ਜਲੰਧਰ— ਮੁੰਡੇ ਅਤੇ ਕੁੜੀਆਂ ਵਿਚਾਲੇ ਭੇਦਭਾਵ ਖਤਮ ਕਰਨ ਅਤੇ ਧੀਆਂ ਪ੍ਰਤੀ ਸਮਾਜ ਦੀ ਸੋਚ ਬਦਲਣ ਲਈ ਨਕੋਦਰ ਦੀ ਐੱਸ. ਡੀ. ਐੱਮ. ਅੰਮ੍ਰਿਤਾ ਸਿੰਘ ਜੋ ਕਰ ਰਹੀ ਹੈ, ਉਸ ਲਈ ਸਾਰਾ ਦੇਸ਼ ਉਸ ਦੀ ਸ਼ਲਾਘਾ ਕਰ ਰਿਹਾ ਹੈ। ਨਕੋਦਰ ਦੀਆਂ ਜਿਹੜੀਆਂ ਕੁੜੀਆਂ ਨੇ ਸਾਧਾਰਨ ਘਰਾਂ ਵਿਚ ਜਨਮ ਲੈ ਕੇ ਉੱਚੇ ਅਹੁਦੇ ਹਾਸਲ ਕੀਤੇ, ਐੱਸ. ਡੀ. ਐੱਮ. ਅੰਮ੍ਰਿਤਾ ਸਿੰਘ ਉਨ੍ਹਾਂ ਦੇ ਨਾਂ 'ਤੇ ਸੜਕਾਂ ਦੇ ਨਾਂ ਰੱਖ ਰਹੇ ਹਨ। ਇਸੇ ਲੜੀ ਵਿਚ ਜਲੰਧਰ ਦੇ ਨਕੋਦਰ ਦੀ ਰਹਿਣ ਵਾਲੀ ਕੈਪਟਨ ਸੋਨੀਆ ਅਰੋੜਾ ਦੇ ਨਾਂ 'ਤੇ ਇਕ ਸੜਕ ਦਾ ਨਾਂ ਰੱਖਿਆ ਗਿਆ ਹੈ। ਸੋਨੀਆ ਨੇ ਇਲਾਕੇ ਵਿਚ ਪਹਿਲੀ ਮਹਿਲਾ ਆਰਮੀ ਅਫਸਰ ਬਣ ਕੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਚਾਹ ਵੇਚਣ ਵਾਲੇ ਦੀ ਜੱਜ ਬਣੀ ਧੀ ਸ਼ਰੂਤੀ ਦੇ ਨਾਂ 'ਤੇ ਇਕ ਸੜਕ ਦਾ ਨਾਂ ਸ਼ਰੂਤੀ ਮਾਰਗ ਰੱਖਿਆ ਗਿਆ ਹੈ। ਇਕ ਸੜਕ ਦਾ ਨਾਂ ਸ਼ਿਵਮਜੀਤ ਕੌਰ ਦੇ ਨਾਂ 'ਤੇ ਰੱਖਿਆ ਜਾਵੇਗਾ। ਸ਼ਿਵਮਜੀਤ ਇਸ ਵੇਲੇ ਹਵਾਈ ਫੌਜ ਵਿਚ ਸੇਵਾਵਾਂ ਨਿਭਾਅ ਰਹੀ ਹੈ।
ਐੱਸ. ਡੀ. ਐੱਮ. ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਨੌਜਵਾਨਾਂ ਨੂੰ ਇਸ ਗੱਲ ਤੋਂ ਜਾਣੂੰ ਕਰਵਾਉਣਾ ਹੈ ਕਿ ਕੁੜੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਅਤੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਸਮਾਜ ਅੰਦਰ ਖਾਸ ਤੌਰ 'ਤੇ ਨੌਜਵਾਨ ਵਰਗ ਦੇ ਬੱਚਿਆਂ ਦੇ ਮਨ ਅੰਦਰ ਔਰਤਾਂ ਦੇ ਮਾਣ ਅਤੇ ਸਤਿਕਾਰ ਹੋਰ ਵਧਾਉਣਾ ਹੈ।
ਮੋਹਾਲੀ ਏਅਰਪੋਰਟ 'ਤੇ ਵਾਪਰਿਆ ਦਰਦਨਾਕ ਹਾਦਸਾ, ਅਥਾਰਟੀ ਦੀ ਗਲਤੀ ਮਜ਼ਦੂਰ ਦੀ ਜਾਨ 'ਤੇ ਪਈ ਭਾਰੀ (ਤਸਵੀਰਾਂ)
NEXT STORY