ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਜ਼ਿਲ੍ਹੇ ਵਿਚ ਐੱਚ. ਆਈ. ਵੀ. ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਜ਼ਿਲ੍ਹੇ ਦੀਆਂ ਕਈ ਸਲਮ ਬਸਤੀਆਂ ਐੱਚ. ਆਈ. ਵੀ. ਤੋਂ ਪੀੜਤ ਮਰੀਜ਼ਾਂ ਨਾਲ ਭਰੀਆਂ ਪਈਆਂ ਹਨ। ਇਨ੍ਹਾਂ ’ਚੋਂ ਬਹੁਤੇ ਨਸ਼ੇੜੀ ਹਨ, ਜੋ ਇਕ-ਦੂਜੇ ਨੂੰ ਇੱਕੋ ਸੂਈ ਨਾਲ ਟੀਕਾ ਲਗਾਉਂਦੇ ਹਨ ਅਤੇ ਬਹੁਤ ਸਾਰੇ ਡਰਾਈਵਰ, ਮਜ਼ਦੂਰ ਅਤੇ ਅਨਪੜ੍ਹ ਲੋਕ ਹਨ, ਜਿਨ੍ਹਾਂ ਨੂੰ ਇਸ ਬੀਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਅਜਿਹੇ ਲੋਕ ਨਾ ਤਾਂ ਆਪਣਾ ਐੱਚ. ਆਈ. ਵੀ. ਟੈਸਟ ਕਰਵਾ ਰਹੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਦਵਾਈ ਲੈ ਰਹੇ ਹਨ। ਅਜਿਹੇ ਐੱਚ. ਆਈ. ਵੀ. ਗ੍ਰਸਤ ਵਿਅਕਤੀਆਂ ਵਲੋਂ ਬਣਾਏ ਜਾ ਰਹੇ ਸਰੀਰਿਕ ਸੰਬੰਧਾਂ ਕਾਰਨ ਫਿਰੋਜ਼ਪੁਰ ’ਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ।
ਇਹ ਵੀ ਪੜ੍ਹੋ- ਮਾਨਸਾ 'ਚ ਵਾਪਰਿਆ ਦਰਦਨਾਕ ਹਾਦਸਾ, ਪੰਜਾਬ ਪੁਲਸ ਦੇ ਮੁਲਾਜ਼ਮ ਦੀ ਹੋਈ ਮੌਤ
ਦੱਸਿਆ ਜਾਂਦਾ ਹੈ ਕਿ ਫਿਰੋਜ਼ਪੁਰ ’ਚ ਕੁਝ ਥਾਵਾਂ ’ਤੇ ਬਾਹਰੋਂ ਕੁੜੀਆਂ ਪੈਸੇ ਲੈ ਕੇ ਦੇਹ ਵਪਾਰ ਕਰਨ ਲਈ ਆਉਂਦੀਆਂ ਹਨ, ਜਿਨ੍ਹਾਂ ’ਚੋਂ ਕੁਝ ਐੱਚ. ਆਈ. ਵੀ. ਪਾਜ਼ੇਟਿਵ ਹੋਣ ਕਾਰਨ ਨੌਜਵਾਨਾਂ ਨੂੰ ਏਡਜ਼ ਵੰਡ ਰਹੀਆਂ ਹਨ। ਜਾਣਕਾਰੀ ਅਨੁਸਾਰ ਸਾਲ 2021-22 ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ’ਚ 400 ਦੇ ਕਰੀਬ ਨਵੇਂ ਐੱਚ. ਆਈ. ਵੀ. ਪਾਜ਼ੇਟਿਵ ਮਰੀਜ਼ ਆਏ ਸਨ ਅਤੇ ਸਾਲ 2022-23 ਦੌਰਾਨ 300 ਦੇ ਕਰੀਬ ਨਵੇਂ ਐੱਚ. ਆਈ. ਵੀ. ਪਾਜ਼ੇਟਿਵ ਮਰੀਜ਼ ਆ ਚੁੱਕੇ ਹਨ ਜਦਕਿ ਗੈਰ ਸਰਕਾਰੀ ਤੌਰ ’ਤੇ ਇਸ ਦੀ ਗਿਣਤੀ ਕਈ ਗੁਣਾ ਜ਼ਿਆਦਾ ਹੈ।
ਇਹ ਵੀ ਪੜ੍ਹੋ- ਪ੍ਰੇਮ ਸੰਬੰਧਾਂ ਤੋਂ ਖਫ਼ਾ ਪਿਓ-ਪੁੱਤ ਨੇ ਧੀ ਨੂੰ ਦਿੱਤੀ ਦਰਦਨਾਕ ਮੌਤ, ਪ੍ਰੇਮੀ ਦੇ ਹੋਏ ਕਤਲ ਮਗਰੋਂ ਖੁੱਲ੍ਹੇ ਵੱਡੇ ਭੇਤ
ਫਿਰੋਜ਼ਪੁਰ ’ਚ ਏਡਜ਼ ਜਿੰਨੀ ਵੱਡੀ ਭਿਆਨਕ ਬੀਮਾਰੀ ਬਣਦੀ ਜਾ ਰਹੀ ਹੈ, ਉਸਨੂੰ ਰੋਕਣ ਲਈ ਸਿਹਤ ਵਿਭਾਗ ਕੋਲ ਪੂਰਾ ਸਟਾਫ਼ ਨਹੀਂ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਦਿਨ-ਰਾਤ ਕੰਮ ਕਰ ਰਿਹਾ ਸਟਾਫ਼ ਅਜੇ ਵੀ ਟੈਂਪਰੇਰੀ ਹੈ। ਇਸ ਲਈ ਸਰਕਾਰ ਨੂੰ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਏਡਜ਼ ਕੰਟਰੋਲ ਸੋਸਾਇਟੀ ਵਿਚ ਸਾਲਾਂ ਤੋਂ ਮਿਹਨਤ ਕਰ ਕੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤਾਂ ਜੋ ਲੋਕਾਂ ਨੂੰ ਇਸ ਬੀਮਾਰੀ ਤੋਂ ਸਾਵਧਾਨ ਰਹਿਣ ਲਈ ਜਾਗਰੂਕ ਕੀਤਾ ਜਾਵੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਫਿਰੋਜ਼ਪੁਰ ’ਚ 6000 ਤੋਂ ਵੱਧ ਐੱਚ. ਆਈ. ਵੀ. ਪਾਜ਼ੀਟਿਵ ਮਰੀਜ਼ ਇਲਾਜ ਅਧੀਨ ਹਨ।
ਕੀ ਕਹਿੰਦੇ ਹਨ ARO ਸੈਂਟਰ ਫਿਰੋਜ਼ਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ
ਇਸ ਸਬੰਧੀ ਜਦੋਂ ਏ. ਆਰ. ਟੀ. ਸੈਂਟਰ ਫਿਰੋਜ਼ਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਆਕਾਸ਼ ਅਗਰਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਐੱਚ. ਆਈ. ਵੀ. ਨੂੰ ਵਧਣ ਤੋਂ ਰੋਕਣ ਲਈ ਸਮਾਜ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਫਿਰੋਜ਼ਪੁਰ ’ਚ ਐੱਚ. ਆਈ. ਵੀ. ਦੇ ਮਰੀਜ਼ਾਂ ਦੀ ਗਿਣਤੀ ਵੱਧਣ ਦਾ ਇਕ ਵੱਡਾ ਕਾਰਨ 70 ਤੋਂ 80 ਫੀਸਦੀ ਦੇ ਕਰੀਬ ਨਸ਼ੇੜੀ ਇਕ-ਦੂਜੇ ਨੂੰ ਇੱਕੋ ਸੂਈ ਨਾਲ ਟੀਕੇ ਲਗਾਉਣਾ, ਅਸੁਰੱਖਿਅਤ ਸਰੀਰਕ ਸੰਬੰਧ ਬਣਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਐੱਚ. ਆਈ. ਵੀ. ਪਾਜ਼ੇਟਿਵ ਆਉਣ ਵਾਲੇ ਵਿਅਕਤੀ ਦਾ ਨਾਮ, ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ ਅਤੇ ਉਸ ਨੂੰ ਇਲਾਜ ਲਈ ਏ. ਟੀ. ਆਰ. ਸੈਂਟਰ ਵਿਖੇ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਅੱਜ-ਕੱਲ੍ਹ ਸਰੀਰ ’ਤੇ ਟੈਟੂ ਬਣਵਾਉਣ ਵਾਲੇ ਕੁੱਝ ਐੱਚ. ਆਈ. ਵੀ. ਗ੍ਰਸਤ ਵਿਅਕਤੀ ਵੀ ਸਾਹਮਣੇ ਆ ਚੁੱਕੇ ਹਨ, ਜਿਸ ਦਾ ਮੁੱਖ ਕਾਰਨ ਇਹ ਹੈ ਕਿ ਕਈ-ਕਈ ਵਾਰ ਟੈਟੂ ਬਣਾਉਣ ਵਾਲੇ ਵਿਅਕਤੀ ਨੂੰ ਐੱਚ. ਆਈ. ਵੀ. ਸੰਕਰਮਿਤ ਵਿਅਕਤੀ ਨੂੰ ਲਗਾਈ ਗਈ ਸੂਈ ਲੱਗ ਜਾਂਦੀ ਹੈ, ਜਿਸ ਕਾਰਨ ਉਹ ਵੀ ਐੱਚ. ਆਈ. ਵੀ. ਨਾਲ ਸੰਕਰਮਿਤ ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਐੱਚ. ਆਈ. ਵੀ. ਪ੍ਰਭਾਵਿਤ ਲੋਕ, ਜੋ ਆਪਣਾ ਇਲਾਜ ਕਰਵਾਉਂਦੇ ਰਹਿੰਦੇ ਹਨ ਅਤੇ ਸਾਵਧਾਨੀਆਂ ਵਰਤਦੇ ਹਨ, ਉਹ ਕਈ ਸਾਲਾਂ ਤੱਕ ਜਿਉਂਦੇ ਰਹਿੰਦੇ ਹਨ ਅਤੇ ਜੋ ਇਲਾਜ ਨਹੀਂ ਕਰਵਾਉਂਦੇ, ਉਨ੍ਹਾਂ ਦੀ ਕੁਝ ਸਮੇਂ ਬਾਅਦ ਮੌਤ ਹੋ ਜਾਂਦੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਇੱਟਾਂ ਕੱਢਦੇ ਸਮੇਂ ਕਿਸਾਨ ਖੂਹੀ ’ਚ ਦੱਬਿਆ ਗਿਆ, ਤਿੰਨ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਬਾਹਰ ਕੱਢਿਆ
NEXT STORY