ਮੋਹਾਲੀ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ੁੱਕਰਵਾਰ ਸਵੇਰੇ ਮਦਨਪੁਰ ਚੌਂਕ ਵਿਖੇ ਪਹੁੰਚੇ। ਇੱਥੇ ਉਨ੍ਹਾਂ ਨੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਮਜ਼ਦੂਰਾਂ ਨੇ ਦੱਸਿਆ ਕਿ ਜੇਕਰ ਦੋ ਦਿਨ ਉਨ੍ਹਾਂ ਦੀ ਦਿਹਾੜੀ ਲੱਗ ਜਾਂਦੀ ਹੈ ਤਾਂ ਫਿਰ ਉਨ੍ਹਾਂ ਨੂੰ ਅਗਲੇ 2 ਦਿਨ ਵਿਹਲੇ ਵੀ ਰਹਿਣਾ ਪੈਂਦਾ ਹੈ। ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਛੁੱਟੀ ਬਾਰੇ ਵੀ ਪੁੱਛਿਆ।
ਇਹ ਵੀ ਪੜ੍ਹੋ : ਪੰਜਾਬ 'ਚ ਸੰਘਣੀ ਧੁੰਦ ਪੈਂਦੇ ਸਾਰ ਠੰਡ ਨੇ ਫੜ੍ਹਿਆ ਜ਼ੋਰ, ਤਸਵੀਰਾਂ 'ਚ ਦੇਖੋ ਸੜਕਾਂ ਦੇ ਹਾਲਾਤ

ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਵੀ ਨਵਜੋਤ ਸਿੱਧੂ ਨੇ ਸਵਾਲ-ਜਵਾਬ ਕੀਤੇ ਅਤੇ ਉਨ੍ਹਾਂ ਦੀ ਬੀਮਾਰੀ ਦੌਰਾਨ ਗੁਜ਼ਾਰਾ ਕਿਵੇਂ ਹੁੰਦਾ ਹੈ, ਅਜਿਹੇ ਵੀ ਸਵਾਲ ਪੁੱਛੇ। ਦੱਸਣਯੋਗ ਹੈ ਕਿ ਬੀਤੇ ਦਿਨ ਮੋਗਾ ਵਿਖੇ ਪੱਲੇਦਾਰ ਮਜ਼ਦੂਰਾਂ ਬਾਰੇ ਨਵਜੋਤ ਸਿੱਧੂ ਵੱਲੋਂ ਵੱਡੇ ਐਲਾਨ ਕੀਤੇ ਗਏ ਸਨ।
ਇਹ ਵੀ ਪੜ੍ਹੋ : 'ਪੰਜਾਬ ਯੂਨੀਵਰਸਿਟੀ' 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਮੁਲਤਵੀ ਹੋ ਸਕਦੀਆਂ ਨੇ ਪ੍ਰੀਖਿਆਵਾਂ

ਉਨ੍ਹਾਂ ਨੇ ਕਿਹਾ ਸੀ ਕਿ ਮਜ਼ਦੂਰਾਂ ਨੂੰ ਠੇਕੇਦਾਰਾਂ ਤੋਂ ਮੁਕਤ ਕਰਾਇਆ ਜਾਵੇਗਾ ਅਤੇ ਹਰ ਮਜ਼ਦੂਰ ਨੂੰ 350 ਰੁਪਏ ਦਿਹਾੜੀ ਮਿਲੇਗੀ। ਇਹ ਉਨ੍ਹਾਂ ਦੀ ਜ਼ੁਬਾਨ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਾਕਿ ਸਰਕਾਰ ਵਲੋਂ ਸ਼੍ਰੀ ਕਟਾਸ ਰਾਜ ਧਾਮ ਦੀ ਯਾਤਰਾ ਲਈ 200 ਹਿੰਦੂ ਸ਼ਰਧਾਲੂਆਂ ਦਾ ਵੀਜ਼ਾ ਜਾਰੀ, 17 ਨੂੰ ਜਾਵੇਗਾ ਜਥਾ
NEXT STORY