ਰੂਪਨਗਰ, (ਕੈਲਾਸ਼)- ਰੂਪਨਗਰ ਨੂੰ ਜ਼ਿਲੇ ਦਾ ਦਰਜਾ ਮਿਲੇ ਤਕਰੀਬਨ 52 ਸਾਲ ਹੋ ਚੁੱਕੇ ਹਨ ਪਰ ਰੂਪਨਗਰ ਦੇ ਨਾਲ ਲੱਗਦੇ ਪਿੰਡ ਨਾਨਕਪੁਰਾ ਦੇ ਕੁਝ ਪਰਿਵਾਰ ਜੋ ਭਾਖਡ਼ਾ ਨਹਿਰ ਦੇ ਨਾਲ ਰਹਿੰਦੇ ਹਨ, ਉਨ੍ਹਾਂ ਨੂੰ ਅੱਜ ਤੱਕ ਬਿਜਲੀ ਅਤੇ ਪਾਣੀ ਦੀ ਸੁਵਿਧਾ ਨਹੀਂ ਮਿਲ ਸਕੀ, ਭਾਵੇਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਉਨ੍ਹਾਂ ਤੋਂ ਰਾਜਨੀਤਿਕ ਲਾਭ ਲੈਣ ਲਈ ਉਨ੍ਹਾਂ ਦੀਆਂ ਵੋਟਾਂ ਤੱਕ ਬਣਾ ਦਿੱਤੀਆਂ ਹਨ ਅਤੇ ਉਕਤ ਰਹਿੰਦੇ ਕਈ ਪਰਿਵਾਰ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਲਈ ਕਈ ਵਾਰ ਵੋਟਾਂ ਵੀ ਪਾ ਚੁੱਕੇ ਹਨ ਪਰ ਵੋਟਾਂ ਪੈਣ ਤੋਂ ਬਾਅਦ ਚੁਣੇ ਗਏ ਨੁਮਾਇੰਦੇ ਉਨ੍ਹਾਂ ਨੂੰ ਮੁਡ਼ ਭੁੱਲ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਤਾਂ ਪੰਜਾਬ ਵਿਚ ਬਿਜਲੀ ਸਰਪਲਸ ਹੋ ਚੁੱਕੀ ਹੈ ਅਤੇ ਸ਼ਹਿਰਾਂ ਤੇ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵੀ ਪਾਈਆਂ ਜਾ ਚੁੱਕੀਆਂ ਹਨ ਤਾਂ ਕਿ ਜਿੱਥੇ ਹਰ ਘਰ ਬਿਜਲੀ ਨਾਲ ਰੌਸ਼ਨ ਹੋ ਸਕੇ, ਉਥੇ ਨਾਲ ਹੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸੁਵਿਧਾ ਵੀ ਮਿਲ ਸਕੇ।

ਮਿਲੀ ਜਾਣਕਾਰੀ ਅਨੁਸਾਰ ਉਕਤ ਪਰਿਵਾਰਾਂ ਨੂੰ ਪਿੰਡ ਨਾਨਕਪੁਰਾ ’ਚ ਰਹਿੰਦੇ ਹੋਏ ਲਗਭਗ 40 ਸਾਲ ਬੀਤ ਗਏ ਹਨ। ਇਸ ਮੌਕੇ ਸ਼ੰਕੁਤਲਾ ਦੇਵੀ ਪਤਨੀ ਮਹਿੰਗਾ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਮਿਲ ਕੇ ਬੇਨਤੀ ਪੱਤਰ ਦਿੱਤੇ ਸਨ ਅਤੇ ਉਨ੍ਹਾਂ ਨੂੰ ਬਿਜਲੀ, ਪਾਣੀ ਦੇਣ ਦੀ ਸੁਵਿਧਾ ਦਾ ਭਰੋਸਾ ਦਿੱਤਾ ਗਿਆ ਸੀ ਪਰ ਭਰੋਸਿਆਂ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕੁਝ ਨਸੀਬ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਆਪਣੀ ਜਾਨ ਜੋਖਿਮ ’ਚ ਪਾ ਕੇ ਭਾਖਡ਼ਾ ਨਹਿਰ ਤੋਂ ਪਾਣੀ ਭਰਦਾ ਹੈ।

ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਿਜਲੀ, ਪਾਣੀ ਦੀ ਸੁਵਿਧਾ ਜਲਦੀ ਤੋਂ ਜਲਦੀ ਮੁਹੱਈਆ ਕਰਵਾਈ ਜਾਵੇ।
ਗੁ. ਸ੍ਰੀ ਟਾਹਲਾ ਸਾਹਿਬ ਵਿਖੇ ਸੋਨੇ ਦੇ ਖੰਡੇ ਵਾਲਾ ਨਿਸ਼ਾਨ ਸਾਹਿਬ ਸਥਾਪਤ
NEXT STORY