ਨਾਭਾ (ਭੂਪਾ) : ਕੇਂਦਰੀ ਜੇਲ੍ਹ ਵਿਚ ਬੰਦ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਅਜੋਕੀ ਸਿਆਸਤ ਦਾ ਸਭ ਤੋਂ ਭੇਦਭਰਿਆ ਸਵਾਲ ਬਣਿਆ ਹੋਇਆ ਹੈ ਜਿਸ ਦੇ ਹਾਂ-ਪੱਖੀ ਅਤੇ ਨਾ-ਪੱਖੀ ਵਰਤਾਰੇ ਨੇ ਪੰਜਾਬ ਦੀ ਸਿਆਸਤ ਨੂੰ ਕੀਲ ਕੇ ਰੱਖਿਆ ਹੋਇਆ ਹੈ। ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਪੰਜਾਬ ਕਾਂਗਰਸ ਲਈ ਇਹ ਪਹਿਲਾ ਕਾਫੀ ਉਤਸ਼ਾਹ ਵਾਲਾ ਸਮਾਂ ਮੰਨਿਆ ਜਾ ਸਕਦਾ ਹੈ। ਨਵਜੋਤ ਸਿੱਧੂ ਦੀ ਰਿਹਾਈ ਦੇ ਹਵਾਲੇ ਨਾਲ ਕਾਂਗਰਸੀਆਂ ਵਿਚਾਲੇ ਏਕਤਾ ਅਤੇ ਉਤਸ਼ਾਹ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਾਂਗਰਸੀਆਂ ਦੀਆਂ ਸਰਗਰਮੀਆਂ ਅਤੇ ਨਵਜੋਤ ਸਿੱਧੂ ਦੇ ਖਾਸਮਖਾਸਾਂ ਵੱਲੋ ਸੋਸ਼ਲ ਮੀਡੀਆ ਰਾਹੀਂ ਕੀਤੇ ਜਾਂਦੇ ਦਾਅਵਿਆਂ ਨੂੰ ਹਲਕੇ ਵਿਚ ਲੈਣ ਨੂੰ ਮਨ ਉਦੋਂ ਨਹੀਂ ਮੰਨਦਾ ਜਦੋਂ ਭਾਰਤ ਜੋੜੋ ਯਾਤਰਾ ਕਰ ਰਹੇ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਇਕਲੌਤੇ ਦਾਅਵੇਦਾਰ ਰਾਹੁਲ ਗਾਂਧੀ 26 ਜਨਵਰੀ ਤੱਕ ਪੰਜਾਬ ਵਿਚ ਮੌਜੂਦ ਹੋਣ ਦਾ ਪ੍ਰੋਗਰਾਮ ਹੋਵੇ। ਕਿਹਾ ਜਾ ਰਿਹਾ ਕਿ ਨਵਜੋਤ ਸਿੱਧੂ ਸਿੱਧੇ ਭਾਰਤ ਜੋੜੋ ਯਾਤਰਾ ਵਿਚ ਰਾਹੁਲ ਗਾਂਧੀ ਨਾਲ ਸ਼ਾਮਲ ਹੋਣਗੇ, ਜਿੱਥੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਅਤੇ ਸਨਮਾਨ ਦਿੱਤਾ ਜਾਵੇਗਾ। ਨਵਜੋਤ ਸਿੱਧੂ ਦੇ ਸਮਰਥਕ ਸੋਸ਼ਲ ਮੀਡੀਆ ਰਾਹੀਂ 26 ਜਨਵਰੀ ਨੂੰ ਰਿਹਾਈ ਬਾਅਦ ਸਿੱਧੂ ਦਾ ਤੈਅ ਰੂਟ ਦਰਸਾ ਰਹੇ ਹਨ। ਨਵਜੋਤ ਸਿੱਧੂ ਦੇ ਸਵਾਗਤ ਲਈ ਕਾਂਗਰਸੀਆਂ ਵਲੋਂ ਵੱਡਾ ਹਜੂਮ ਇਕੱਤਰ ਕਰਨ ਦੀਆਂ ਅੰਦਰਖਾਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜ਼ਿਲ੍ਹਾ ਪਟਿਆਲਾ ਦੇ ਹਰ ਪਿੰਡ ਵਿਚ ਘੱਟੋ-ਘੱਟ 10 ਕਾਂਗਰਸੀਆਂ ਦੀ ਚੋਣ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਰਾਹੁਲ ਗਾਂਧੀ ਦੀ ਸੁਰੱਖਿਆ ਤੋੜ ਦਾਖਲ ਹੋਇਆ ਨੌਜਵਾਨ, ਫਿਰ ਜੋ ਹੋਇਆ ਦੇਖ ਸਭ ਹੋਏ ਹੈਰਾਨ
ਦੂਜੇ ਪਾਸੇ ਜੇਲ੍ਹ ਅਧਿਕਾਰੀਆਂ ਵੱਲੋ ਨਵਜੋਤ ਸਿੱਧੂ ਦੀ ਰਿਹਾਈ ਸੰਬੰਧੀ ਉਸ ਸਮੇਂ ਇਨਕਾਰ ਅਤੇ ਸਮੱਰਥਨ ਕੀਤਾ ਜਾ ਰਿਹਾ ਹੈ ਜਦੋਂ ਪੰਜਾਬ ਦੀਆਂ ਜੇਲ੍ਹਾਂ ਤੋਂ 26 ਜਨਵਰੀ ਨੂੰ ਰਿਹਾਅ ਹੋਣ ਵਾਲੇ ਕੈਦੀਆਂ ਦੀਆਂ ਸੂਚੀਆਂ ਭੇਜੀਆ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਦੀਆਂ ਜੇਲ੍ਹਾ ਤੋਂ 51 ਕੈਦੀਆਂ ਦੀ ਸੂਚੀ ਸਰਕਾਰ ਤੱਕ ਪੁੱਜ ਗਈ ਹੈ ਜਿਨ੍ਹਾਂ ਵਿਚ ਨਵਜੋਤ ਸਿੱਧੂ ਦਾ ਨਾਮ ਵੀ ਸ਼ਾਮਲ ਹੈ। ਇਸ ਸੂਚੀ ਨੂੰ ਪੰਜਾਬ ਕੈਬਨਿਟ ਵਿਚ ਵਿਚਾਰਣ ਤੋਂ ਬਾਅਦ ਫਾਈਲ ਪੰਜਾਬ ਦੇ ਰਾਜਪਾਲ ਕੋਲ ਜਾਏਗੀ। ਕਿਹਾ ਜਾ ਸਕਦਾ ਹੈ ਕਿ ਨਵਜੋਤ ਸਿੱਧੂ ਦੀ ਰਿਹਾਈ ਲਈ ਗੇਂਦ ਪੰਜਾਬ ਸਰਕਾਰ ਦੇ ਪਾਲੇ ਵਿਚ ਹੈ ਜਿਸ ਤੋਂ ਬਾਅਦ ਰਾਜਪਾਲ ਇਸ ਨੂੰ ਸੰਵਿਧਾਨਕ ਆਦੇਸ਼ ਵਿਚ ਤਬਦੀਲ ਕਰ ਦੇਣਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ
ਕੀ ਕਹਿੰਦੇ ਹਨ ਕਾਨੂੰਨੀ ਮਾਹਰ
ਨਵਜੋਤ ਸਿੱਧੂ ਦੀ ਰਿਹਾਈ ਸੰਬੰਧੀ ਕਾਨੂੰਨੀ ਮਾਹਿਰ ਸੀਨੀਅਰ ਐਡਵੋਕੇਟ ਐੱਸ. ਐੱਸ. ਗਰੇਵਾਲ, ਹਰਪ੍ਰੀਤ ਸਿੰਘ ਨੋਟੀ, ਟੀ. ਕੇ. ਸ਼ਰਮਾ, ਰਾਜ ਕੁਮਾਰ ਬਾਵਾ, ਸਿਮਰਨਜੀਤ ਸਿੰਘ ਜਵੰਦਾ, ਇੰਦਰਜੀਤ ਸਿੰਘ ਸਾਹਨੀ, ਸੁਖਦੇਵ ਸਿੰਘ ਨੋਕਵਾਲ, ਸਿਕੰਦਰ ਪ੍ਰਤਾਪ ਸਿੰਘ, ਕਰਨਪਾਲ ਸਿੰਘ ਅਨੁਸਾਰ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਸੰਵਿਧਾਨ ਦੇਸ਼ ਦੇ ਰਾਜਪਾਲਾਂ ਨੂੰ ਸੰਵਿਧਾਨਕ ਅਧਿਕਾਰ ਦਿੰਦਾ ਹੈ ਕਿ ਰਾਜਪਾਲ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਅਪਰਾਧ ਲਈ ਕੋਈ ਵੀ ਸਜ਼ਾ ਮਾਫ, ਲੰਬਿਤ ਜਾਂ ਰੱਦ ਕਰਨ ਦਾ ਅਧਿਕਾਰ ਹੈ। ਇਸ ਲਈ ਜੇਕਰ ਚੰਗੇ ਚਰਿੱਤਰ ਅਤੇ ਵਿਵਹਾਰ ਬਦਲੇ ਨਵਜੋਤ ਸਿੱਧੂ ਦੀ ਸਜ਼ਾ ਮੁਆਫ਼ ਹੋ ਜਾਏ ਤਾਂ ਇਸ ਵਿਚ ਕੋਈ ਅੱਤਕਥਨੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਰਾਜਪਾਲਾਂ ਨੇ ਕਈ ਵਾਰ ਇਸ ਅਧਿਕਾਰ ਦਾ ਇਸਤੇਮਾਲ ਕੀਤਾ ਹੈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਏ ਲਾੜੇ ਨੇ ਪੇਸ਼ ਕੀਤੀ ਮਿਸਾਲ, ਇੰਝ ਵਿਆਹੁਣ ਗਿਆ ਲਾੜੀ ਕਿ ਖੜ੍ਹ ਦੇਖਦੇ ਰਹਿ ਗਏ ਲੋਕ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਅਕਾਲੀ ਦਲ ਵੱਲੋਂ ਪਾਰਟੀ ਦੇ 31 ਮੈਂਬਰੀ ਵਪਾਰ ਅਤੇ ਉਦਯੋਗ ਸਲਾਹਕਾਰ ਬੋਰਡ ਦਾ ਐਲਾਨ
NEXT STORY