ਅੰਮ੍ਰਿਤਸਰ (ਸੁਮਿਤ ਖੰਨਾ) : ਬੇਖੌਫ ਹੋ ਕੇ ਹਰ ਗੱਲ ਕਹਿਣ ਵਾਲੇ ਨਵਜੋਤ ਸਿੰਘ ਸਿੱਧੂ ਵੀ ਕਿਸੇ ਦੀ ਘੂਰੀ ਤੋਂ ਡਰਦੇ ਹਨ। ਇਸ ਦਾ ਖੁਲਾਸਾ ਉਨ੍ਹਾਂ ਨੇ ਖੁਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਸ਼ਖਸ ਕੌਣ ਹੈ ਇਸ ਦਾ ਖੁਲਾਸਾ ਵੀ ਖੁਦ ਨਵਜੋਤ ਸਿੰਘ ਨੇ ਗੱਲਬਾਤ ਦੌਰਾਨ ਕੀਤਾ। ਇਹ ਖੁਲਾਸਾ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਹਵੇਲੀ ਦੇ ਨਵੀਨੀਕਰਨ ਮਗਰੋਂ ਉਸ ਦੇ ਉਦਘਾਟਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੀ ਪਤਨੀ ਦੀ ਘੂਰੀ ਤੋਂ ਡਰਦੇ ਹਨ।
ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਹਵੇਲੀ ਦੇ ਨਵੀਨੀਕਰਨ ਮਗਰੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਿਗਮ ਕਮਿਸ਼ਨਰ ਦੇ ਹੱਥੋਂ ਉਦਘਾਟਨ ਕਰਵਾ ਕੇ ਇਸ ਨੂੰ ਲੋਕਾਂ ਦੇ ਸਪੁਰਦ ਕੀਤਾ।
ਅਕਾਲੀ ਦਲ 'ਚ ਬਗਾਵਤੀ ਸੁਰਾਂ ਤੇਜ਼, ਇਕ ਹੋਰ ਟਕਸਾਲੀ ਨੇ ਖੋਲ੍ਹਿਆ ਮੋਰਚਾ
NEXT STORY