ਚੰਡੀਗੜ੍ਹ-ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਰਾਹੀਂ ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ’ਤੇ ਵੱਡੇ ਨਿਸ਼ਾਨੇ ਲਾਏ ਹਨ। ਉਨ੍ਹਾਂ ਲਿਖਿਆ ਕਿ ਅੱਜ ਦੀ ਸੱਚਾਈ ਇਹ ਹੈ ਕਿ ਸਿਆਸੀ ਤੇ ਵਿੱਤੀ ਪ੍ਰਬੰਧ ਤੋਂ ਪੰਜਾਬ ਦੇ ਲੋਕਾਂ ਦਾ ਭਰੋਸਾ ਉੱਠ ਚੁੱਕਾ ਹੈ। ਬਾਦਲ ਤੇ ਕੈਪਟਨ ਨੇ ਪੰਜਾਬ ਦੇ ਵਿੱਤੀ ਤੇ ਸਿਆਸੀ ਪ੍ਰਬੰਧ ਨੂੰ ਨਕਾਰਾ ਬਣਾ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਪਰਿਵਰਤਨ ਚਾਹੁੰਦੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਏਜੰਡੇ ਉੱਪਰ ਆਧਾਰਿਤ ਤੇ ਨੇਕ ਨੀਤੀ ਦੀ ਅਗਵਾਈ ਵਾਲੀ ਸਿਆਸਤ ਹੀ ਪੰਜਾਬ ਦੀ ਪੁਨਰ-ਉਸਾਰੀ ਤੇ ਇਸ ਦੀ ਪੁਰਾਣੀ ਸ਼ਾਨ ਬਹਾਲ ਕਰ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਲੋਕ ਕਾਂਗਰਸ ਦੇ ਕਾਫ਼ਲੇ 'ਚ ਹੋਇਆ ਵਾਧਾ, ਸਾਬਕਾ ਵਿਧਾਇਕ ਨਿਰਮਲ ਨਿੰਮਾ ਸਮੇਤ ਹੋਰ ਆਗੂ ਹੋਏ ਸ਼ਾਮਲ
ਜ਼ਿਕਰਯੋਗ ਹੈ ਕਿ ਸਿੱਧੂ ਨੇ ਇਕ ਇੰਟਰਵਿਊ ਦੌਰਾਨ ਵੀ ਕਿਹਾ ਸੀ ਕਿ ਪੰਜਾਬ ’ਤੇ ਪਿਛਲੇ 25 ਸਾਲਾਂ ’ਚ ਦੋ ਵੱਡੇ ਪਰਿਵਾਰਾਂ ਨੇ ਰਾਜ ਕੀਤਾ ਹੈ ਪਰ ਕੋਈ ਖੇਤੀ ਪਾਲਿਸੀ ਨਹੀਂ ਬਣਾਈ ਗਈ । ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਜ਼ਿੰਮੇਵਾਰੀ ਮਿਲੇ ਤਾਂ 6 ਮਹੀਨਿਆਂ ’ਚ ਉਹ ਪੰਜਾਬ ਬਦਲ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਸਾਰੇ ਲੋਕਾਂ ਦੇ ਭਲੇ ਦੀ ਗੱਲ ਕਰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਲੋਕ ਕਾਂਗਰਸ ਦੇ ਕਾਫ਼ਲੇ 'ਚ ਹੋਇਆ ਵਾਧਾ, ਸਾਬਕਾ ਵਿਧਾਇਕ ਨਿਰਮਲ ਨਿੰਮਾ ਸਮੇਤ ਹੋਰ ਆਗੂ ਹੋਏ ਸ਼ਾਮਲ
NEXT STORY