ਚੰਡੀਗੜ੍ਹ (ਬਰਜਿੰਦਰ) - ਖੁਦ ਨੂੰ ਮਾਂ ਦੁਰਗਾ ਦਾ ਰੂਪ ਦੱਸ ਕੇ ਆਪਣੀ ਪੂਜਾ ਕਰਵਾਉਣ ਵਾਲੀ ਸੁਖਵਿੰਦਰ ਕੌਰ ਉਰਫ਼ ਰਾਧੇ ਮਾਂ ਦੇ ਮਾਮਲੇ ਵਿਚ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ। ਐੱਸ. ਐੱਸ. ਪੀ. ਸੰਦੀਪ ਕੁਮਾਰ ਨੇ ਆਪਣਾ ਜਵਾਬ ਦਾਇਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਾਈ ਕੋਰਟ ਤੋਂ ਹੁਕਮ ਪ੍ਰਾਪਤ ਨਹੀਂ ਹੋਇਆ ਹੈ। ਉਥੇ ਹੀ ਦੂਸਰੇ ਪਾਸੇ ਪਟੀਸ਼ਨਰ ਦੇ ਵਕੀਲ ਕੇ. ਐੱਸ. ਡਡਵਾਲ ਨੇ ਕਿਹਾ ਕਿ ਹਾਈ ਕੋਰਟ ਦੇ ਰਿਕਾਰਡ ਮੁਤਾਬਿਕ ਐੱਸ. ਐੱਸ. ਪੀ. ਨੂੰ ਹੁਕਮਾਂ ਦੀ ਕਾਪੀ ਦਿੱਤੀ ਜਾ ਚੁੱਕੀ ਸੀ। ਅਜਿਹੇ ਵਿਚ ਐੱਸ. ਐੱਸ. ਪੀ. ਵਲੋਂ ਹੁਕਮ ਨਾ ਮਿਲਣ ਦੀ ਗੱਲ ਕਹਿਣਾ ਅਦਾਲਤ ਨੂੰ ਗੁੰਮਰਾਹ ਕਰਨ ਵਾਲਾ ਬਿਆਨ ਹੈ। ਪੁਲਸ ਰਾਧੇ ਮਾਂ 'ਤੇ ਕਾਰਵਾਈ ਤੋਂ ਬਚ ਰਹੀ ਹੈ। ਅਜਿਹੇ ਵਿਚ ਐੱਸ. ਐੱਸ. ਪੀ. ਦੇ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਥੇ ਹੀ ਮਾਮਲੇ ਵਿਚ ਪੰਜਾਬ ਸਰਕਾਰ ਨੇ ਇਸ ਸਬੰਧੀ ਤੱਥ ਜਾਂਚੇ ਜਾਣ ਲਈ ਸਮੇਂ ਦੀ ਮੰਗ ਕੀਤੀ।
ਇਸ ਤੋਂ ਪਹਿਲਾਂ ਹਾਈ ਕੋਰਟ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਸੀ। ਅਦਾਲਤ ਨੇ ਕਿਹਾ ਸੀ ਕਿ ਪਟੀਸ਼ਨਰ ਦੀ ਸ਼ਿਕਾਇਤ ਤੇ ਲੀਗਲ ਨੋਟਿਸ 'ਤੇ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ? ਹਾਈ ਕੋਰਟ ਵਿਚ ਹੁਣ ਕੇਸ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਹੋਵੇਗੀ।
ਓਵਰਲੋਡ ਟੈਂਪੂ ਮੋਟਰਸਾਈਕਲ 'ਤੇ ਪਲਟਿਆ, 2 ਵਿਅਕਤੀ ਜ਼ਖਮੀ
NEXT STORY