ਲੁਧਿਆਣਾ (ਰਾਜ) : ਥਾਣਾ ਡਵੀਜ਼ਨ ਨੰ. 5 ਦੇ ਏਰੀਆ ਵਿਚ ਇਕ ਵਿਆਹੁਤਾ ਨੇ ਆਪਣੇ ਪਤੀ ਨੂੰ ਕਿਸੇ ਦੂਜੀ ਜਨਾਨੀ ਨਾਲ ਹੋਟਲ ਵਿਚ ਰੰਗੇ ਹੱਥੀਂ ਫੜ ਲਿਆ, ਜਿਸ ਤੋਂ ਬਾਅਦ ਦੋਵੇਂ ਪਰਿਵਾਰ ਦੇ ਲੋਕ ਹੋਟਲ ’ਚ ਇਕੱਠੇ ਹੋ ਗਏ ਅਤੇ ਹੋਟਲ ਦੇ ਬਾਹਰ ਖੂਬ ਹੰਗਾਮਾ ਹੋਇਆ। ਇਸ ਤੋਂ ਬਾਅਦ ਵਿਆਹੁਤਾ ਨੇ ਆਪਣੇ ਪਤੀ ਖ਼ਿਲਾਫ਼ ਥਾਣੇ ਵਿਚ ਸ਼ਿਕਾਇਤ ਦੇ ਦਿੱਤੀ।
ਇਹ ਵੀ ਪੜ੍ਹੋ : ਤਰਨਤਾਰਨ ਨੇੜੇ ਵਾਪਰਿਆ ਵੱਡਾ ਹਾਦਸਾ, ਕੁੱਝ ਦਿਨ ਪਹਿਲਾਂ ਵਿਆਹੀ ਕੁੜੀ ਸਣੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਵਿਆਹੁਤਾ ਦਾ ਕਹਿਣਾ ਹੈ ਕਿ ਉਸ ਦੇ ਵਿਆਹ ਨੂੰ ਅਜੇ ਮਹਿਜ਼ 2 ਸਾਲ ਹੋਏ ਹਨ ਪਰ ਉਸ ਦੇ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਸਬੰਧ ਹਨ। 31 ਦਸੰਬਰ ਨੂੰ ਦੁਪਹਿਰ ਨੂੰ ਉਸ ਦਾ ਪਤੀ ਘਰੋਂ ਨਿਕਲ ਗਿਆ ਸੀ। ਉਹ ਇਕ ਜਨਾਨੀ ਨਾਲ ਹੋਟਲ ਵਿਚ ਗਿਆ ਸੀ ਪਰ ਉਸ ਨੂੰ ਜਾਂਦੇ ਹੋਏ ਉਸ ਦੇ ਪਿਤਾ ਅਤੇ ਭਰਾ ਨੇ ਦੇਖ ਲਿਆ, ਜਿਸ ਤੋਂ ਬਾਅਦ ਉਹ ਵੀ ਮੌਕੇ ’ਤੇ ਪੁੱਜ ਗਈ ਅਤੇ ਦੋਵਾਂ ਨੂੰ ਰੰਗੇ ਹੱਥੀਂ ਫੜ ਲਿਆ। ਔਰਤ ਦਾ ਕਹਿਣਾ ਹੈ ਕਿ ਉਸ ਦਾ ਪਤੀ ਪਿਛਲੇ ਕਈ ਮਹੀਨਿਆਂ ਤੋਂ ਉਕਤ ਜਨਾਨੀ ਨੂੰ ਲੁਕ-ਛਿੱਪ ਕੇ ਮਿਲ ਰਿਹਾ ਸੀ ਪਰ ਉਹ ਫੜਿਆ ਪਹਿਲੀ ਵਾਰ ਗਿਆ ਹੈ।
ਇਹ ਵੀ ਪੜ੍ਹੋ : ਦਿਲ ਕੰਬਾਊ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ, ਭਿਆਨਕ ਮੰਜ਼ਰ ਦੇਖਣ ਤੋਂ ਬਾਅਦ ਇਕ ਵਿਅਕਤੀ ਨੇ ਤੋੜਿਆ ਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੰਜਾਬ 'ਚ 14 ਲੱਖ ਬੱਚਿਆਂ ਨੂੰ 'ਕੋਰੋਨਾ ਟੀਕੇ' ਲੱਗਣੇ ਸ਼ੁਰੂ, ਮਾਪਿਆਂ 'ਚ ਭਾਰੀ ਉਤਸ਼ਾਹ
NEXT STORY