ਚੰਡੀਗੜ੍ਹ : ਪੰਜਾਬ ਸਰਕਾਰ ਨੇ ਦਿਨਕਰ ਗੁਪਤਾ ਦੇ ਨਾਂ 'ਤੇ ਮੋਹਰ ਲਗਾਉਂਦੇ ਹੋਏ ਉਨ੍ਹਾਂ ਨੂੰ ਪੰਜਾਬ ਦੇ ਨਵੇਂ਼ਡੀ. ਜੀ. ਪੀ. ਦੇ ਰੂਪ 'ਚ ਨਿਯੁਕਤ ਕਰ ਦਿੱਤਾ ਹੈ। ਦੱਸ ਦਈਏ ਕਿ ਯੂ. ਪੀ. ਐੱਸ. ਸੀ. ਵਲੋਂ ਭੇਜੇ ਗਏ ਪੈਨਲ 'ਚ ਸਭ ਤੋਂ ਸੀਨੀਅਰ ਦਿਨਕਰ ਗੁਪਤਾ ਹਨ। ਦਿਨਕਰ ਗੁਪਤਾ 1987 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਵੀ ਹਨ। ਦਿਨਕਰ ਗੁਪਤਾ ਨੇ 8 ਸਾਲ ਤੱਕ ਪੰਜਾਬ ਵਫਦ ਦੀਆਂ ਸੇਵਾਵਾਂ ਵੀ ਨਿਭਾਈਆਂ ਹਨ। ਗੁਪਤਾ ਇਸ ਸਮੇਂ ਇੰਟੈਲੀਜੈਂਸ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਦੱਸਣਯੋਗ ਹੈ ਕਿ ਅੱਤਵਾਦ ਦੌਰਾਨ ਦਿਨਕਰ ਗੁਪਤਾ ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ 'ਚ ਐੱਸ. ਐੱਸ. ਪੀ. ਵੀ ਰਹਿ ਚੁੱਕੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਨਕਰ ਗੁਪਤਾ ਨੂੰ ਪੰਜਾਬ ਪੁਲਸ ਦਾ ਮੁਖੀ ਐਲਾਨ ਦਿੱਤਾ ਹੈ, ਉਹ ਡੀ. ਜੀ. ਪੀ. ਸੁਰੇਸ਼ ਅਰੋੜਾ ਦੀ ਥਾਂ ਲੈਣਗੇ। ਦੱਸ ਦਈਏ ਕਿ ਯੂ. ਪੀ. ਐੱਸ. ਸੀ. (ਕੇਂਦਰੀ ਲੋਕ ਸੇਵਾ ਕਮਿਸ਼ਨ) ਵਲੋਂ ਪੰਜਾਬ ਪੁਲਸ ਦੇ ਮੁਖੀ ਸਾਮੰਤ ਗੋਇਲ, ਮੁਹੰਮਦ ਮੁਸਤਫ਼ਾ ਅਤੇ ਦਿਨਕਰ ਗੁਪਤਾ ਦੇ ਨਾਂ ਭੇਜੇ ਗਏ ਸਨ। ਇਨ੍ਹਾਂ 'ਚੋਂ ਸਭ ਤੋਂ ਸੀਨੀਅਰ ਦਿਨਕਰ ਗੁਪਤਾ 1987 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਨੂੰ ਚੁਣਿਆ ਗਿਆ ਹੈ।
'ਪੰਜਾਬ ਕੇਸਰੀ ਗਰੁੱਪ' ਨੇ ਸਭ ਤੋਂ ਪਹਿਲਾਂ ਦਿਨਕਰ ਦੇ ਡੀ. ਜੀ. ਪੀ. ਬਣਨ ਦੀ ਕਹੀ ਸੀ ਗੱਲ
'ਪੰਜਾਬ ਕੇਸਰੀ ਗਰੁੱਪ' ਨੇ ਸਭ ਤੋਂ ਪਹਿਲਾਂ ਦਿਨਕਰ ਗੁਪਤਾ ਨੂੰ ਪੰਜਾਬ ਦਾ ਡੀ. ਜੀ. ਪੀ. ਬਣਾਏ ਜਾਣ ਸਬੰਧੀ ਖੁਲਾਸਾ ਕੀਤਾ ਸੀ। ਇਸ ਸਬੰਧੀ ਖਬਰ 'ਚ ਕਿਹਾ ਗਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਸੰਦ ਦਿਨਕਰ ਗੁਪਤਾ ਹਨ, ਇਸ ਲਈ ਸੂਬੇ ਦੇ ਡੀ. ਜੀ. ਪੀ. ਦੀ ਕਮਾਂਡ ਉਨ੍ਹਾਂ ਦੇ ਹੱਥਾਂ 'ਚ ਹੀ ਆਏਗੀ। ਭਾਵੇਂ ਉਨ੍ਹਾਂ ਦੀ ਨਿਯੁਕਤੀ ਬਾਰੇ ਹਸਤਾਖਰ ਕੈਪਟਨ ਨੇ ਵੀਰਵਾਰ ਹੀ ਕੀਤੇ ਹਨ ਪਰ ਉਨ੍ਹਾਂ ਬੁੱਧਵਾਰ ਹੀ ਆਪਣਾ ਮਨ ਗੁਪਤਾ ਦੇ ਹੱਕ 'ਚ ਬਣਾ ਲਿਆ ਸੀ।
ਪਟਿਆਲਾ : ਧਰਨਾ ਦੇ ਰਹੀਆਂ ਨਰਸਾਂ 'ਚੋਂ ਇਕ ਦੀ ਸਿਹਤ ਵਿਗੜੀ, ਹਸਪਤਾਲ ਭਰਤੀ
NEXT STORY