ਸ੍ਰੀ ਅਨੰਦਪੁਰ ਸਾਹਿਬ : ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਰਾਹਤ ਮਿਲਣ ਮਗਰੋ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ 'ਆਪ' ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਵਿਰੋਧੀਆਂ ਨੂੰ ਦਹਾੜ ਲਗਾਈ ਹੈ। ਰੋਪੜ ਪਹੁੰਚੇ ਸ਼ੇਰਗਿੱਲ ਨੇ ਕਿਹਾ ਕਿ ਵਿਰੋਧੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਆਪਣੇ ਹੱਥੋਂ ਖੁਸਦੀ ਨਜ਼ਰ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਲਾਂਭੇ ਕਰਨ ਦੀਆਂ ਬਹੁਤ ਸਮੇਂ ਤੋਂ ਚਾਲਾਂ ਚੱਲੀਆਂ ਜਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਉਮੀਦਵਾਰੀ ਰੱਦ ਹੋਣ ਤੋਂ ਬਾਅਦ ਵਿਰੋਧੀ ਭੰਗੜੇ ਪਾ ਰਹੇ ਸਨ ਪਰ ਹੁਣ ਉਹ ਦੁੱਗਣੀ ਤਾਕਤ ਨਾਲ ਚੋਣਾਂ ਲੜਨਗੇ ਅਤੇ ਪੰਜਾਬ ਭਰ ਵਿਚ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ।
ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਨਹੀਂ ਸੀ ਕਿ ਉਨ੍ਹਾਂ ਨੂੰ ਇਨਸਾਫ ਮਿਲੇਗਾ ਪਰ ਜਿਸ ਤਰ੍ਹਾਂ ਮਾਣਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ ਇੰਨੇ ਥੋੜੇ ਸਮੇਂ 'ਚ ਇਨਸਾਫ ਦਿੰਦੇ ਹੋਏ ਮੁੜ ਤੋਂ ਚੋਣ ਲੜਨ ਦੀ ਇਜਾਜ਼ਤ ਦਿੱਤੀ ਗਈ ਹੈ, ਉਹ ਉਸ ਲਈ ਅਦਾਲਤ ਦੇ ਧੰਨਵਾਦੀ ਹਨ। ਇਸ ਦੌਰਾਨ ਸ਼ੇਰਗਿੱਲ ਨੇ ਹਾਈਕੋਰਟ ਤੋਂ ਲਿਆਂਦੀ ਮਿੱਟੀ ਨੂੰ ਚੁੰਮ ਕੇ ਮੱਥੇ ਨਾਲ ਲਗਾਇਆ ਅਤੇ ਅਦਾਲਤ ਦੇ ਫੈਸਲੇ ਦਾ ਧੰਨਵਾਦ ਕੀਤਾ।
ਇਸ ਵਾਰ ਕਿਸਦੀ ਝੋਲੀ ਪਵੇਗੀ 'ਪੰਥਕ ਸੀਟ'
NEXT STORY