ਨਾਭਾ (ਰਾਹੁਲ ਖੁਰਾਣਾ) : ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਦੇ ਵਿਧਾਇਕ ਨਵਜੋਤ ਸਿੱਧੂ ਨੂੰ ਨਿਸ਼ਾਨੇ’ਤੇ ਲਿਆ ਹੈ। ਬੀਤੇ ਦਿਨ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕਰਕੇ ਕਿਹਾ ਗਿਆ ਸੀ ਕਿ ਪੰਜਾਬ ਵਿਚ ਬਿਜਲੀ ਤਿੰਨ ਚਾਰ ਰੁਪਏ ਪ੍ਰਤੀ ਯੂਨਿਟ ਹੋਣੀ ਚਾਹੀਦੀ ਹੈ ’ਤੇ ਧਰਮਸੋਤ ਨੇ ਸਿੱਧੂ ’ਤੇ ਹੱਸਦੇ ਹੋਏ ਤੰਜ ਕਰਦਿਆਂ ਕਿਹਾ ਕਿ ਸਿੱਧੂ ਸਾਬ੍ਹ ਕ੍ਰਿਕਟ ਅਤੇ ਟੀ. ਵੀ. ’ਤੇ ਬਹੁਤ ਵਧੀਆ ਬੋਲਦੇ ਹਨ ਅਤੇ ਛੱਕੇ ਵੀ ਵਧੀਆ ਮਾਰਦੇ ਹਨ, ਜੇ ਇੰਨਾ ਹੀ ਸੀ ਤਾਂ ਸਿੱਧੂ ਬਿਜਲੀ ਮਹਿਕਮਾ ਲੈ ਲੈਂਦੇ ਅਤੇ ਫਿਰ ਸਸਤੀ ਬਿਜਲੀ ਕਰਕੇ ਵਿਖਾਉਂਦੇ। ਬਿਜਲੀ ਕੱਟਾਂ ’ਤੇ ਉਨ੍ਹਾਂ ਕਿਹਾ ਕਿ ਵਿਰੋਧੀ ਉਂਝ ਹੀ ਬਿਜਲੀ ਦੇ ਮਸਲੇ ਨੂੰ ਤੂਲ ਦੇ ਰਹੇ ਹਨ ਜਦਕਿ ਪੰਜਾਬ ਵਿਚ ਬਿਜਲੀ ਇਕ ਡੇਢ ਦਿਨ ਲਈ ਖ਼ਰਾਬ ਜ਼ਰੂਰ ਰਹੀ ਪਰ ਹੁਣ ਕਿਸਾਨਾਂ ਨੂੰ ਮੋਟਰਾਂ ’ਤੇ ਬਿਜਲੀ ਦੀ ਸਪਲਾਈ ਅੱਠ ਤੋਂ ਦੱਸ ਘੰਟੇ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਕਲੇਸ਼ ਵਿਚਾਲੇ ਵੱਡੀ ਖ਼ਬਰ, ਹਾਈਕਮਾਨ ਵਲੋਂ ਕੈਪਟਨ ਨੂੰ ਭਲਕੇ ਦਿੱਲੀ ਸੱਦੇ ਜਾਣ ਦੇ ਚਰਚੇ
ਕੇਜਰੀਵਾਲ ਵੱਲੋਂ 300 ਯੂਨਿਟ ਮੁਆਫ਼ ਕਰਨ ’ਤੇ ਧਰਮਸੋਤ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ, ਜੇ ਇਕ ਯੂਨਿਟ ਵੀ ਵੱਧ ਹੋ ਗਈ ਤਾਂ ਸਾਰੇ ਪੈਸੇ ਦੇਣੇ ਪੈਣਗੇ ਪਰ ਪੰਜਾਬ ਸਰਕਾਰ ਵੱਲੋਂ ਦੋ ਸੌ ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ, ਉਸ ਤੋਂ ਉੱਪਰ ਜਿੰਨੇ ਯੂਨਿਟ ਬਿਜਲੀ ਖਪਤ ਹੁੰਦੀ ਹੈ, ਉਨੇ ਹੀ ਪੈਸੇ ਲਏ ਜਾਂਦੇ ਹਨ। ਮੰਤਰੀ ਧਰਮਸੋਤ ਤੋਂ ਜਦੋਂ ਵੱਖ-ਵੱਖ ਪਿੰਡਾਂ ’ਚ ਹੋ ਰਹੇ ਵਿਰੋਧ ’ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਜ਼ਮੀਨ ਦਾ ਕੀੜਾ ਹਾਂ ਮੈਨੂੰ ਕੀ ਫ਼ਰਕ ਪੈਂਦਾ ਹੈ, ਮੈਂ ਤਾਂ ਕਿਸੇ ਗ਼ਰੀਬ ਦੇ ਘਰ ਅਫ਼ਸੋਸ ਕਰਨ ਗਿਆ ਸੀ। ਕੁਝ ਸ਼ਰਾਰਤੀ ਅਨਸਰ ਅਜਿਹੀਆਂ ਕਾਰਵਾਈਂ ਨੂੰ ਅੰਜਾਮ ਦਿੰਦੇ ਹਨ।
ਇਹ ਵੀ ਪੜ੍ਹੋ : ਐੱਸ. ਆਈ. ਟੀ. ਸਾਹਮਣੇ ਪੇਸ਼ ਹੋਏ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ
ਸੁਖਬੀਰ ਬਾਦਲ ਵੱਲੋਂ ਨਾਜਾਇਜ਼ ਮਾਈਨਿੰਗ ’ਤੇ ਮਾਰੀਆਂ ਜਾ ਰਹੀਆਂ ਰੇਡਾਂ ’ਤੇ ਉਨ੍ਹਾਂ ਤੰਜ ਕੱਸਦੇ ਹੋਏ ਕਿਹਾ ਕਿ ਸੁਖਬੀਰ ਸਾਬ੍ਹ ਨੂੰ ਕੁਝ ਹੋ ਗਿਆ ਲੱਗਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨਾ ਮਾਈਨਿੰਗ ਕਰਦੀ ਹੈ ਅਤੇ ਨਾ ਹੀ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਸੁਖਬੀਰ ਅਤੇ ਬਿਕਰਮ ਮਜੀਠੀਆ ਵੱਲੋਂ ਰੱਜ ਕੇ ਮਾਈਨਿੰਗ ਕੀਤੀ ਗਈ, ਉਨ੍ਹਾਂ ਕਿਹਾ ਕਿ ਜੇਕਰ ਕੋਈ ਨਾਜਾਇਜ਼ ਮਾਈਨਿੰਗ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਉਤਰਣ ਵਾਲੇ ਯਾਤਰੀ ਜ਼ਰਾ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬਟਾਲਾ ਕਤਲਕਾਂਡ : 4 ਜੀਆਂ ਦੀਆਂ ਮ੍ਰਿਤਕ ਦੇਹਾਂ ਹਾਈਵੇਅ 'ਤੇ ਰੱਖ ਪਰਿਵਾਰ ਵੱਲੋਂ ਜ਼ਬਰਦਸਤ ਪ੍ਰਦਰਸ਼ਨ (ਤਸਵੀਰਾਂ)
NEXT STORY