ਡੇਰਾਬੱਸੀ (ਅਨਿਲ) : ਡੇਰਾਬੱਸੀ ਦੇ ਇੰਡਸ ਹਸਪਤਾਲ ’ਚ ਕਿਡਨੀ ਟਰਾਂਸਪਲਾਂਟ ਕਾਂਡ ਦੇ ਮਾਮਲੇ ’ਚ ਪੁਲਸ ਨੇ ਹਸਪਤਾਲ ਦੇ ਕੋਆਰਡੀਨੇਟਰਾਂ ਅਭਿਸ਼ੇਕ ਅਤੇ ਯੂ. ਪੀ. ਦੇ ਰਾਜ ਨਾਰਾਇਣ ਨੂੰ ਗ੍ਰਿਫ਼ਤਾਰ ਕਰ ਕੇ ਅਹਿਮ ਜਾਣਕਾਰੀ ਹਾਸਲ ਕੀਤੀ ਹੈ। ਪੁਲਸ ਮੁਤਾਬਕ ਅਭਿਸ਼ੇਕ ਦੀ ਭੂਮਿਕਾ ਸ਼ੱਕੀ ਹੈ। ਇਸ ਤੋਂ ਅਹਿਮ ਸੁਰਾਗ ਵੀ ਮਿਲੇ ਹਨ, ਜਿਸ ਵਿਚ ਫਰਜ਼ੀ ਡੋਨਰ ਕਪਿਲ ਸਿਰਸਾ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਪੁਲਸ ਮੁਤਾਬਕ ਕਪਿਲ ਇਨ੍ਹਾਂ ਦੇ ਸੰਪਰਕ ’ਚ ਕਿਵੇਂ ਆਇਆ ਅਤੇ ਇਸ ’ਚ ਕਿਸ ਦੀ ਭੂਮਿਕਾ ਹੈ, ਇਹ ਸਭ ਜਾਂਚ ਦਾ ਵਿਸ਼ਾ ਹੈ। ਮੁੱਖ ਦੋਸ਼ੀ ਅਭਿਸ਼ੇਕ ਕੁਮਾਰ ਦਾ ਕਿਰਦਾਰ ਸ਼ੁਰੂ ਤੋਂ ਹੀ ਸ਼ੱਕੀ ਰਿਹਾ ਹੈ।
ਇਹ ਵੀ ਪੜ੍ਹੋ : ਇੰਸਟਾਗ੍ਰਾਮ 'ਤੇ ਅਸ਼ਲੀਲ ਤਸਵੀਰਾਂ ਪਾ ਕੇ ਸ਼ੁਰੂ ਹੁੰਦੀ ਸੀ ਗੰਦੀ ਖੇਡ, ਇੰਝ ਖੁੱਲ੍ਹਿਆ ਜਸਨੀਤ ਕੌਰ ਦਾ ਭੇਤ
ਅਭਿਸ਼ੇਕ ਮਕਾਨ ਨੰਬਰ 523, ਬਿਜੌਲੀ ਜ਼ਿਲ੍ਹਾ ਆਗਰਾ ਦਾ ਰਹਿਣ ਵਾਲਾ ਹੈ। ਉਸ ਦਾ ਦੂਜਾ ਸਾਥੀ ਰਾਜ ਨਾਰਾਇਣ ਵੀ ਆਗਰਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। 28 ਸਾਲਾ ਅਭਿਸ਼ੇਕ ਨੇ 2021 ਵਿਚ ਰੇਨਲ ਟ੍ਰਾਂਸਪਲਾਂਟੇਸਨ ਕੋਆਰਡੀਨੇਟਰ (ਆਰ. ਟੀ. ਸੀ.) ਦੇ ਰੂਪ ਵਿਚ ਇੰਡਸ ਹਸਪਤਾਲ ਵਿਚ ਦਾਖ਼ਲਾ ਲਿਆ। ਇਸ ਤੋਂ ਪਹਿਲਾਂ ਉਹ ਪੰਚਕੂਲਾ ਦੇ ਐਲਕੈਮਿਸਟ ਹਸਪਤਾਲ ਵਿਚ ਸੀ, ਜਿੱਥੋਂ ਉਸ ਨੂੰ ਬਾਹਰ ਕੱਢਿਆ ਗਿਆ ਸੀ। ਅਭਿਸ਼ੇਕ ਦੀ ਹਸਪਤਾਲ ਵਿਚ ਤਨਖ਼ਾਹ 45,000 ਰੁਪਏ ਮਹੀਨਾ ਸੀ ਪਰ ਇਕ ਸਾਲ ਤੋਂ ਉਹ ਮਹਿੰਗੇ ਸ਼ੌਕ ਪਾਲਣ ਲੱਗ ਪਿਆ ਸੀ।
ਇਹ ਵੀ ਪੜ੍ਹੋ : ਹੁਣ ਇੰਟਰਨੈੱਟ ਦੇ ਰਸਤੇ ਅੰਮ੍ਰਿਤਪਾਲ ਦੀ ਹੋ ਰਹੀ ਭਾਲ, ਸਾਹਮਣੇ ਆਈ ਇਹ ਗੱਲ
ਇੰਡਸ ਇੰਟਰਨੈਸ਼ਨਲ ਹਸਪਤਾਲ ’ਚ ਗੁਰਦਾ ਟਰਾਂਸਪਲਾਂਟ ਧੋਖਾਦੇਹੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਮੋਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਜਾਂਚ ਸੌਂਪ ਦਿੱਤੀ ਹੈ। ਡੇਰਾਬੱਸੀ ਦੇ ਏ. ਐੱਸ. ਪੀ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਹਿਮ ਸੁਰਾਗ ਮਿਲੇ ਹਨ, ਬਹੁਤ ਜਲਦੀ ਮੁੱਖ ਸਾਜ਼ਿਸ਼ਕਰਤਾ ਪੁਲਸ ਦੀ ਪਕੜ ਵਿਚ ਹੋਣਗੇ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ, ਹੋ ਸਕਦੀ ਹੈ ਸੀ. ਬੀ. ਆਈ. ਜਾਂਚ
ਇਸ ਦੌਰਾਨ ਇੰਡਸ ਹਸਪਤਾਲ ’ਚ ਸਤੀਸ਼ ਤਾਇਲ ਨਾਂ ਦੇ ਵਿਅਕਤੀ ਦੇ ਗੁਰਦਾ ਟਰਾਂਸਪਲਾਂਟ ਦਾ ਮਾਮਲਾ ਵੀ ਪੁਲਸ ਜਾਂਚ ਦਾ ਹਿੱਸਾ ਬਣ ਗਿਆ ਹੈ। ਉਧਰ, ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਕੇਸ ਦਾ ਆਪ੍ਰੇਸ਼ਨ ਹੀ ਨਹੀਂ ਹੋਇਆ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ ਦੀ ਪੰਚਾਇਤ ਮੁਅੱਤਲ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਸਤੀਸ਼ ਦੇ ਮਾਮਲੇ ਦੇ ਨਾਲ ਹੀ ਪੁਲਸ ਇਕ ਹੋਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਹ ਮਾਮਲਾ ਹਰਿਆਣਾ ਦੇ ਹੀ ਕ੍ਰਿਸ਼ਨਾ ਮੋਂਗਾ ਦਾ ਹੈ। ਮੋਂਗਾ ਨੂੰ ਪਹਿਲਾਂ ਉਸ ਦੇ ਪੁੱਤਰ ਅਤੇ ਬਾਅਦ ਵਿਚ ਉਸ ਦੇ ਭਰਾ ਵਲੋਂ ਖ਼ੂਨ ਦੇ ਰਿਸ਼ਤੇ ਵਿਚ ਇਕ ਗੁਰਦਾ ਦਾਨ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਸਬੰਧੀ ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਪੁੱਤਰ ਅਤੇ ਭਰਾ ਅਨਫਿੱਟ ਹੋਣ ਕਾਰਨ ਉਨ੍ਹਾਂ ਦੀ ਕਿਡਨੀ ਨਹੀਂ ਲਈ ਜਾ ਸਕੀ। ਦੋਵਾਂ ਦਾਨੀਆਂ ਨੂੰ ਮੈਡੀਕਲ ਆਧਾਰ ’ਤੇ ਅਯੋਗ ਮੰਨਦਿਆਂ ਕੇਸ ਨੂੰ ਰੱਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਜੇਲ੍ਹ ’ਚ ਵੀ ਰਹੇ 60 ਰੁਪਏ ਦਿਹਾੜੀ ਦੇ ਹੱਕਦਾਰ
ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੀਂਹ ਕਾਰਨ ਤਬਾਹ ਹੋਈਆਂ ਫ਼ਸਲਾਂ ਲਈ ਸੁਖਬੀਰ ਬਾਦਲ ਵਲੋਂ ਪੰਜਾਬ ਸਰਕਾਰ ਵਲੋਂ ਮੁਆਵਜ਼ੇ ਦੀ ਮੰਗ
NEXT STORY