ਅੰਮ੍ਰਿਤਸਰ : ਨਵਜੋਤ ਸਿੱਧੂ ਖ਼ਿਲਾਫ਼ ਅੰਮ੍ਰਿਤਸਰ ਈਸਟ ਹਲਕੇ ਤੋਂ ਮੈਦਾਨ ਵਿਚ ਉੱਤਰੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਲੋਕਾਂ ਦੀ ਮੰਗ ਅਤੇ ਪਾਰਟੀ ਦੇ ਹੁਕਮ ਅਨੁਸਾਰ ਹੀ ਉਨ੍ਹਾਂ ਨਵਜੋਤ ਸਿੱਧੂ ਖ਼ਿਲਾਫ਼ ਕਾਗਜ਼ ਭਰੇ ਹਨ। ਉਨ੍ਹਾਂ ਕਿਹਾ ਕਿ ਇਹ ਮੇਰਾ ਨਿੱਜੀ ਫ਼ੈਸਲਾ ਨਹੀਂ ਹੈ, ਕਾਗਜ਼ ਭਰਨ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਉਨ੍ਹਾਂ ਦੇ ਹੱਕ ਵਿਚ ਫਤਵਾ ਦਿੱਤਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਭੈਣ ਵਲੋਂ ਲਗਾਏ ਦੋਸ਼ਾਂ ਤੋਂ ਬਾਅਦ ਪਤਨੀ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ
ਨਵਜੋਤ ਸਿੱਧੂ ’ਤੇ ਹਮਲਾ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਜਿਹੜਾ ਮਾਡਲਾਂ ਦੀਆਂ ਗੱਲ ਕਰ ਰਿਹਾ ਹੈ, ਉਸ ਦਾ ਆਪਣਾ ਮਾਡਲ ਵਿਗੜਿਆ ਪਿਆ ਹੈ। ਜਿਸ ਤਰ੍ਹਾਂ ਨਵਜੋਤ ਸਿੱਧੂ ਦੀ ਭੈਣ ਸੁਮਨ ਕੌਰ ਨੇ ਹਾਲਾਤ ਬਿਆਨ ਕੀਤੇ ਹਨ, ਇਹੋ ਜਿਹੇ ਹਾਲਾਤ ਰੱਬ ਕਿਸੇ ਨੂੰ ਦੇਵੇ। ਸਿੱਧੂ ਦੀ ਭੈਣ ਤਰਸਯੋਗ ਹਾਲਾਤ ਵਿਚ ਰਹਿ ਰਹੀ ਸੀ। ਲਿਹਾਜ਼ਾ ਸਿੱਧੂ ਨੂੰ ਆਪਣੀ ਭੈਣ ਸੁਮਨ ਤੂਰ ਕੋਲੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਸ ਨੂੰ ਆਪਣੀ ਮ੍ਰਿਤਕ ਮਾਂ ਕੋਲੋਂ ਵੀ ਮੁਆਫ਼ੀ ਮੰਗਣੀ ਚਾਹੀਦੀ ਹੈ। ਮਜੀਠੀਆ ਨੇ ਕਿਹਾ ਕਿ ਕੋਈ ਵੀ ਬੰਦਾ ਅਜਿਹਾ ਨਹੀਂ ਹੈ ਜਿਸ ਨੂੰ ਸਿੱਧੂ ਨੇ ਆਪਣਾ ਬਣਾ ਕੇ ਠੱਗਿਆ ਨਾ ਹੋਵੇ।
ਇਹ ਵੀ ਪੜ੍ਹੋ : ਦੋ ਦਿਮਾਗ, ਦੋ ਦਿਲ ਤੇ ਇਕ ਧੜ ਵਾਲੇ ਸੋਹਣਾ-ਮੋਹਣਾ ਪਾਉਣਗੇ ਵੋਟ, ਕੀਤਾ ਗਿਆ ਇਹ ਖਾਸ ਪ੍ਰਬੰਧ
18 ਸਾਲ ਵੱਡੇ ਅਹੁਦਿਆਂ ’ਤੇ ਰਹਿਣ ਦੇ ਬਾਵਜੂਦ ਵੀ ਸਿੱਧੂ ਨੇ ਦੀ ਪ੍ਰਾਪਤੀ ਜ਼ੀਰੋ ਦੇ ਬਰਾਬਰ ਹੈ। ਅੱਜ ਵੀ ਅੰਮ੍ਰਿਤਸਰ ਈਸਟ ਵਿਚ ਬਿਜਲੀ ਪਾਣੀ ਮੁੱਦਾ ਬਣਿਆ ਹੋਇਆ ਹੈ। ਸਿੱਧੂ ਪਹਿਲਾਂ ਇਹ ਦੱਸੇ ਕਿ ਘਰ-ਘਰ ਨੌਕਰੀ ਦਾ ਕੀ ਬਣਿਆ, ਸੋਸ਼ਲ ਵੈਲਫੇਅਰ ਸਕੀਮਾਂ ਦਾ ਕੀ ਬਣਿਆ ਹੈ। ਮਜੀਠੀਆ ਨੇ ਚੁਟਕੀ ਲੈਂਦਿਆਂ ਕਿਹਾ ਕਿ ਇੰਝ ਲੱਗਦੈ ਜਿਵੇਂ ਜੇ ਕਾਂਗਰਸ ਨੇ ਮੁੱਖ ਮੰਤਰੀ ਨਾ ਬਣਾਇਆ ਤਾਂ ਸਿੱਧੂ ਕਿਤੇ ਪਾਕਿਸਤਾਨ ਵਿਚ ਜਾ ਕੇ ਇਮਰਾਨ ਖਾਨ ਨਾਲ ਗੰਠਤੁੱਪ ਕਰਕੇ ਪਾਕਿਸਤਾਨ ਮੁਸਲਿਮ ਲੀਗ ਦਾ ਪ੍ਰਧਾਨ ਨਾ ਲੱਗ ਜਾਵੇ। ਫਿਰ ਉਥੇ ਜਾ ਕੇ ਮਾਡਲ ਵੇਚਣੇ ਸ਼ੁਰੂ ਕਰ ਦਵੇਗਾ, ਇਸ ਲਈ ਧੋਖੇ ਦੇ ਮਾਡਲ ਦਾ ਪਰਦਾਫਾਸ਼ ਹੋ ਰਿਹਾ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਵਿਵਾਦ ’ਚ ਘਿਰੇ ਨਵਜੋਤ ਸਿੱਧੂ, ਅਮਰੀਕਾ ਤੋਂ ਆਈ ਭੈਣ ਨੇ ਲਗਾਏ ਵੱਡੇ ਦੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮਨਦੀਪ ਮੰਨਾ ਦੇ ਕੈਪਟਨ ’ਤੇ ਵੱਡੇ ਇਲਜ਼ਾਮ, ਕਿਹਾ-ਅਕਾਲੀ ਦਲ ਨਾਲ ਹੋਇਆ ਗੁਪਤ ਸਮਝੌਤਾ
NEXT STORY