ਮੋਗਾ (ਗਰੋਵਰ, ਗੋਪੀ) - ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਤਪਤੇਜ਼ ਸਿੰਘ ਮਾਰਕੀਟ ਸਥਿਤ ਦਫਤਰ 'ਚ ਵਪਾਰ ਸੈਲ ਦੇ ਉਤਰ ਭਾਰਤ ਮੁਖੀ ਨਵਨੀਤ ਕਪੂਰ ਦੀ ਅਗਵਾਈ 'ਚ ਹੋਣ ਦੀ ਸੂਚਨਾ ਮਿਲੀ ਹੈ। ਇਸ ਮੀਟਿੰਗ ਤੋਂ ਪਹਿਲਾਂ ਡਿਪਟੀ ਕਮਿਸ਼ਨਰ, ਐਸ. ਐਸ. ਪੀ ਮੋਗਾ, ਕਮਿਸ਼ਨਰ ਨਗਰ ਨਿਗਮ ਨੂੰ ਮੰਗ ਪੱਤਰ ਭੇਜ ਕੇ ਮੰਗ ਕਰਦਿਆਂ ਕਿਹਾ ਕਿ ਨੋਟਬੰਦੀ ਅਤੇ ਜੀ. ਐਸ. ਟੀ. ਨੇ ਵਪਾਰ ਪਹਿਲਾਂ ਹੀ ਤਬਾਹ ਕੀਤਾ ਹੈ। ਵਪਾਰੀਆਂ ਨੂੰ ਬਿਨ੍ਹਾ ਵਜ੍ਹਾ ਕੋਈ ਅਧਿਕਾਰੀ ਪ੍ਰੇਸ਼ਾਨ ਨਾ ਕਰੇਂ, ਨਹੀਂ ਤਾਂ ਹਿੰਦੂ ਤਿਉਹਾਰਾਂ ਨੂੰ ਫਿੱਕਾ ਕਰਨ ਵਾਲਿਆਂ 'ਤੇ ਸ਼ਿਵ ਸੈਨਾ ਖਿਲਾਫ ਪੰਜਾਬ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। ਉਨਾਂ Îਕਿਹਾ ਕਿ 6-7 ਸਾਲਾਂ ਤੋਂ ਪੰਜਾਬ ਦਾ ਵਪਾਰ ਮੰਦੀ ਦੀ ਲਪੇਟ 'ਚ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਦੀ ਆਰਥਿਕ ਨੀਤੀਆਂ ਦੇ ਚੱਲਦੇ ਨੋਟਬੰਦੀ, ਜੀ. ਐਸ. ਟੀ ਅਤੇ ਹੋਰ ਗੰਭੀਰ ਕਾਰਨਾਂ ਨਾਲ ਪੰਜਾਬ ਦਾ ਵਪਾਰ ਤਕਰੀਬਨ ਖਤਮ ਹੋ ਚੁੱਕਾ ਹੈ। ਸ਼ਿਵ ਸੈਨਾ ਪੰਜਾਬ ਅਪੀਲ ਕਰਦੀ ਹੈ ਕਿ ਹਿੰਦੂ ਤਿਉਹਾਰਾਂ ਨੂੰ ਫਿੱਕਾ ਨਾ ਕੀਤਾ ਜਾਵੇ ਨਹੀਂ ਤਾਂ ਉਹ ਸਿੱਧੀ ਕਾਰਵਾਈ ਕਰਨ ਲਈ ਮਜ਼ਬੂਰ ਹੋ ਜਾਣਗੇ। ਉਨ੍ਹਾਂ ਮਿਲਾਵਟਖੋਰ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰੇਂ ਅਤੇ ਪਟਾਖੇ ਵੇਚਣ ਵਾਲੇ ਲੋਕਾਂ ਨੂੰ ਪਟਾਖੇ ਵੇਚ ਕੇ ਉਨ੍ਹਾਂ ਦੀਆਂ ਕੀਮਤੀ ਜ਼ਿੰਦਗੀਆਂ ਨਾਲ ਖਿਲਵਾੜ ਨਾ ਕਰਨ।
ਲੁਧਿਆਣਾ 'ਚ ਗ੍ਰਿਫਤਾਰ ਕੀਤੇ ਗਏ 4 ਅੱਤਵਾਦੀਆਂ ਦਾ ਵਧਿਆ ਰਿਮਾਂਡ, 2 ਭੇਜੇ ਜੇਲ
NEXT STORY