ਲੁਧਿਆਣਾ (ਰਾਜ) : ਨਾਬਾਲਗ ਲੜਕੀ ਦੇ ਨਾਂ 'ਤੇ ਫੇਕ ਆਈਡੀ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ 'ਚ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਹੈਬੋਵਾਲ ਦੇ ਲਕਸ਼ਮੀ ਨਗਰ ਦੇ ਰਹਿਣ ਵਾਲੇ ਪ੍ਰਿੰਸ ਗੌਤਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ : ਲੜਕੀ ਨੇ ਸਪਾ ਸੈਂਟਰ 'ਚੋਂ ਫੜਿਆ ਮੰਗੇਤਰ, ਕੁੜੀਆਂ ਨਾਲ ਇਸ ਹਾਲਤ 'ਚ ਦੇਖ ਉੱਡੇ ਹੋਸ਼
ਪੁਲਸ ਸ਼ਿਕਾਇਤ ਵਿੱਚ ਪੀੜਤ ਨਾਬਾਲਗਾ ਦੇ ਪਿਤਾ ਨੇ ਦੱਸਿਆ ਕਿ ਮੁਲਜ਼ਮ ਇੰਸਟਾਗ੍ਰਾਮ ‘ਤੇ ਉਸ ਦੀ ਬੇਟੀ ਦੀ ਫੇਕ ਆਈਡੀ ਬਣਾ ਕੇ ਉਸ ਦੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੂੰ ਗੁੰਮਰਾਹ ਕਰਕੇ ਗੱਲਾਂ ਕਰਦਾ ਰਿਹਾ। ਫਿਰ ਮੁਲਜ਼ਮ ਨੇ ਹੋਰ ਨਾਂ 'ਤੇ ਆਈਡੀ ਬਣਾ ਕੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਮੈਸੇਜ ਭੇਜ ਕੇ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਜੇਕਰ ਉਹ ਪੈਸੇ ਨਹੀਂ ਦੇਵੇਗੀ ਤਾਂ ਉਸ ਦੀ ਅਸ਼ਲੀਲ ਫੋਟੋ ਇੰਸਟਾਗ੍ਰਾਮ ’ਤੇ ਲੋਡ ਕਰ ਦੇਵੇਗਾ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਦੀ ਬੇਟੀ ਦੀ ਅਸ਼ਲੀਲ ਫੋਟੋ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਕੇ ਉਸ ’ਤੇ ਗਲਤ ਸ਼ਬਦਾਵਲੀ ਲਿਖ ਦਿੱਤੀ। ਮੁਲਜ਼ਮ ਨੇ ਵੱਖ-ਵੱਖ ਨਾਵਾਂ ਨਾਲ ਫੇਕ ਆਈਡੀ ਬਣਾਈ ਹੋਈ ਸੀ।
ਇਹ ਵੀ ਪੜ੍ਹੋ : ਗੜ੍ਹੀ ਕਾਨੂੰਗੋਆਂ ਵਿਖੇ ਹੋਏ ਕਤਲ ਦੇ ਮਾਮਲੇ 'ਚ ਪੁਲਸ ਨੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ, ਸ਼ੂਟਰ ਦੀ ਤਲਾਸ਼ ਜਾਰੀ
ਉੱਧਰ, ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਪੈਸੇ ਪਾਉਣ ਲਈ ਜੋ ਮੋਬਾਇਲ ਨੰਬਰ ਦਾ ਕਿਊ.ਆਰ. ਕੋਡ ਦਿੱਤਾ ਸੀ, ਉਸ ਦੇ ਜ਼ਰੀਏ ਪੁਲਸ ਨੇ ਮੁਲਜ਼ਮ ਦੀ ਪਛਾਣ ਕੀਤੀ ਅਤੇ ਉਸ ਨੂੰ ਫੜ ਲਿਆ। ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿਆਰੀ ਸਿੱਖਿਆ ਪ੍ਰਤੀ ਮਾਪਿਆਂ ਦੀ ਬਦਲੀ ਸੋਚ, ਮਹਿੰਗੇ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲ ਬਣੇ ਪਹਿਲੀ ਪਸੰਦ
NEXT STORY