ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਤੇਜ਼ ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਬਦਲ ਦਿੱਤਾ ਹੈ ਅਤੇ ਉਨ੍ਹਾਂ ਨੂੰ ਬਿਜਲੀ ਵਿਭਾਗ ਦਿੱਤਾ ਗਿਆ ਹੈ। ਜੇਕਰ ਸਿੱਧੂ ਨੇ ਇਹ ਕੁਰਸੀ ਸੰਭਾਲ ਲਈ ਤਾਂ ਕਈਆਂ ਨੂੰ ਖੁਰਕੀ ਹੋਣਾ ਲਾਜ਼ਮੀਂ ਹੈ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਅਜੇ ਵਿਧਾਨ ਸਭਾ ਚੋਣਾਂ 'ਚ ਢਾਈ ਸਾਲ ਤੋਂ ਵੱਧ ਦਾ ਸਮਾਂ ਪਿਆ ਹੈ।
ਇਸ ਲਈ ਸਿੱਧੂ ਕਿਸੇ ਤਰ੍ਹਾਂ ਦੇ ਝਮੇਲੇ 'ਚ ਪੈਣ ਦੀ ਬਜਾਏ ਸਭ ਤੋਂ ਵੱਡੇ ਮਿਲੇ ਮਹਿਕਮੇ 'ਚ ਚੌਕੇ-ਛੱਕੇ ਮਾਰ ਕੇ ਕਈਆਂ ਨੂੰ ਬਿਜਲੀ ਦੇ ਸਿਆਸੀ ਕਰੰਟ ਵੀ ਲਾ ਸਕਦੇ ਹਨ ਕਿਉਂਕਿ ਸੂਤਰਾਂ ਨੇ ਕਿਹਾ ਕਿ ਜੋ ਲੋਕ ਸਿੱਧੂ ਦੇ ਮਹਿਕਮੇ ਨੂੰ ਛੋਟਾ ਕਹਿ ਰਹੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਸਭ ਤੋਂ ਵੱਡਾ ਅਤੇ ਲੋਕਾਂ ਨਾਲ ਰਾਬਤਾ ਰੱਖਣ ਵਾਲਾ, ਕੁਝ ਕਰ ਕੇ ਦਿਖਾਉਣ ਵਾਲਾ, ਵਾਹ-ਵਾਹ ਖੱਟਣ ਵਾਲਾ ਮਹਿਕਮਾ ਉਸ ਨੂੰ ਤਾਕਤ ਦੇ ਸਕਦਾ ਹੈ। ਇਸ ਲਈ ਸਿਆਸੀ ਮਾਹਿਰਾਂ ਨੇ ਆਸ ਜ਼ਾਹਰ ਕੀਤੀ ਹੈ ਕਿ ਸਿੱਧੂ ਬਿਜਲੀ ਵਿਭਾਗ ਨੂੰ ਲਾਈਨ 'ਤੇ ਲਿਆਉਣ ਲਈ ਜ਼ਰੂਰ ਵੱਡਾ ਕਾਰਜ ਕਰਨਗੇ, ਜਿਸ ਦੀ ਹਰ ਪੰਜਾਬ ਨੂੰ ਆਸ ਹੈ।
ਸ਼ਿਕਾਇਤ ਕਰਨ ਆਈ ਲੜਕੀ 'ਤੇ ਲੱਟੂ ਹੋਇਆ SHO, ਆਡੀਓ ਵਾਇਰਲ
NEXT STORY