ਜਲਾਲਾਬਾਦ, (ਬਜਾਜ, ਬੰਟੀ)– ਪੁਲਸ ਥਾਣਾ ਸਦਰ ਵਿਚ ਲਡ਼ਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਲਡ਼ਕੀ ਸਮੇਤ 2 ਮੁਲਜ਼ਮਾਂ ਰਜਿੰਦਰ ਸਿੰਘ ਪੁੱਤਰ ਮੱਖਣ ਸਿੰਘ ਅਤੇ ਪੂਜਾ ਰਾਣੀ ਪੁੱਤਰੀ ਜਸਵੰਤ ਸਿੰਘ ਵਾਸੀਆਨ ਚੱਕ ਖੀਵਾ ਢਾਣੀ ਬਚਨ ਸਿੰਘ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਅਾਂ ਐੱਸ. ਆਈ. ਭੋਲਾ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਪੂਜਾ ਰਾਣੀ ਨੇ ਉਸ ਨੂੰ ਕੋਈ ਨਸ਼ੇ ਵਾਲੀ ਵਸਤੂ ਪਾਣੀ ’ਚ ਮਿਲਾ ਕੇ ਦਿੱਤੀ ਅਤੇ ਇਸ ਤੋਂ ਬਾਅਦ ’ਚ ਰਜਿੰਦਰ ਸਿੰਘ ਨੇ ਕਮਰੇ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ। ਪੁਲਸ ਵੱਲੋਂ ਮੁਲਜ਼ਮਾਂ ਵਿਰੁੱਧ ਪਰਚਾ ਦਰਜ ਕਰਨ ਉਪਰੰਤ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਹਾਊਸਿੰਗ ਬੋਰਡ ਨੇ ਡਵੈਲਿੰਗ ਯੂਨਿਟ ਦੀ ਟਰਾਂਸਫਰ ’ਚ ਕੀਤੀ ਦੇਰੀ
NEXT STORY