ਨਵੀਂ ਦਿੱਲੀ : ਨੈਸ਼ਨਲ ਗ੍ਰੀਨ ਟ੍ਰਿਬੀਊਨਲ ਨੇ ਅੱਜ ਨਾਈਲੋਨ ਅਤੇ ਇਸ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਸਿੰਥੈਟਿਕ ਪਦਾਰਥ ਨਾਲ ਬਣੀ ਡੋਰ ਉਤੇ ਪਾਬੰਧੀ ਲਗਾ ਦਿੱਤੀ ਹੈ, ਜਿਸਦਾ ਕਿ ਕੈਮੀਕਲ ਦੇ ਨਾਲ ਵਿਘਟਨ ਸੰਭਵ ਨਹੀਂ ਹੈ। ਗ੍ਰੀਨ ਟ੍ਰਿਬੀਊਨਲ ਨੇ ਇਸ ਪਸ਼ੂਆਂ,ਪੰਛੀਆਂ ਅਤੇ ਇਨਸਾਨਾਂ ਲਈ ਜਾਨ ਖਤਰਾ ਦਾ ਕਾਰਨ ਦੱਸਿਆ। ਨੈਸ਼ਨਲ ਗ੍ਰੀਨ ਟ੍ਰਿਬੀਊਨਲ ਦੇ ਚੀਫ ਜਸਟਿਸ ਸਵਤੰਤਰ ਕੁਮਾਰ ਦੀ ਅਗਵਾਈ ਵਾਲੀ ਪੀਠ ਦੇ ਸਾਰੇ ਸੂਬਿਆਂ ਨੂੰ ਪਤੰਗ ਉਡਾਉਣ ਸਮੇਂ ਇਸਤੇਮਾਲ ਕੀਤੇ ਜਾਣ ਵਾਲੀ ਸਿੰਥੈਟਿਕ ਡੋਰ ਦੇ ਨਿਰਮਾਣ ਕਰਨ, ਵੇਚਣ, ਸਟੋਰ ਕਰਨ, ਖਰੀਦਣ ਅਤੇ ਇਸਤੇਮਾਲ ਕਰਨ ਉੱਤੇ ਰੋਕ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਗ੍ਰੀਨ ਟ੍ਰਿਬੀਊਨਲ ਨੇ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਧੀ ਨਾਇਲੋਨ, ਚੀਨੀ ਅਤੇ ਸੀਸਾਯੁਕਤ ਸੂਤੀ ਡੋਰ ਉਤੇ ਵੀ ਲਾਗੂ ਹੋਵੇਗਾ।
ਪੀਠ ਨੇ ਕਿਹਾ ਹੈ ਕਿ ਪਤੰਗ ਉਡਾਉਣ ਦੇ ਲਈ ਇਸਤੇਮਾਲ ਕੀਤੇ ਜਾਨ ਵਾਲੇ ਨਾਇਲੋਨ ਅਤੇ ਹੋਰ ਸਿੰਥੈਟਿਕ ਪਦਾਰਥਾਂ ਜਾਂ ਸਿੰਥੈਟਿਕ ਪਦਾਰਥਾਂ ਦੀ ਪਰਤ ਵਾਲੇ,ਜਿਨ੍ਹਾਂ ਦਾ ਜੈਵਿਕ ਤਰੀਕੇ ਨਾਲ ਰਸਾਇਣਿਕ ਵਿਘਟਨ ਕਰਨਾ ਸੰਭਵ ਨਹੀਂ ਹੈ ਤਾਂ ਇਸ ਤਰ੍ਹਾਂ ਦੀ ਡੋਰ ਜਾਂ ਮਾਝਾ ਜਾਂ ਧਾਗਾ ਉਤੇ ਪੂਰਣ ਤੌਰ ਤੇ ਪਾਬੰਧੀ ਹੈ। ਅਪੀਲ ਕਰਨ ਵਾਲਿਆਂ ਨੇ ਦਲੀਲ ਦਿੱਤੀ ਹੈ ਕਿ ਡੋਰ ਇਨਸਾਨਾਂ ਅਤੇ ਪਸ਼ੂਆਂ ਦੇ ਜੀਵਨ ਦੇ ਲਈ ਖਤਰਨਾਕ ਹੈ ਕਿਉਂਕਿ ਹਰ ਸਾਲ ਇਸ ਕਾਰਨ ਵੱਡੀ ਸੰਖਿਆ ਵਿਚ ਲੋਕਾਂ ਦੀ ਜਾਨ ਚਲੀ ਜਾਂਦੀ ਹੈ।
ਵਕੀਲ ਕਰਨਪਾਲ ਸਿੰਘ ਦੇ ਭਰਾ-ਭੈਣ 'ਤੇ ਹੋਏ ਹਮਲੇ ਨੂੰ ਲੈ ਕੇ ਵਕੀਲਾਂ ਨੇ ਰੱਖਿਆ 'ਨੋ ਵਰਕ ਡੇਅ'
NEXT STORY