ਚੰਡੀਗੜ੍ਹ (ਸੁਸ਼ੀਲ) - ਲੜਕੀ ਨਾਲ ਗੈਂਗਰੇਪ ਕਰਨ ਵਾਲੇ ਫਰਾਰ ਆਟੋ ਚਾਲਕ ਤੇ ਉਸਦੇ ਦੋ ਸਾਥੀਆਂ 'ਤੇ ਇਨਾਮ ਰੱਖਣ ਤੋਂ ਬਾਅਦ ਵੀ ਚੰਡੀਗੜ੍ਹ ਪੁਲਸ ਨੂੰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ। ਚੰਡੀਗੜ੍ਹ ਪੁਲਸ ਦੇ ਐੱਸ. ਐੱਸ. ਪੀ. ਨੇ ਫਰਾਰ ਆਟੋ ਚਾਲਕ ਅਤੇ ਉਸਦੇ ਦੋ ਸਾਥੀਆਂ ਨੂੰ ਫੜਨ ਲਈ ਬੀਟ ਜਵਾਨਾਂ ਦੇ ਹੱਥਾਂ 'ਚ ਮੁਲਜ਼ਮਾਂ ਦੀਆਂ ਫੋਟੋਆਂ ਵਾਲੇ ਪੋਸਟਰ ਫੜਾ ਦਿੱਤੇ। ਉਨ੍ਹਾਂ ਨੇ ਬੁੱਧਵਾਰ ਨੂੰ ਸੈਕਟਰ-29 ਸਥਿਤ ਟ੍ਰੈਫਿਕ ਪੁਲਸ ਲਾਈਨ 'ਚ ਚੰਡੀਗੜ੍ਹ ਪੁਲਸ ਦੇ ਸਾਰੇ ਬੀਟ ਸਟਾਫ ਨੂੰ ਬੁਲਾਇਆ ਸੀ।
ਉਨ੍ਹਾਂ ਕਿਹਾ ਕਿ ਜੋ ਵੀ ਬੀਟ ਸਟਾਫ ਗੈਂਗਰੇਪ ਕਰਨ ਵਾਲੇ ਫਰਾਰ ਮੁਲਜ਼ਮਾਂ ਦਾ ਸੁਰਾਗ ਲਗਾਏਗਾ, ਉਨ੍ਹਾਂ ਨੂੰ ਇਨਾਮ ਦੇ ਨਾਲ ਤਰੱਕੀ ਵੀ ਦਿੱਤੀ ਜਾਏਗੀ। ਉਨ੍ਹਾਂ ਨੇ ਸਾਰੇ ਬੀਟ ਜਵਾਨਾਂ ਨੂੰ ਆਪੋ-ਆਪਣੇ ਇਲਾਕਿਆਂ 'ਚ ਲੋਕਾਂ ਨੂੰ ਮੁਲਜ਼ਮਾਂ ਦੀ ਫੋਟੋ ਦਿਖਾਉਣ ਲਈ ਕਿਹਾ ਹੈ, ਤਾਂ ਜੋ ਉਨ੍ਹਾਂ ਦਾ ਕੋਈ ਨਾ ਕੋਈ ਸੁਰਾਗ ਲਗ ਸਕੇ।
ਸੈਕਟਰ-29 ਸਥਿਤ ਟ੍ਰੈਫਿਕ ਪੁਲਸ ਲਾਈਨ 'ਚ ਹੋਈ ਬੈਠਕ 'ਚ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਸਮੇਤ ਸਾਰੇ ਡੀ. ਐੱਸ. ਪੀ. ਮੌਜੂਦ ਸਨ। ਬੀਟ ਜਵਾਨਾਂ ਨੂੰ ਦਿੱਤੇ ਗਏ ਪੋਸਟਰਾਂ 'ਚ ਡੀ. ਐੱਸ. ਪੀ. ਸਾਊਥ ਦਾ ਮੋਬਾਇਲ ਨੰਬਰ 97795-80995 ਤੇ ਸੈਕਟਰ-36 ਥਾਣਾ ਮੁਖੀ ਦਾ ਮੋਬਾਇਲ ਨੰਬਰ 97795-80936 ਦਿੱਤਾ ਗਿਆ ਹੈ। ਇਸਦੇ ਇਲਾਵਾ ਪੋਸਟਰ 'ਤੇ ਪੁਲਸ ਕੰਟ੍ਰੋਲ ਰੂਮ ਦੇ ਨੰਬਰ ਦਿੱਤੇ ਗਏ ਹਨ, ਜਿਨ੍ਹਾਂ 'ਤੇ ਆਮ ਲੋਕ ਸੰਪਰਕ ਕਰ ਸਕਦੇ ਹਨ।
ਮੁਲਜ਼ਮਾਂ ਦੀ ਭਾਲ 'ਚ 6 ਟੀਮਾਂ ਯੂ. ਪੀ. ਰਵਾਨਾ
ਗੈਂਗਰੇਪ ਕਰਨ ਵਾਲੇ ਮੁਲਜ਼ਮ ਯੂ. ਪੀ. ਦੀ ਭਾਸ਼ਾ ਬੋਲ ਰਹੇ ਸਨ, ਇਸ ਲਈ ਚੰਡੀਗੜ੍ਹ ਪੁਲਸ ਦੀਆਂ 6 ਟੀਮਾਂ ਯੂ. ਪੀ. ਨੂੰ ਰਵਾਨਾ ਹੋ ਗਈਆਂ ਹਨ। ਪੁਲਸ ਟੀਮਾਂ ਯੂ. ਪੀ. ਦੇ ਵੱਖ-ਵੱਖ ਜ਼ਿਲਿਆਂ 'ਚ ਪੋਸਟਰ ਲਾਉਣਗੀਆਂ ਤੇ ਮੁਲਜ਼ਮਾਂ ਦੀ ਭਾਲ ਕਰਨਗੀਆਂ। ਪੁਲਸ ਨੂੰ ਸ਼ੱਕ ਹੈ ਕਿ ਗੈਂਗਰੇਪ ਕਰਨ ਵਾਲੇ ਯੂ. ਪੀ. ਦੇ ਹੀ ਰਹਿਣ ਵਾਲੇ ਹਨ।
ਇਹ ਸੀ ਮਾਮਲਾ
ਮੋਹਾਲੀ ਵਾਸੀ ਲੜਕੀ 17 ਨਵੰਬਰ ਨੂੰ ਸੈਕਟਰ-37 'ਚ ਟਾਈਪਿੰਗ ਦੀ ਕਲਾਸ ਲਾ ਕੇ ਆਟੋ 'ਚ ਮੋਹਾਲੀ ਜਾ ਰਹੀ ਸੀ ਕਿ ਸੈਕਟਰ-53 ਦੇ ਜੰਗਲ ਨੇੜੇ ਆਟੋ ਚਾਲਕ ਤੇ ਉਸਦੇ ਦੋ ਸਾਥੀਆਂ ਨੇ ਲੜਕੀ ਨਾਲ ਗੈਂਗਰੇਪ ਕੀਤਾ ਤੇ ਫਰਾਰ ਹੋ ਗਏ। ਲੜਕੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਸੈਕਟਰ-36 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕਰਨ ਮਗਰੋਂ ਆਟੋ ਚਾਲਕ ਤੇ ਉਸਦੇ ਦੋ ਸਾਥੀਆਂ 'ਤੇ ਗੈਂਗਰੇਪ ਦਾ ਮਾਮਲਾ ਦਰਜ ਕਰਵਾਇਆ ਸੀ। ਪੁਲਸ ਨੇ ਸੈਕਟਰ-42 ਦੇ ਪੈਟਰੋਲ ਪੰਪ ਤੋਂ ਗੈਂਗਰੇਪ ਕਰਨ ਵਾਲੇ ਤਿੰਨਾਂ ਮੁਲਜ਼ਮਾਂ ਦੀ ਸੀ. ਸੀ. ਟੀ. ਵੀ. ਫੁਟੇਜ ਹਾਸਲ ਕੀਤੀ ਸੀ, ਜਿਨ੍ਹਾਂ 'ਚ ਤਿੰਨਾਂ ਮੁਲਜ਼ਮਾਂ ਦੀ ਫੋਟੋ ਸਾਫ ਦਿਖਾਈ ਦੇ ਰਹੀ ਸੀ। ਇਸਦੇ ਬਾਅਦ ਚੰਡੀਗੜ੍ਹ ਪੁਲਸ ਨੇ ਉਨ੍ਹਾਂ ਦਾ ਸੁਰਾਗ ਲਾਉਣ ਲਈ ਸ਼ਹਿਰ ਦੇ ਆਟੋ ਚਾਲਕਾਂ ਤੋਂ ਪੁੱਛਗਿੱਛ ਕੀਤੀ ਸੀ।
ਬੇਟੀ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ 4 ਸਾਲਾਂ ਬਾਅਦ ਦਰਜ ਕੀਤੀ ਐੱਫ. ਆਈ. ਆਰ.
NEXT STORY