ਗੜ੍ਹਸ਼ੰਕਰ (ਵੈੱਬ ਡੈਸਕ)— ਗੜ੍ਹਸ਼ੰਕਰ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਮੈਦਾਨ ’ਚ ਉਤਰੀ ਨਿਮਿਸ਼ਾ ਮਹਿਤਾ ਨੂੰ ਹਲਕੇ ਦੀ ਇਕਲੌਤੀ ਮਹਿਲਾ ਉਮੀਦਵਾਰ ਹੋਣ ਕਾਰਨ ਮਹਿਲਾ ਵੋਟਰਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਪਿੰਡਾਂ ਦੇ ਦੌਰਿਆਂ ਦੌਰਾਨ ਔਰਤਾਂ ਵਿਚ ਉਨ੍ਹਾਂ ਪ੍ਰਤੀ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਇਸ ਦਾ ਕਾਰਨ ਉਨ੍ਹਾਂ ਨੂੰ ਵੱਲੋਂ ਪਿਛਲੇ 5 ਸਾਲਾ ’ਚ ਹਲਕੇ ਦੀਆਂ ਔਰਤਾਂ ਲਈ ਜ਼ਰੂਰਤ ਵੇਲੇ ਕੀਤੇ ਗਏ ਕੰਮ ਵੀ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਮੁੜ ਚੋਣ ਮੈਦਾਨ ’ਚ ਉਤਰਨਗੇ ਪ੍ਰਕਾਸ਼ ਸਿੰਘ ਬਾਦਲ, ਇਸ ਹਲਕੇ ਤੋਂ ਲੜਨਗੇ ਚੋਣ
ਆਪਣੀ ਚੋਣ ਮੁਹਿੰਮ ਦੌਰਾਨ ਨਿਮਿਸ਼ਾ ਮਹਿਤਾ ਨੇ ਪਿੰਡ ਪਦਰਾਣਾ ਦਾ ਦੌਰਾ ਕੀਤਾ ਅਤੇ ਸੈਲਾ ਮੰਡਲ ਦੇ ਭਾਜਪਾ ਪ੍ਰਧਾਨ ਅਸ਼ਵਨੀ ਰਾਣਾ ਦੀ ਅਗਵਾਈ ’ਚ ਕਈ ਹੋਰ ਪਿੰਡਾਂ ’ਚ ਮੀਟਿੰਗਾਂ ਵੀ ਕੀਤੀਆਂ। ਇਸ ਦੌਰਾਨ ਹਲਕੇ ਦੇ ਲੋਕਾਂ ਨੇ ਨਿਮਿਸ਼ਾ ਮਹਿਤਾ ਨੂੰ 20 ਫਰਵਰੀ ਵਾਲੇ ਦਿਨ ਉਨ੍ਹਾਂ ਦੇ ਹੱਕ ’ਚ ਨਿਤਰਣ ਦਾ ਭਰੋਸਾ ਦਿੱਤਾ। ਇਸ ਦੌਰਾਨ ਸਰਪੰਚ ਵਿਸ਼ਾਲ ਰਾਣਾ, ਹਰਪ੍ਰੀਤ ਸਿੰਘ ਬੈਂਸ, ਬਲਬੀਰ ਬਿੰਜੋ, ਨੀਲਮ ਰਾਣੀ ਅਤੇ ਭਾਜਪਾ ਦੇ ਕਈ ਵਰਕਰ ਉਨ੍ਹਾਂ ਦੇ ਨਾਲ ਸਨ।
ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਕਾਂਗਰਸ ’ਤੇ ਵੱਡਾ ਇਲਜ਼ਾਮ, CM ਚੰਨੀ ਲਈ ਅਪਣਾਈ ‘ਯੂਜ਼ ਐਂਡ ਥਰੋ’ ਦੀ ਪਾਲਿਸੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ
NEXT STORY