ਲੁਧਿਆਣਾ (ਬੇਰੀ)- ਡੇਢ ਮਹੀਨਾ ਪਹਿਲਾਂ ਰੱਖੇ ਨੇਪਾਲੀ ਨੌਕਰ ਨੇ ਕਿਤਾਬਾਂ ਦੀ ਦੁਕਾਨ ਦੇ ਮਾਲਕ ਦੇ ਘਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਨੇਪਾਲੀ ਨੌਕਰ ਨੇ ਪਰਿਵਾਰ ਦੇ ਖਾਣੇ ’ਚ ਨਸ਼ੀਲਾ ਪਦਾਰਥ ਪਾ ਦਿੱਤਾ, ਲੱਖਾਂ ਦੀ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਿਆ। ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਾ, ਜਦੋਂ ਪਰਿਵਾਰ ਨਾ ਉੱਠਿਆ। ਸੁਰੱਖਿਆ ਗਾਰਡ ਨੇ ਹੋਰ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਅਤੇ ਬੇਹੋਸ਼ ਹੋਏ ਮਾਲਕ ਅਤੇ ਉਸ ਦੇ ਪਰਿਵਾਰ ਨੂੰ ਡੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਸੀ. ਸੀ. ਟੀ. ਵੀ. ਦੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਗੁਰਮੰਤ ਸਿੰਘ ਕਿਤਾਬਾਂ ਦੀ ਦੁਕਾਨ ਦਾ ਮਾਲਕ ਹੈ। ਸੋਸਾਇਟੀ ਸਿਨੇਮਾ ਨੇੜੇ ਲਾਹੌਰ ਬੁੱਕ ਸ਼ਾਪ ਨਾਂ ਦੀ ਦੁਕਾਨ ਹੈ ਅਤੇ ਉਸ ਦਾ ਘਰ ਕਾਲਜ ਰੋਡ ’ਤੇ ਹੈ। ਉਸ ਨੇ ਕਰੀਬ ਡੇਢ ਮਹੀਨਾ ਪਹਿਲਾਂ ਘਰ ਦਾ ਕੰਮ ਕਰਨ ਲਈ ਇਕ ਨੇਪਾਲੀ ਨੌਕਰ ਰੱਖਿਆ ਸੀ। ਰੋਜ਼ ਦੀ ਤਰ੍ਹਾਂ ਨੌਕਰ ਨੇ ਬੁੱਧਵਾਰ ਰਾਤ ਨੂੰ ਖਾਣਾ ਤਿਆਰ ਕਰ ਕੇ ਪਰਿਵਾਰ ਨੂੰ ਦਿੱਤਾ। ਉਨ੍ਹਾਂ ਨੂੰ ਕੀ ਪਤਾ ਸੀ ਕਿ ਨੌਕਰ ਦੇ ਮਨ ’ਚ ਕੀ ਚੱਲ ਰਿਹਾ ਹੈ? ਉਸ ਨੇ ਖਾਣਾ ਵੀ ਖਾਧਾ ਸੀ।
ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਲਿਆਂਦਾ ਗਿਆ ਪੰਜਾਬ, 25 ਮਾਰਚ ਤਕ ਮਿਲਿਆ ਪੁਲਸ ਰਿਮਾਂਡ
ਖਾਣਾ ਖਾਣ ਤੋਂ ਬਾਅਦ ਪਰਿਵਾਰ ਵਾਲੇ ਬੇਹੋਸ਼ ਹੋ ਗਏ ਅਤੇ ਜਦੋਂ ਸਾਰੇ ਸੌਂ ਗਏ ਤਾਂ ਉਹ ਬੇਹੋਸ਼ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਨਹੀਂ ਪਤਾ ਕਿ ਕੀ ਹੋਇਆ? ਮੁਲਜ਼ਮ ਨੇਪਾਲੀ ਨੌਕਰ ਰਾਤੋ-ਰਾਤ ਘਰੋਂ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਿਆ ਸੀ। ਵੀਰਵਾਰ ਸਵੇਰੇ ਜਦੋਂ ਪਰਿਵਾਰ ਨਹੀਂ ਉੱਠਿਆ ਤਾਂ ਸੁਰੱਖਿਆ ਗਾਰਡ ਨੇ ਅੰਦਰ ਜਾ ਕੇ ਦੇਖਿਆ ਤਾਂ ਸਾਰੇ ਸੁੱਤੇ ਪਏ ਸਨ। ਜਦੋਂ ਉਸ ਨੇ ਸਾਰਿਆਂ ਨੂੰ ਜਗਾਇਆ ਤਾਂ ਉਹ ਬੇਹੋਸ਼ੀ ਦੀ ਹਾਲਤ ’ਚ ਸਨ। ਉਸ ਨੇ ਤੁਰੰਤ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ।
ਦੂਜੇ ਪਾਸੇ ਸਬ-ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਗੁਰਮੰਤ ਸਿੰਘ ਅਤੇ ਉਸ ਦੇ ਪਰਿਵਾਰ ਦੀ ਸਿਹਤ ’ਚ ਕਾਫੀ ਸੁਧਾਰ ਹੋਇਆ ਹੈ। ਉਸ ਦਾ ਬਿਆਨ ਲੈਣਾ ਬਾਕੀ ਹੈ। ਬਿਆਨਾਂ ਤੋਂ ਪਤਾ ਲੱਗੇਗਾ ਕਿ ਕਿੰਨੀ ਨਕਦੀ ਅਤੇ ਸੋਨਾ ਗਾਇਬ ਹੋਇਆ ਹੈ। ਫਿਲਹਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁੱਟ ਦਾ ਵਿਰੋਧ ਕਰਨ 'ਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਨੌਜਵਾਨ ਗੰਭੀਰ ਜ਼ਖ਼ਮੀ
NEXT STORY