ਬਾਘਾਪੁਰਾਣਾ (ਰਾਕੇਸ਼)- ਕੇਂਦਰ ਸਰਕਾਰ ਵੱਲੋਂ ਵਪਾਰੀਆਂ 'ਤੇ ਜੀ. ਐੱਸ. ਟੀ. ਦਾ ਕੱਸਿਆ ਗਿਆ ਸ਼ਿਕੰਜਾ ਉਨ੍ਹਾਂ ਲਈ ਬਹੁਤ ਭਾਰੀ ਬਣਿਆ ਹੋਇਆ ਹੈ। ਪਹਿਲਾਂ ਨੋਟਬੰਦੀ ਕਾਰਨ ਲੋਕਾਂ ਨੂੰ ਕਰੀਬ ਇਕ ਮਹੀਨਾ ਬੈਂਕਾਂ ਅੱਗੇ ਸੜਕਾਂ 'ਤੇ ਧਰਨੇ ਦੇਣੇ ਪਏ ਸਨ ਕਿਉਂਕਿ ਜਦੋਂ ਨੋਟਬੰਦੀ ਹੋਈ ਸੀ ਤਾਂ ਲੋਕ ਪੈਸੇ-ਪੈਸੇ ਨੂੰ ਤਰਸਣ ਲੱਗ ਪਏ ਸਨ। ਇਸ ਗੱਲ ਨੂੰ 11 ਮਹੀਨੇ ਬੀਤ ਗਏ ਪਰ ਲੋਕਾਂ ਦੀ ਪੈਸੇ ਪੱਖੋਂ ਅਜੇ ਹਾਲਤ ਨਹੀਂ ਸੀ ਸੁਧਰੀ ਕਿ ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਅਜਿਹੇ ਹੁਕਮ ਆਉਂਦੇ ਰਹੇ, ਜਿਸ ਤੋਂ ਲੋਕ ਡਰਦੇ ਹੋਏ ਆਪਣੇ ਕਾਰੋਬਾਰਾਂ ਨੂੰ ਉਤਸ਼ਾਹਿਤ ਨਹੀਂ ਕਰ ਸਕੇ। ਇਸ ਤੋਂ ਬਾਅਦ ਜੀ. ਐੱਸ. ਟੀ. ਲਾਗੂ ਕਰ ਦਿੱਤਾ ਗਿਆ, ਜਿਸ ਨੇ ਤਾਂ ਮਹਿੰਗਾਈ ਸਿਖਰਾਂ 'ਤੇ ਕਰ ਦਿੱਤੀ ਤੇ ਕਾਰੋਬਾਰ ਹੋਰ ਵੀ ਹੇਠਾਂ ਡਿੱਗ ਗਿਆ। ਇੱਥੇ ਵੱਖ-ਵੱਖ ਵਪਾਰ ਨਾਲ ਸਬੰਧਿਤ ਦੁਕਾਨਦਾਰਾਂ ਨੇ ਦੱਸਿਆ ਕਿ ਜੀ. ਐੱਸ. ਟੀ. ਅਤੇ ਦੀਵਾਲੀ ਸਬੰਧੀ, ਜੋ ਛੋਟਾਂ ਦਿੱਤੀਆਂ ਗਈਆਂ ਹਨ, ਉਸ ਨਾਲ ਆਮ ਵਰਤੋਂ ਵਾਲੇ ਸਾਮਾਨ ਦੇ ਰੇਟਾਂ 'ਚ ਕੋਈ ਅਸਰ ਨਹੀਂ ਪਿਆ ਕਿਉਂਕਿ ਉਨ੍ਹਾਂ ਆਈਟਮਾਂ 'ਤੇ ਜੀ. ਐੱਸ. ਟੀ. ਨਹੀਂ ਘਟਾਇਆ ਗਿਆ, ਜਿਹੜੀਆਂ ਆਮ ਲੋਕਾਂ ਦੀਆਂ ਖਰੀਦੋ-ਫਰੋਖਤ 'ਚ ਆਉਂਦੀਆਂ ਹਨ।
ਦੀਵਾਲੀ ਦੇ ਮੁੱਖ ਤਿਉਹਾਰ 'ਚ ਭਾਵੇਂ ਕੁਝ ਦਿਨ ਹੀ ਬਾਕੀ ਰਹਿ ਗਏ ਹਨ ਪਰ ਕਿਸੇ ਵੀ ਬਾਜ਼ਾਰ 'ਚ ਰੌਣਕ ਨਜ਼ਰ ਨਹੀਂ ਆ ਰਹੀ ਅਤੇ ਨਾ ਹੀ ਵੱਖ-ਵੱਖ ਆਈਟਮਾਂ ਦੀ ਕੋਈ ਸਜਾਵਟ ਸ਼ੁਰੂ ਹੋਈ ਹੈ। ਦੁਕਾਨਦਾਰਾਂ ਨੇ ਕਿਹਾ ਕਿ ਜੀ. ਐੱਸ. ਟੀ. ਨੇ ਤਾਂ ਕਾਰੋਬਾਰ ਹੀ ਰੋਲ ਰੱਖਿਆ ਹੈ। ਹੁਣ ਕੀ ਖਰੀਦੀਏ ਅਤੇ ਕੀ ਵੇਚੀਏ। ਇੱਥੋਂ ਤੱਕ ਕਿ ਔਰਤਾਂ ਦਾ ਵੱਡਾ ਤਿਉਹਾਰ ਕਰਵਾਚੌਥ 'ਤੇ ਵੀ ਬਾਜ਼ਾਰਾਂ 'ਚ ਭਾਰੀ ਮੰਦੀ ਵੇਖਣ ਨੂੰ ਮਿਲੀ। ਇਸ ਵਾਰ ਸਭ ਤੋਂ ਘੱਟ ਖਰੀਦੋ-ਫਰੋਖਤ ਰਹੀ ਹੈ। ਵਪਾਰੀਆਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਨੂੰ ਫੌਰੀ ਕਦਮ ਚੁੱਕ ਕੇ ਉਨ੍ਹਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਹਨੀਪ੍ਰੀਤ ਨੇ ਜੇਲ 'ਚ ਇਸ ਤਰ੍ਹਾਂ ਰੱਖਿਆ ਰਾਮ ਰਹੀਮ ਲਈ ਵਰਤ, ਦੱਸਿਆ ਇਹ ਕਾਰਨ
NEXT STORY