ਚੰਡੀਗੜ੍ਹ (ਕਮਲ) - ਪੰਜਾਬ ਦੇ ਜੰਗਲਾਤ, ਪ੍ਰਿੰਟਿੰਗ ਤੇ ਸਟੇਸ਼ਨਰੀ ਅਤੇ ਅੱੈਸ. ਸੀ. ਬੀ. ਸੀ. ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸੁਖਬੀਰ ਬਾਦਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੰਕਾਰੀ ਰਾਜਾ ਕਹੇ ਜਾਣ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਆਖਿਆ ਕਿ ਜਿਨ੍ਹਾਂ ਬਾਦਲਾਂ ਦਾ ਸੂਬੇ ਦੀ ਜਨਤਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਹੰਕਾਰ ਤੋੜ ਕੇ ਚਕਨਾਚੂਰ ਕਰਦਿਆਂ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਸੀ, ਉਹੀ ਬਾਦਲ ਅੱਜ ਮੁੜ ਹੰਕਾਰੀ ਹੋਏ ਦੂਜਿਆਂ ਨੂੰ ਹੰਕਾਰੀ ਦੱਸ ਕੇ ਆਪਣੇ ਆਪ ਨੂੰ ਝੂਠਾ ਦਿਲਾਸਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ, ਜਦਕਿ ਪੰਜਾਬ ਦੇ ਲੋਕ ਸਭ ਜਾਣਦੇ ਹਨ, ਹੰਕਾਰੀ ਕੌਣ ਹੈ। ਉਨ੍ਹਾਂ ਕਿਹਾ ਕਿ ਅਹਿਮਦਸ਼ਾਹ ਅਬਦਾਲੀ ਤੋਂ ਬਾਅਦ ਜੇਕਰ ਪੰਜਾਬ ਨੂੰ ਕਿਸੇ ਨੇ ਬੁਰੀ ਤਰ੍ਹਾਂ ਲੁਟਿਆ ਹੈ ਤਾਂ ਉਹ ਹੈ ਬਾਦਲ ਪਰਿਵਾਰ। ਬਿਕਰਮ ਸਿੰਘ ਮਜੀਠੀਏ 'ਤੇ ਇੰਨੇ ਗੰਭੀਰ ਦੋਸ਼ ਲੱਗੇ ਹਨ ਪਰ ਸੁਖਬੀਰ ਬਾਦਲ ਨੇ ਮਜੀਠੀਏ ਤੋਂ ਅਸਤੀਫਾ ਨਹੀਂ ਲਿਆ ਕਿਉਂਕਿ ਉਸਨੂੰ ਹੰਕਾਰ ਸੀ ਕਿ ਅਸੀਂ 25 ਸਾਲ ਰਾਜ ਕਰਨਾ ਹੈ। ਇਸ ਦੇ ਉਲਟ ਦਲਿਤ ਤੇ ਗਰੀਬ ਮੰਤਰੀ ਸਰਵਣ ਸਿੰਘ ਫਿਲੌਰ, ਸੋਹਣ ਸਿੰਘ ਠੰਡਲ, ਗੁਲਜ਼ਾਰ ਸਿੰਘ ਰਣੀਕੇ ਤੇ ਅਵਿਨਾਸ਼ ਚੰਦਰ ਤੋਂ ਅਸਤੀਫਾ ਲੈ ਲਿਆ।
ਧਰਮਸੌਤ ਨੇ ਇਹ ਵੀ ਆਖਿਆ ਕਿ ਅਕਾਲੀ ਦਲ ਦਾ ਹੁਣ ਪੰਜਾਬ 'ਚ ਵਜੂਦ ਖੁਤਮ ਹੋ ਚੁੱਕਾ ਹੈ ਤੇ ਉਹ ਅਜਿਹੇ ਡਰਾਮੇ ਕਰ ਕੇ 2019 ਦੀਆਂ ਲੋਕ ਸਭਾ ਚੋਣਾਂ ਲਈ ਜ਼ਮੀਨ ਤਲਾਸ਼ ਰਿਹੈ। ਧਰਮਸੌਤ ਨੇ ਅੱਗੇ ਕਿਹਾ ਸਰਕਾਰ ਵੱਲੋਂ ਕੋਈ ਵੀ ਲੋਕ ਭਲਾਈ ਸਕੀਮ ਨੂੰ ਬੰਦ ਨਹੀਂ ਕੀਤਾ ਗਿਆ, ਸਗੋਂ ਪਿਛਲੀ ਬਾਦਲ ਸਰਕਾਰ ਵੱਲੋਂ ਗਰੀਬਾਂ ਤੇ ਲੋੜਵੰਦਾਂ ਦਾ ਹੱਕ ਮਾਰ ਕੇ ਆਪਣੇ ਚਹੇਤਿਆਂ ਨੂੰ ਗਲਤ ਤਰੀਕਿਆਂ ਨਾਲ ਭਲਾਈ ਸਕੀਮਾਂ ਦੇ ਦਿੱਤੇ ਗਏ ਲਾਭ ਨੂੰ ਵਾਪਸ ਲੈ ਕੇ ਇਸ ਦੇ ਅਸਲੀ ਹੱਕਦਾਰਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ।
ਬਠਿੰਡਾ : ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ
NEXT STORY