ਜਲੰਧਰ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਨੂੰ ਲਾਗੂ ਕੀਤੇ ਹੋਏ ਅੱਜ ਯਾਨੀ 8 ਨਵੰਬਰ 2017 ਨੂੰ ਪੂਰਾ ਇਕ ਸਾਲ ਹੋ ਗਿਆ ਹੈ। ਸ਼ਹਿਰ ਦੀ ਅਰਥ ਵਿਵਸਥਾ, ਛੋਟੇ ਵਪਾਰੀ, ਬੈਕਿੰਗ, ਇੰਡਸਟਰੀ, ਐਜੂਕੇਸ਼ਨ ਅਤੇ ਮੈਡੀਕਲ ਸੈਕਟਰ 'ਤੇ ਨੋਟਬੰਦੀ ਦਾ ਸਿੱਧਾ ਅਸਰ ਪਿਆ। ਦੱਸਣਯੋਗ ਹੈ ਕਿ ਕਰੰਸੀ ਦੀ ਮੁਸ਼ਕਿਲ ਦੇ ਕਾਰਨ ਸ਼ੁਰੂਆਤੀ ਮਹੀਨਿਆਂ 'ਚ ਆਮ ਆਦਮੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਨੋਟ ਬਦਲਵਾਉਣ ਲਈ ਲਾਈਨ 'ਚ ਖੜ੍ਹੇ ਬੀ. ਐੱਸ. ਐੱਫ. ਦੇ ਰਿਟਾਇਰਡ ਸੂਬੇਦਾਰ ਸਤਪ੍ਰਕਾਸ਼ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਵਿਦੇਸ਼ਾਂ 'ਚ ਵਸੇ ਐੱਨ. ਆਰ. ਆਈਜ਼. ਨੇ ਆਪਣੇ ਖਾਤਿਆਂ 'ਚੋਂ 482 ਕਰੋੜ ਰੁਪਏ ਕੱਢਵਾ ਕੇ ਯੂਰਪ ਦੀ ਮਾਰਕੀਟ 'ਚ ਲਗਾ ਦਿੱਤੇ। ਇਕ ਸਾਲ ਬਾਅਦ ਜਲੰਧਰ ਦੇ ਬੈਂਕਾਂ 'ਚ 1949 ਕਰੋੜ ਰੁਪਏ ਦਾ ਡਿਪਾਜ਼ਿਟ ਵਧਿਆ ਹੈ ਜਦਕਿ 301 ਕਰੋੜ ਦੇ ਕਰਜ਼ੇ 'ਚ ਦਬ ਗਏ ਹਨ। ਕਰਜ਼ ਇੰਡਸਟਰੀ ਅਤੇ ਖੇਤੀਬਾੜੀ ਦੇ ਸੈਕਟਰ ਦਾ ਹੈ। ਕੈਸ਼ 'ਚ ਨਿਰਭਰਤਾ ਘੱਟ ਹੋ ਕੇ ਆਨਲਾਈਨ ਦਾ ਚਲਣ ਅਮਲ 'ਚ ਆਇਆ ਹੈ। ਮੈਡੀਕਲ ਅਤੇ ਐਜੂਕੇਸ਼ਨ ਸੈਕਟਰ ਦੇ ਨਾਲ-ਨਾਲ ਰੋਡ ਸਾਈਡ ਫੂਡ ਕਾਰਨਰਾਂ 'ਤੇ ਵੀ ਆਨਲਾਈਨ ਪੈਸੇ ਦਿੱਤੇ ਜਾਂਦੇ ਹਨ।
ਲੀਡ ਬੈਂਕ ਦੀ ਰਿਪਰੋਟ ਮੁਤਾਬਕ ਲੋਕਾਂ ਨੇ 39 ਬੈਂਕਾਂ 'ਚ 780 ਬਰਾਂਚਾਂ 'ਚ ਪਿਛਲੇ ਸਾਲ ਸਤੰਬਰ ਤੱਕ 55,223 ਕਰੋੜ ਰੁਪਏ ਜਮ੍ਹਾ ਕਰਵਾਏ ਗਏ ਸਨ। ਨੋਟਬੰਦੀ ਤੋਂ ਬਾਅਦ ਬੈਂਕਾਂ 'ਚ 1949 ਕਰੋੜ ਰੁਪਏ ਵੱਧ ਕੇ 57172 ਕਰੋੜ ਰੁਪਏ ਹੋ ਗਏ ਹਨ। ਜੇਕਰ ਐੱਨ. ਆਰ. ਆਈਜ਼. ਦੇ ਖਾਤਿਆਂ ਦੀ ਗੱਲ ਕਰੀਏ ਤਾਂ ਨੋਟਬੰਦੀ ਤੋਂ ਪਹਿਲਾਂ ਇਨ੍ਹਾਂ 'ਚ 13,033 ਕਰੋੜ ਰੁਪਏ ਜਮ੍ਹਾ ਸਨ ਜੋਕਿ 482 ਕਰੋੜ ਰੁਪਏ ਘਟੇ ਹਨ। ਬੈਂਕਾਂ ਨੇ ਪਿਛਲੇ ਸਾਲ 17,262 ਕਰੋੜ ਰੁਪਏ ਦਾ ਕਰਜ਼ ਦਿੱਤਾ ਸੀ। ਇਸ 'ਚ ਕਮੀ ਆਈ ਹੈ।
ਬਠਿੰਡਾ 'ਚ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਡੀ. ਸੀ. ਨੇ ਸਕੂਲਾਂ ਲਈ ਜਾਰੀ ਕੀਤੇ ਸਖਤ ਹੁਕਮ
NEXT STORY