ਖੰਨਾ (ਵਿਪਨ) : ਖੰਨਾ 'ਚ ਅਨਾਰ ਦੀ ਪੇਟੀ 'ਚੋਂ ਨੋਟਾਂ ਦੀ ਸਕਰੈਪ ਕਟਿੰਗ ਮਿਲਣ ਕਾਰਨ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਇਹ ਸਕਰੈਪ ਕਟਿੰਗ 100, 200 ਅਤੇ 500 ਦੇ ਨੋਟਾਂ ਦੀ ਸੀ। ਸੀ. ਆਈ. ਏ. ਸਟਾਫ਼ ਦੀ ਟੀਮ ਨੇ ਮੌਕੇ 'ਤੇ ਪੁੱਜ ਕੇ ਫਲ ਵਿਕਰੇਤਾ ਤੋਂ ਪੁੱਛ-ਗਿੱਛ ਕੀਤੀ। ਜਿਸ ਆੜ੍ਹਤੀ ਕੋਲੋਂ ਫਲ ਖਰੀਦੇ ਗਏ, ਉਸ ਕੋਲੋਂ ਵੀ ਪੁੱਛ-ਗਿੱਛ ਕੀਤੀ ਗਈ। ਪੁਲਸ ਨੇ ਇਹ ਕਟਿੰਗ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੋਹਾਲੀ ਦੇ ਮੇਅਰ ਅਮਰਜੀਤ ਜੀਤੀ ਨੂੰ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਫਲ ਵਿਕਰੇਤਾ ਕੁਲਜੀਤ ਸਿੰਘ ਨੇ ਦੱਸਿਆ ਕਿ ਉਹ ਅਨਾਰ ਦੀ ਪੇਟੀ ਖੰਨਾ ਮੰਡੀ 'ਚੋਂ ਲੈ ਕੇ ਆਇਆ ਸੀ। ਇਸ 'ਚੋਂ ਨੋਟਾਂ ਦੀ ਕਤਰਨ ਨਿਕਲੀ। ਦੂਜੇ ਪਾਸੇ ਸੀ. ਆਈ. ਏ. ਸਟਾਫ਼ ਇੰਚਾਰਜ ਹਿੰਮਤ ਕੁਮਾਰ ਨੇ ਕਿਹਾ ਕਿ ਬਠਿੰਡਾ 'ਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਜਾਮ ਨਾਲ ਨਜਿੱਠਣ ਲਈ ਟ੍ਰੈਫਿਕ ਪੁਲਸ ਨੇ ਬਣਾਇਆ ਪਲਾਨ, ਇਨ੍ਹਾਂ ਥਾਵਾਂ 'ਤੇ ਵੱਡੇ ਵਾਹਨਾਂ ਦੀ No Entry
ਉਨ੍ਹਾਂ ਨੇ ਬਠਿੰਡਾ ਦੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਇਹ ਪੇਟੀਆਂ ਕੁੱਲੂ ਮੰਡੀ ਤੋਂ ਆ ਰਹੀਆਂ ਹਨ। ਕੁੱਲੂ ਮੰਡੀ ਦੇ ਫਲ ਵਪਾਰੀ ਪਟਿਆਲਾ ਤੋਂ ਇਹ ਕਤਰਨ ਖ਼ਰੀਦਦੇ ਹਨ ਕਿਉਂਕਿ ਪਟਿਆਲਾ ਵਾਲਿਆਂ ਨੇ ਆਰ. ਬੀ. ਆਈ. ਨਾਲ ਵੇਸਟੇਜ ਦਾ ਠੇਕਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਨਕਲੀ ਨੋਟਾਂ ਦੀ ਛਪਾਈ ਦੇ ਸ਼ੱਕ ਨੂੰ ਦੇਖਦੇ ਹੋਏ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਲੋਕਾਂ ਦੇ ਘਰੇ ਤੱਕ ਪਹੁੰਚਾਇਆ ਜਾਵੇਗਾ ਨਹਿਰੀ ਪਾਣੀ: ਇੰਦਰਬੀਰ ਨਿੱਝਰ
NEXT STORY