ਫਿਲੌਰ (ਭਾਖੜੀ) : ਲੁਧਿਆਣਾ ਦੇ ਇਕ ਨਾਮੀ ਹਸਤਪਾਲ ਦੀ ਨਰਸ ਮਰੀਜ਼ਾਂ ਦੇ ਪਰਿਵਾਰਾਂ ਦੇ ਲੜਕਿਆਂ ਨੂੰ ਹਨੀ ਟ੍ਰੈਪ ਲਗਾ ਕੇ ਆਪਣੇ ਹੁਸਨ ਦੇ ਜਾਲ ’ਚ ਫਸਾ ਕੇ ਪਹਿਲਾਂ ਪਿਆਰ ਅਤੇ ਬਾਅਦ ’ਚ ਧਮਕੀਆਂ ਦੇ ਕੇ ਪੈਸੇ ਲੁੱਟਦੀ ਸੀ। ਬਲੈਕਮੇਲਰ ਨਰਸ ਨੂੰ ਅੱਜ ਪੁਲਸ ਨੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਭਵਿੱਖ ’ਚ ਅਜਿਹੀ ਗਲਤੀ ਨਾ ਕਰਨ ਦਾ ਕਹਿ ਕੇ ਲਿਖਤੀ ਰੂਪ ’ਚ ਮੁਆਫੀ ਮੰਗ ਕੇ ਜਾਨ ਛੁਡਵਾਈ।
ਨੇੜਲੇ ਪਿੰਡ ਦੇ ਰਹਿਣ ਵਾਲੇ ਲੜਕੇ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਬੀਤੇ ਮਹੀਨੇ ਉਸ ਦੇ ਪਿਤਾ ਦਾ ਐਕਸੀਡੈਂਟ ਹੋ ਗਿਆ ਤਾਂ ਉਹ ਉਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਇਕ ਨਾਮੀ ਪ੍ਰਾਈਵੇਟ ਨਰਸਿੰਗ ਹੋਮ ’ਚ ਲੈ ਗਿਆ, ਜਿੱਥੇ ਉਨ੍ਹਾਂ ਦੇ ਪਿਤਾ ਦਾ ਧਿਆਨ ਰੱਖਣ ਵਾਲੀ ਨਰਸ ਉਨ੍ਹਾਂ ਨਾਲ ਬਿਨਾਂ ਕਾਰਨ ਜਾਣ-ਪਛਾਣ ਵਧਾਉਣ ਲੱਗ ਪਈ। 4-5 ਮੁਲਾਕਾਤਾਂ ਤੋਂ ਬਾਅਦ ਨਰਸ ਨੇ ਉਸ ਤੋਂ ਪਹਿਲਾਂ ਘਰੇਲੂ ਮਜਬੂਰੀ ਦੱਸ ਕੇ ਰੁਪਏ ਠੱਗ ਲਏ। ਹੁਣ ਉਸ ਨੂੰ ਇਹ ਕਹਿ ਕੇ ਰੁਪਏ ਠੱਗਣ ਲੱਗ ਪਈ ਕਿ ਉਸ ਦੇ ਘਰ ਵਾਲਿਆਂ ਨੂੰ ਉਸ ਦੇ ਪ੍ਰੇਮ ਪ੍ਰਸੰਗ ਦਾ ਪਤਾ ਲੱਗ ਗਿਆ ਹੈ ਅਤੇ ਉਸ ਦੇ ਪਿਤਾ ਨੇ ਉਸ ਦੇ ਵਿਰੁੱਧ ਪੁਲਸ ਥਾਣੇ ’ਚ ਸ਼ਿਕਾਇਤ ਦੇ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਬੀਬੀ ਜਗੀਰ ਕੌਰ ਨੂੰ ਮੁਅੱਤਲ ਕੀਤੇ ਜਾਣ 'ਤੇ ਖਹਿਰਾ ਦਾ ਵੱਡਾ ਬਿਆਨ, ਕਹੀ ਇਹ ਗੱਲ
ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਹਨੀ ਟ੍ਰੈਪ ਲਗਾ ਕੇ ਉਕਤ ਨਰਸ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿਚ ਉਸ ਨੇ ਲਿਖਤੀ ਰੂਪ ਵਿਚ ਮੁਆਫ਼ੀ ਮੰਗੀ ਅਤੇ ਭਵਿੱਖ ਵਿਚ ਅਜਿਹਾ ਨਾ ਕਰਨ ਦੀ ਗੱਲ ਕਹੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।
ਬੀਬੀ ਜਗੀਰ ਕੌਰ ਨੂੰ ਮੁਅੱਤਲ ਕੀਤੇ ਜਾਣ 'ਤੇ ਖਹਿਰਾ ਦਾ ਵੱਡਾ ਬਿਆਨ, ਕਹੀ ਇਹ ਗੱਲ
NEXT STORY