦਿ ਸਮੂਹ ਪ੍ਰਬੰਧਕਾਂ ਵੱਲੋਂ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਬਹੁਤ ਸੁੰਦਰ ਝਾਕੀਆਂ ਵਿਸ਼ਾਲ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਪਾ ਰਹੀ ਜੋ ਬਹੁਤ ਖਿੱਚ ਦਾ ਕੇਂਦਰ ਰਹੀਆਂ।
![PunjabKesari](https://static.jagbani.com/multimedia/14_43_087742642untitled-23 copy-ll.jpg)
ਇਹ ਵੀ ਪੜ੍ਹੋ : 10 ਮਾਰਚ ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਦੇ ਇਹ ਰਸਤੇ ਰਹਿਣਗੇ ਬੰਦ, ਜਾਣੋ ਕੀ ਹੈ ਕਾਰਨ
ਮਿਸ਼ਨਰੀ ਕਲਾਕਾਰਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ। ਬੈਂਡ ਦੀਆਂ ਧੁਨਾ ਨੇ ਸਭਨੂੰ ਮੰਤਰਮੁਗਧ ਕਰ ਦਿੱਤਾ। ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾ ਨੇ ਸ਼ੋਭਾ ਯਾਤਰਾ ਵਿਚ ਸ਼ਿਰਕਤ ਕਰਕੇ ਪਾਲਕੀ ਸਾਹਿਬ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪੰਜਾਬ ਕੇਸਰੀ ਗਰੁਪ ਦੇ ਚੀਫ਼ ਬਿਊਰੋ ਵਿਕਰਮ ਜਲੋਟਾ (ਮੁੱਖ ਸੇਵਾਦਾਰ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਕਮੇਟੀ ਕਟਿਹਰਾ ਚੌਂਕ ਫਗਵਾੜਾ),ਰਾਜਕੁਮਾਰ ਜਲੋਟਾ (ਚੇਅਰਮੈਨ),ਬਾਲ ਕ੍ਰਿਸ਼ਨ ਵਧਵਾ, ਰਾਜੇਸ਼ ਕਾਲੀਆ, ਦਵਿੰਦਰ ਕੁਲਥਮ (ਪ੍ਰਧਾਨ), ਮੋਹਨ ਲਾਲ ਕੁਲਥਮ, ਅਸ਼ੋਕ ਕੁਲਥਮ, ਲਲਿਤ ਕੁਲਥਮ ਅਤੇ ਕੁਲਥਮ ਪਰਿਵਾਰ ਦੇ ਪਤਵੰਤੇ, ਨਗਰ ਨਿਗਮ ਫਗਵਾਡ਼ਾ ਦੇ ਮੇਅਰ ਰਾਮਪਾਲ ਉੱਪਲ,ਸੀਨਿਅਰ ਡਿਪਟੀ ਮੇਅਰ ਤੇਜਪਾਲ ਬਸਰਾ,ਡਿਪਟੀ ਮੇਅਰ ਵਿੱਕੀ ਸੂਦ, ਆਪ ਪੰਜਾਬ ਦੇ ਬੁਲਾਰੇ ਹਰਜੀ ਮਾਨ,ਆਪ ਹਲਕਾ ਫਗਵਾਡ਼ਾ ਦੇ ਇੰਚਾਰਜ ਸਰਦਾਰ ਜੋਗਿੰਦਰ ਸਿੰਘ ਮਾਨ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ,ਰਾਕੇਸ਼ ਦੁੱਗਲ,ਪੰਕਜ ਚਾਵਲਾ,ਕ੍ਰਿਸ਼ਨ ਕੁਮਾਰ ਹੀਰੋ,ਜਰਨੈਲ ਨੰਗਲ,ਸੰਤੋਸ਼ ਕੁਮਾਰ ਗੋਗੀ, ਦਲਜੀਤ ਰਾਜੂ ਦਰਵੇਸ਼ ਪਿੰਡ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ,ਸੰਜੀਵ ਬੁੱਗਾ,ਤਜਿੰਦਰ ਬਾਵਾ,ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ, ਡੀ. ਐੱਸ. ਪੀ. ਫਗਵਾੜਾ ਭਾਰਤ ਭੂਸ਼ਣ,ਥਾਣਾ ਸਿਟੀ ਫਗਵਾੜਾ ਦੇ ਐੱਸ. ਐੱਚ. ਓ. ਅਮਨਦੀਪ ਕੁਮਾਰ, ਟ੍ਰੈਫਿਕ ਪੁਲਸ ਫਗਵਾੜਾ ਦੇ ਇੰਚਾਰਜ ਅਮਨ ਕੁਮਾਰ, ਸ਼ਿਅਦ (ਬ) ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ, ਜੱਥੇਦਾਰ ਅਵਤਾਰ ਸਿੰਘ ਭੁੰਗਰਣੀ, ਠੇਕੇਦਾਰ ਬਲਜਿੰਦਰ ਸਿੰਘ,ਰਾਜਨ ਸ਼ਰਮਾ,ਸ਼ਿਵ ਸੇਨਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਪਲਟਾ, ਇੰਦਰਜੀਤ ਕਰਵਲ, ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਐਡਵੋਕੇਟ ਸ਼ਰਧਾ ਰਾਮ, ਮੈਂਬਰ ਕਮਲਜੀਤ ਬੰਗਾ, ਠੇਕੇਦਾਰ ਗੁਰਬਚਨ ਰਾਮ, ਅਸ਼ੋਕ ਸੱਲਣ, ਪ੍ਰਮਾਨੰਦ ਲਾਂਜੀ, ਅਜੇ ਕੁਮਾਰ ਟੂਰਾ, ਸੰਤ ਕੁਲਵੰਤ ਰਾਮ ਭਰੋਮਜਾਰਾ, ਸੰਤ ਦੇਸ ਰਾਜ ਡੇਰਾ ਗੋਬਿੰਦਪੁਰਾ, ਸੰਤ ਜਸਵਿੰਦਰ ਪਾਲ ਡੇਰਾ ਪੰਡਵਾਂ, ਯਸ਼ ਬਰਨਾ, ਐਡਵੋਕੇਟ ਕੁਲਦੀਪ ਭੱਟੀ, ਸੁਰਿੰਦਰ ਢੰਡਾ, ਬਲਵੀਰ ਸਿੰਘ ਬੈਂਸ ਆਦਿ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
![PunjabKesari](https://static.jagbani.com/multimedia/14_43_090399614untitled-25 copy-ll.jpg)
![PunjabKesari](https://static.jagbani.com/multimedia/14_43_092117925untitled-26 copy-ll.jpg)
ਇਹ ਵੀ ਪੜ੍ਹੋ : ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਬਨਾਰਸ ਵਿਖੇ ਚੜ੍ਹਾਏ ਗਏ ਸੋਨੇ ਦੇ ਬਣੇ 'ਹਰਿ' ਦੇ ਨਿਸ਼ਾਨ ਸਾਹਿਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
10 ਮਾਰਚ ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਦੇ ਇਹ ਰਸਤੇ ਰਹਿਣਗੇ ਬੰਦ, ਜਾਣੋ ਕੀ ਹੈ ਕਾਰਨ
NEXT STORY