ਨਵਾਂਸ਼ਹਿਰ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਨੰਬਰ-47 ਨਵਾਂਸ਼ਹਿਰ ਸੀਟ 'ਤੇ ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ 3 ਵਾਰ ਜਿੱਤ ਹਾਸਲ ਕੀਤੀ, ਜਦਕਿ ਇਕ ਵਾਰ ਇੱਥੋਂ ਅਕਾਲੀ ਦਲ ਜਿੱਤਿਆ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਦੀ ਝੋਲੀ ਇਹ ਸੀਟ ਪਈ।
1997
ਸਾਲ 1997 'ਚ ਇਸ ਸੀਟ ਤੋਂ ਆਜ਼ਾਦ ਉਮੀਦਵਾਰ ਚਰਨਜੀਤ ਸਿੰਘ ਨੇ 35933 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ, ਜਦੋਂ ਕਿ ਅਕਾਲੀ ਦਲ ਦੇ ਜਤਿੰਦਰ ਸਿੰਘ ਨੂੰ 33943 ਵੋਟਾਂ ਹਾਸਲ ਹੋਈਆਂ।
2002
ਸਾਲ 2002 'ਚ ਇਹ ਸੀਟ ਕਾਂਗਰਸ ਦੀ ਝੋਲੀ ਪਈ। ਕਾਂਗਰਸ ਦੇ ਉਮੀਦਵਾਰ ਪ੍ਰਕਾਸ਼ ਸਿੰਘ ਨੇ 32667 ਵੋਟਾਂ ਹਾਸਲ ਕਰਕੇ ਜਿੱਤ ਦਾ ਝੰਡਾ ਗੱਡਿਆ ਅਤੇ ਬਹੁਜਨ ਸਮਾਜ ਪਾਰਟੀ ਦੇ ਰਾਮ ਕਿਸ਼ਨ ਨੂੰ 5346 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ, ਜਿਨ੍ਹਾਂ ਨੂੰ ਕੁੱਲ 27321 ਵੋਟਾਂ ਪਈਆਂ।
2007
ਸਾਲ 2007 'ਚ ਅਕਾਲੀ ਦਲ ਨੇ ਕਾਂਗਰਸ ਨੂੰ ਇਸ ਸੀਟ 'ਤੇ ਮਾਤ ਦਿੱਤੀ। ਅਕਾਲੀ ਦਲ ਦੇ ਜਤਿੰਦਰ ਸਿੰਘ ਕਰੀਹਾ ਨੇ 46172 ਵੋਟਾਂ ਹਾਸਲ ਕਰਦੇ ਹੋਏ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਕਾਂਗਰਸ ਦੇ ਪ੍ਰਕਾਸ਼ ਸਿੰਘ ਨੂੰ 5815 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਪ੍ਰਕਾਸ਼ ਸਿੰਘ ਨੂੰ 40357 ਵੋਟਾਂ ਹਾਸਲ ਹੋਈਆਂ।
2012
ਸਾਲ 2012 'ਚ ਇਹ ਸੀਟ ਮੁੜ ਕਾਂਗਰਸ ਦੀ ਝੋਲੀ ਪਈ। ਕਾਂਗਰਸ ਦੀ ਗੁਰਇਕਬਾਲ ਕੌਰ ਨੇ 35910 ਵੋਟਾਂ ਹਾਸਲ ਕਰਕੇ ਇਸ ਸੀਟ 'ਤੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਅਕਾਲੀ ਦਲ ਦੇ ਸਤਿੰਦਰ ਕੌਰ ਕਰੀਹਾ ਨੂੰ 1759 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸਤਿੰਦਰ ਕੌਰ ਕਰੀਹਾ ਨੂੰ 34151 ਵੋਟਾਂ ਪਈਆਂ।
2017
ਸਾਲ 2017 'ਚ ਫਿਰ ਇਹ ਸੀਟ ਕਾਂਗਰਸ ਨੂੰ ਮਿਲੀ। ਕਾਂਗਰਸ ਦੇ ਅੰਗਦ ਸਿੰਘ ਨੇ 38197 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਜਰਨੈਲ ਸਿੰਘ ਵਾਹਿਦ ਨੂੰ ਹਰਾ ਦਿੱਤਾ, ਜਿਨ੍ਹਾਂ ਨੂੰ 34874 ਵੋਟਾਂ ਪਈਆਂ। ਇਹ ਵੀ ਦੱਸ ਦੇਈਏ ਕਿ ਸਾਲ 2017 'ਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਇਸ ਹਲਕੇ ਤੋਂ ਵੋਟਾਂ ਲੜੀਆਂ। ਇਸ ਦੌਰਾਨ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਨੂੰ 32341 ਵੋਟਾਂ ਹਾਸਲ ਹੋਈਆਂ।
ਇਸ ਵਾਰ ਇਸ ਸੀਟ 'ਤੇ ਕਾਂਗਰਸ ਵੱਲੋਂ ਸਤਬੀਰ ਸਿੰਘ ਸੈਣੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ 2017 ’ਚ ਕਾਂਗਰਸ ਵੱਲੋਂ ਚੋਣ ਜਿੱਤਣ ਵਾਲੇ ਅੰਗਦ ਸਿੰਘ ਦੀ ਪਤਨੀ ਭਾਜਪਾ 'ਚ ਸ਼ਾਮਲ ਹੋ ਗਈ ਸੀ, ਜਿਸ ਕਾਰਨ ਪਾਰਟੀ ਨੇ ਅੰਗਦ ਸਿੰਘ ਦੀ ਟਿਕਟ ਕੱਟ ਦਿੱਤੀ ਸੀ ਤੇ ਹੁਣ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਬਸਪਾ ਨੇ ਇਸ ਸੀਟ ਤੋਂ ਨਛੱਤਰ ਪਾਲ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੋਂ ਲਲਿਤ ਮੋਹਨ ਪਾਠਕ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਵੱਲੋਂ ਕੁਲਦੀਪ ਸਿੰਘ ਬਜੀਦਪੁਰ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਪੂਨਮ ਮਾਣਿਕ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ।
ਇਸ ਹਲਕੇ 'ਚ ਵੋਟਰਾਂ ਦੀ ਕੁੱਲ ਗਿਣਤੀ 177231 ਹੈ, ਜਿਨ੍ਹਾਂ 'ਚ 86466 ਪੁਰਸ਼, 90756 ਔਰਤਾਂ ਅਤੇ 9 ਥਰਡ ਜੈਂਡਰ ਹਨ।
ਵਿਧਾਨ ਸਭਾ ਚੋਣਾਂ : ਜਾਣੋ ਕੀ ਹੈ ਹਲਕਾ ਦਸੂਹਾ ਦਾ ਪਿਛਲੇ 25 ਸਾਲ ਦਾ ਇਤਿਹਾਸ
NEXT STORY